Nabaz-e-punjab.com

ਸਰਵਹਿੱਤ ਕਲਿਆਣ ਸੁਸਾਇਟੀ ਫੇਜ਼-11 ਨੇ ਖੂਨਦਾਨ ਕੈਂਪ ਲਗਾਇਆ

ਖੂਨਦਾਨ ਪ੍ਰਤੀ ਪਿੰਡ ਪੱਧਰ ’ਤੇ ਲੋਕ ਲਹਿਰ ਪੈਦਾ ਕਰਨ ਦੀ ਲੋੜ: ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਮਾਰਚ:
ਇੱਥੋਂ ਦੇ ਸਰਵਹਿੱਤ ਕਲਿਆਣ ਸੁਸਾਇਟੀ ਫੇਜ਼-11 ਦੇ ਪ੍ਰਧਾਨ ਗੁਰਮੁੱਖ ਸਿੰਘ ਦੀ ਅਗਵਾਈ ਹੇਠ ਸਵਰਾਜ ਇੰਜਣ ਲਿਮਟਿਡ, ਪੰਜਾਬ ਨੈਸ਼ਨਲ ਬੈਂਕ ਫੇਜ਼-11 ਅਤੇ ਬਾਬਾ ਸ਼ੇਖ ਫਰੀਦ ਬਲੱਡ ਡੋਨਰਜ਼ ਕੌਂਸਲ ਮੁਹਾਲੀ ਦੇ ਸਹਿਯੋਗ ਨਾਲ ਸ੍ਰੀ ਲਕਛਮੀ ਨਰਾਇਣ ਮੰਦਰ ਫੇਜ਼-11 ਵਿੱਚ ਛੇਵਾਂ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੀਤਾ। ਉਨ੍ਹਾਂ ਕਿਹਾ ਕਿ ਖੂਨਦਾਨ ਮਹਾਂਦਾਨ ਹੈ। ਸਾਡੇ ਵੱਲੋਂ ਦਾਨ ਕੀਤੀ ਖੂਨ ਦੀ ਇਕ ਬੂੰਦ ਨਾਲ ਕਿਸੇ ਲੋੜਵੰਦ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ। ਮੰਤਰੀ ਨੇ ਖੂਨਦਾਨ ਪ੍ਰਤੀ ਪਿੰਡ ਪੱਧਰ ’ਤੇ ਲੋਕ ਲਹਿਰ ਪੈਦਾ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਨੌਜਵਾਨਾਂ ਅਤੇ ਅੌਰਤਾਂ ਨੂੰ ਖੂਨਦਾਨ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ।
ਸੁਸਾਇਟੀ ਦੇ ਪ੍ਰਧਾਨ ਗੁਰਮੁੱਖ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ 72 ਤੋਂ ਵੱਧ ਵਿਅਕਤੀਆਂ ਨੇ ਖੂਨਦਾਨ ਕੀਤਾ। ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਨੀਲਮ ਸੂਰੀ ਨੇ 46ਵੀਂ ਵਾਰ, ਸੁਸਾਇਟੀ ਦੇ ਜਥੇਬੰਦ ਸਕੱਤਰ ਪਦਮਦੇਵ ਨੇ ਆਪਣੇ 47ਵੇਂ ਜਨਮ ਦਿਨ ਮੌਕੇ 20ਵੀਂ ਵਾਰ ਖੂਨਦਾਨ ਕੀਤਾ ਗਿਆ। ਸਿਹਤ ਮੰਤਰੀ ਨੇ ਸਾਰੇ ਖੂਨਦਾਨੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ।
ਇਸ ਮੌਕੇ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਕੌਂਸਲਰ ਜਸਵੀਰ ਸਿੰਘ ਮਣਕੂ, ਸ਼ਹਿਰੀ ਕਾਂਗਰਸ ਦੀ ਪ੍ਰਧਾਨ ਸ੍ਰੀਮਤੀ ਡਿੰਪਲ ਸੱਭਰਵਾਲ, ਸਾਬਕਾ ਪ੍ਰਧਾਨ ਇੰਦਰਜੀਤ ਸਿੰਘ ਖੋਖਰ, ਮਨਮੋਹਨ ਸਿੰਘ, ਜਸਵਿੰਦਰ ਸ਼ਰਮਾ, ਕੁਲਭੂਸ਼ਨ ਆਹੂਜਾ, ਗੁਰਦੁਆਰਾ ਸਿੰਘ ਸਭਾ ਫੇਜ਼-11 ਦੇ ਸਾਬਕਾ ਪ੍ਰਧਾਨ ਹਰਪਾਲ ਸਿੰਘ ਸੋਢੀ, ਸੋਹਨ ਲਾਲ, ਪਵਨ ਜਗੰਦਬਾ, ਸ੍ਰੀ ਲਕਛਮੀ ਨਰਾਇਣ ਮੰਦਰ ਕਮੇਟੀ ਫੇਜ਼-11 ਦੇ ਪ੍ਰਧਾਨ ਪ੍ਰਮੋਦ ਕੁਮਾਰ ਮਿਸ਼ਰਾ, ਚੰਦਰ ਮੋਹਨ ਗੋਇਲ, ਬੀਬੀ ਮਨਜੀਤ ਕੌਰ, ਬੀਬੀ ਜਸਵੰਤ ਕੌਰ, ਬਲਵੰਤ ਸਿੰਘ, ਫੇਜ਼-11 ਥਾਣਾ ਮੁਖੀ ਅਮਨਦੀਪ ਸਿੰਘ, ਹਰੀ ਕ੍ਰਿਸ਼ਨ ਸ਼ਰਮਾ, ਸਤੀਸ਼, ਸੁਸਾਇਟੀ ਦੇ ਜਨਰਲ ਸਕੱਤਰ ਰਾਜ ਕੁਮਾਰ ਸ਼ਰਮਾ, ਸੁਸਾਇਟੀ ਦੇ ਉਪ ਖਜਾਨਚੀ ਕਮਲੇਸ਼ ਰਾਜ ਸ਼ਰਮਾ, ਪ੍ਰੈਸ ਸਕੱਤਰ ਅਨਿਲ ਕੁਮਾਰ, ਮਨਪ੍ਰੀਤ ਸਿੰਘ, ਐਡਵੋਕੇਟ ਸੁਰੇਸ਼ ਕੁਮਾਰ, ਕਾਂਗਰਸੀ ਆਗੂ ਇੰਦਰਜੀਤ ਸਿੰਘ ਖੋਖਰ, ਕਰਨ ਜੌਹਰ, ਮਨਮੋਹਨ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …