ਸਰਵਨ ਸਿੰਘ ਸਹੋਤਾ ਦੀ ਪੁਸਤਕ ਲੋਕ ਅਰਪਣ, ਰੂ ਬ ਰੂ ਅਤੇ ਕਵੀ ਦਰਬਾਰ ਸੰਪੰਨ

ਨਿਊਜ਼ ਡੈਸਕ ਸਰਵਿਸ
ਮੁਹਾਲੀ, 3 ਦਸੰਬਰ
ਮੁਹਾਲੀ ਦੇ ਸਾਹਿਤਕ ਵਿੰਗ ਵੱਲੋਂ ਬਾਲ ਭਵਨ ਫੇਜ਼-4 ਮੁਹਾਲੀ ਵਿਖੇ ਇੱਕ ਭਰਵੇਂ ਇੱਕਠ ਵਿੱਚ ਸਾਇਰ ਸਰਵਨ ਸਿੰਘ ਸਹੋਤਾ ਦੀ ਨਿਵੇਲੀ ਕਾਵਿ ਪੁਸਤਕ ‘‘ਸਾਹਾਂ ਦੀ ਮਹਿਕ ਨਾਲ’ ਲੋਕ ਅਰਪਣ ਕੀਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਸਾਇਰ ਵਰਿਆਮ ਸਿੰਘ ਬਟਾਲਵੀ, ਸਾਇਰ ਬਲਵੰਤ ਸਿੰਘ ਮੁਸਾਫਿਰ, ਵਿਅੰਗਕਾਰ ਦਲੀਪ ਸਿੰਘ ਜੁਨੇਜਾ, ਡਾ ਐਮ.ਪੀ ਸਿੰਘ ਟਰਾਂਟੋ (ਕਨੇਡਾ), ਸਾਇਰ ਬਲਦੇਵ ਸਿੰਘ ਪ੍ਰਦੇਸੀ ਤੇ ਮਨਵਿੰਦਰ ਸਿੰਘ ਸਹੋਤਾ ਵਲੋ ਸਾਂਝੇ ਤੌਰ ਤੇ ਕੀਤੀ ਗਈ ਜਦੋ ਕਿ ਸਾਹਿਤ ਖੇਤਰ ਦੀ ਚਰਚਿਤ ਹਸਤੀ ਤੇ ਅਡੀਟਰ ਰੂਪਾਂਤਰ ਮੈਗਜੀਨ ਧਿਆਨ ਸਿੰਘ ਸਾਹਸਿਕੰਦਰ ਨੇ ਪ੍ਰੋਗਰਾਮ ਵਿੱਚ ਵਿਸੇਸ ਮਹਿਮਾਨ ਵਜੋਂ ਸਿਰਕਤ ਕੀਤੀ।
ਸਮਾਗਮ ਦਾ ਆਗਾਜ ਪਹਿਲਾਂ ਦੀ ਤਰ੍ਹਾਂ ਹੀ ਉੱਘੇ ਗਾਇਕ ਮਲਕੀਤ ਸਿੰਘ ਕਲਸੀ ਨੇ ਢਾਈ ਦਿਨ ਦੀ ਪ੍ਰਾਹੁਣੀ ਜਿੰਦੇ ਤੰੂ, ਐਵੇਂ ਬਹਿ ਨਾ ਜਾਈਂ ਢੇਰੀ ਢਾਹ ਕੇ ਅਤੇ ਸੱਚ ਦੀ ਕਮਾਈ ਕਰ ਰੱਬ ਦੇ ਪ੍ਰਾਣੀਆ ਨਾਲ ਕਰਕੇ ਆਪਣੀ ਗਾਇਕੀ ਦਾ ਮੁਜਾਹਰਾ ਬਾਖੂਬੀ ਕੀਤਾ। ਪੁਸਤਕ ਤੇ ਪਰਚੇ ਉੱਘੀ ਸਖਸੀਅਤ ਡਾ ਪੰਨਾ ਲਾਲ ਮੁਸਤਫਾਬਾਦੀ, ਮੈਡਮ ਕਸਮੀਰ ਕੌਰ ਸੰਧੂ ਅਤੇ ਰਾਜ ਕੁਮਾਰ ਸਾਹੋਵਾਲੀਆ ਵਲੋ ਪੜ੍ਹੇ ਗਏ ਜਦ ਕਿ ਡਾ ਐਮ ਪੀ ਸਿੰਘ ਬਲਦੇਵ ਪ੍ਰਦੇਸੀ, ਕਸਮੀਰ ਘੇਸਲ ਅਤੇ ਵਰਿਆਮ ਬਟਾਲਵੀ ਨੇ ਪੁਸਤਕ ਬਾਰੇ ਆਪੋ ਆਪਣੇ ਪੁਖਤਾ ਵਿਚਾਰ ਵੀ ਪੇਸ ਕੀਤੇ। ਮੈਡਮ ਸੁਰਿੰਦਰ ਕੌਰ ਭੋਗਲ , ਜਖਮੀ ਜਲਾਲਾਬਾਦੀ, ਅਮਰੀਕ ਸਿੰਘ ਬੱਲੋਪੁਰੀ ਤੇ ਰਾਣਾ ਬੂਲਪੁਰੀ ਨੇ ਆਪਣੀਆਂ ਪੁਖਤਾ ਰਚਨਾਵਾਂ ਨੂੰ ਤਰੰਨਮ ਵਿੱਚ ਪਾਠਕਾਂ ਮੂਹਰੇ ਪਰੋਸ ਕੇ ਆਪਣੀ ਸਾਇਰੀ ਦਾ ਚੰਗਾ ਨਮੂਨਾ ਪੇਸ ਕੀਤਾ। ਉੱਚੀ ਆਵਾਜ ਵਿੱਚ ਨਰਿੰਦਰ ਕਮਲ, ਰਤਨ ਬਾਬਕਵਾਲਾ, ਵਰਿਆਮ ਬਟਾਲਵੀ, ਬਲਦੇਵ ਸਿੰਘ ਪ੍ਰਦੇਸੀ ਅਤੇ ਸਾਇਰ ਬਲਵੰਤ ਸਿੰਘ ਮੁਸਾਫਿਰ ਨੇ ਵੀ ਚੰਗਾ ਕਾਵਿਕ ਰੰਗ ਬੰਨ੍ਹਿਆ। ਜਿਥੇ ਦਰਸਨ ਤਿਊਣਾ ਨੇ ਆਪਣੀ ਗਾਇਕੀ ਦਾ ਨਿਵੇਕਲਾ ਰੰਗ ਬਖੇਰਿਆ ਉਥੇ ਕਮੇਡੀ ਕਲਾਕਾਰ ਸੁਖਵਿੰਦਰ ਸੁਖੀ ਵਲੋ ਆਪਣੇ ਮਸਕੂਲਿਆਂ ਨਾਲ ਸਰੋਤਿਆਂ ਨੂੰ ਹਸਗੁੱਲੇ ਵੰਡਣ ਦਾ ਕਾਰਜ ਬਾਖੂਬੀ ਕੀਤਾ ਗਿਆ।
ਸਾਇਰ ਸਹੋਤੇ ਦੀ ਪੋਤੀ ਵਲੋ ਆਪਣੇ ਦਾਦੇ ਦੀ ਇੱਕ ਰਚਨਾ ਸਰੋਤਿਆਂ ਮੂਹਰੇ ਰੱਖ ਕੇ ਉਸ ਨੇ ਵੀ ਸਾਇਰੀ ਦੇ ਖੇਤਰ ਵਿੱਚ ਪੈਰ ਧਰਿਆ। ਵਿਅੰਗਕਾਰ ਦਲੀਪ ਸਿੰਘ ਜੁਨੇਜਾ ਵਲੋ ਆਪਣਾ ਇੱਕ ਚਰਚਿਤ ਆਰਟੀਕਲ ਸਰੋਤਿਆਂ ਨੂੰ ਪੜ੍ਹ ਕੇ ਸੁਣਾਇਆ ਜੋ ਸਰਾਹਿਆ ਗਿਆ। ਕਵੀ ਦਰਬਾਰ ਦੀ ਗਰਿਮਾ ਨੂੰ ਬਰਕਰਾਰ ਰੱਖਦਿਆਂ ਪ੍ਰਸਿੱਧ ਗਜਲ ਗੋ ਅਮਜੇਰ ਸਾਗਰ ਵਲੋ ਵੀ ਆਪਣੀ ਕਾਵਿਕ ਹਾਜਰੀ ਸੁਚੱਜੇ ਢੰਗ ਨਾਲ ਲੁਆਈ ਗਈ। ਇਸ ਮੌਕੇ ਤੇ ਵਿਨੋਦ ਕਲਸੀ, ਸ੍ਰ ਜਗਦੀਪ ਸਿੰਘ, ਮੈਡਮ ਸੁਖਦੀਪ ਕੌਰ, ਮੋਂਟੂ, ਜੈਸਮੀਨ, ਜਸਕੰਵਲ, ਮਨਵੀਰ, ਕ੍ਰਿਸਨ ਬਲਦੇਵ, ਕੁਲ ਮੋਹਨ ਸਿੰਘ, ਮਨਜੀਤ ਕਲਸੀ ਅਤੇ ਹੋਰਾਂ ਵਲੋ ਬਤੌਰ ਸਰੋਤੇ ਲੰਬਾ ਸਮਾਂ ਹਾਜਰੀ ਭਰੀ ਗਈ। ਇਸ ਸਮਾਗਮ ਦਾ ਹਾਸਿਲ ਰਿਹਾ ਸ੍ਰ ਧਿਆਨ ਸਿੰਘ ਸਾਹਸਿਕੰਦਰ ਅਡੀਟਰ ਰੂਪਾਂਤਰ ਮੈਗਜੀਨ ਦਾ ਰੂ ਬ ਰੂ ਅਤੇ ਉਹਨਾਂ ਵਲੋ ਸਾਇਰੀ ਦੇ ਦੌਰ ਵਿੱਚ ਆਪਣੇ ਚਰਚਿਤ ਦੋਹੜਿਆਂ ਨਾਲ ਲੁਆਈ ਲੰਬੀ ਹਾਜਰੀ । ਇਸ ਮੌਕੇ ਤੇ ਉਹਨਾਂ ਵਲੋਂ ਪੁਖਤਾ ਵਿਚਾਰ ਵੀ ਪੇਸ ਕੀਤੇ ਗਏ ਜਦ ਕਿ ਚੇਅਰਮੈਨ ਬਲਵੰਤ ਸਿੰਘ ਮੁਸਾਫਿਰ ਤੇ ਪ੍ਰਧਾਨ ਵਰਿਆਮ ਬਟਾਲਵੀ ਨੇ ਸਾਇਰਾਂ/ਅਦੀਬਾਂ ਦਾ ਦਿਲ ਦੀਆਂ ਗਹਿਰਾਈਆਂ ਧੰਨਵਾਦ ਕੀਤਾ । ਮੰਚ ਸੰਚਾਲਨ ਰਾਜ ਕੁਮਾਰ ਸਾਹੋਵਾਲੀਆ ਵਲੋ ਕੀਤਾ ਗਿਆ ਅਤੇ ਉਸ ਨੇ ਆਪਣੀ ਚਰਚਿਤ ਰਚਨਾ ਮਿੱਟੀ ਦੀ ਢੇਰੀ ਦੇ ਕਝ ਸੇਅਰ ਵੀ ਸਰੋਤਿਆਂ ਨਾਲ ਸਾਂਝੇ ਕੀਤੇ। ਇਸ ਤਰ੍ਹਾਂ ਪ੍ਰੋਗਰਾਮ ਵਧੀਆਂ ਪੈੜਾਂ ਛੱਡਦਾ ਸਮਾਪਤ ਹੋਇਆ। ਇਸ ਮੌਕੇ ਤੇ ਸਾਹਿਤਕ ਵਿੰਗ ਮੋਹਾਲੀ ਵਲੋ ਸਾਇਰ ਸਰਵਨ ਸਿੰਘ ਸਹੋਤਾ, ਡਾ ਐਮ ਪੀ ਸਿੰਘ ਟਰਾਂਟੋ (ਕਨੇਡਾ) ਅਤੇ ਧਿਆਨ ਸਿੰਘ ਸਾਹਸਿਕੰਦਰ ਨੂੰ ਯਾਦ ਚਿੰਨ੍ਹ ਵੀ ਭੇਂਟ ਕੀਤੇ ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …