nabaz-e-punjab.com

ਸਤਿੰਦਰ ਸਰਤਾਜ ਦੇ ਨਾਰਥ ਕੰਟਰੀ ਮਾੱਲ ਵਿੱਚ ਆਰੀਅਨਜ਼ ਸਪੋਰਟਿਡ ਸ਼ੋਅ ਵਿੱਚ ਦਰਸ਼ਕ ਝੂੰਮ ਉਠੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੁਲਾਈ:
ਮੰਨੇ-ਪ੍ਰਮੰਨੇ ਸੂਫੀ ਗਾਇਕ, ਕਵੀ, ਲੇਖਕ ਤੋ ਅਭਿਨੇਤਾ ਬਣੇ ਸਤਿੰਦਰ ਸਰਤਾਜ ਨੇ ਨਾਰਥ ਕੰਟਰੀ ਮਾਲ ਵਿੱਚ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਚੰਡੀਗੜ੍ਹ ਦੇ ਨਾਰਥ ਕੰਟਰੀ ਮਾਲ ਅਤੇ ਐਟਲਸ ਆਊਟਡੋਰ ਕੰਪਨੀ ਦੇ ਸਹਿਯੋਗ ਨਾਲ ਆਯੋਜਿਤ ਲਈਵ ਇਨ ਕੰਸਰਟ ਵਿੱਚ ਲਾਈਵ ਪ੍ਰਦਰਸ਼ਨ ਕੀਤਾ। ਟਰਾਈ ਸਿਟੀ ਅਤੇ ਦੂਰ ਦਰਾਡ ਦੇ ਖੇਤਰਾਂ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਇਸ ਸੂਫੀ ਨਾਈਟ ਦਾ ਭਰਪੂਰ ਆਨੰਦ ਮਾਣਿਆ ਅਤੇ ਆਰਨੀਅਨਜ਼ ਕਾਲਜ ਵਿੱਚ ਮੁਹੱਈਆ ਕਰਵਾਈ ਜਾ ਰਹੀ ਮਿਆਰੀ ਸਿੱਖਿਆ ਅਤੇ ਬੁਨਿਆਦੀ ਢਾਂਚੇ ਬਾਰੇ ਮੁੱਢਲੀ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ਆਰੀਅਨਜ਼ ਗਰੁੱਪ ਆਪ ਕਾਲਜਿਜ਼ ਦੇ ਚੇਅਰਮੈਨ ਡਾ: ਅੰਸ਼ੂ ਕਟਾਰੀਆ ਅਤੇ ਐਟਲਸ ਆਊਟਡੋਰ ਮੀਡੀਆ ਦੇ ਐਮਡੀ ਇਸ਼ਪ੍ਰੀਤ ਸਿੰਘ ਵਿੱਕੀ ਸਮੇਤ ਹੋਰ ਉੱਘੀਆਂ ਸ਼ਖ਼ਸੀਅਤਾਂ ਵੀ ਹਾਜ਼ਰ ਸਨ। ਸਰਤਾਜ ਨੇ ਆਪਣੇ ‘ਸਾਈਂ’ ਦੇ ਸ਼ਾਂਤ ਗਾਇਨ ਦੇ ਨਾਲ ਦਰਸ਼ਕਾਂ ਦਾ ਮੰਨੋਰੰਜਨ ਕੀਤਾ। ਉਹਨਾਂ ਨੇ ਆਪਣੇ ਕਈ ਹੋਰ ਹਿੱਟ ਗੀਤ ਵੀ ਗਾਏ ਜਿਵੇਂ ਕਿ “ਚੀਰੇ ਵਾਲਿਆਂ”, “ਪਾਣੀ ਪੰਜਾਂ ਦਰਿਆਵਾਂ ਵਾਲਾਂ”, “ਜੀਕਰ ਤੇਰਾਂ”, “ਆਖਰੀ ਅਪੀਲ”, “ਮੋਲਾਂ ਜੀ”, “ਨਿੱਕੀ ਜਿਹੀ ਕੁੜੀ” ਆਦਿ। ਆਪਣੀ ਪਹਿਲੀ ਹਾਲੀਵੁੱਡ ਮੂਵੀ “ਦਿ ਬਲੈਕ ਪ੍ਰਿੰਸ” ਤੋ ਵੀ ਉਹਨਾਂ ਨੇ “ਚੰਨਾਂ”,“ਵੀਰ” ਆਦਿ ਗੀਤ ਵੀ ਗਾਏ। ਸਰਤਾਜ ਨੇ ਕਿਹਾ ਕਿ “ਮੈਂ ਦਰਸ਼ਕਾਂ ਤੋਂ ਪ੍ਰਾਪਤ ਸਮਰਥਨ ਨਾਲ ਬਹੁਤ ਰੋਮਾਂਚਿਤ ਹਾਂ। ਮੈਂ ਕਦੇ ਵੀ ਨਹੀਂ ਸੋਚਿਆ ਸੀ ਕਿ ਨੌਜਵਾਨਾਂ ਦੀ ਇੰਨੀ ਵੱਡੀ ਭੀੜ ਇਸ ਉਤਸ਼ਾਹ ਨਾਲ ਜਵਾਬ ਦੇਵੇਗੀ। ਸ਼ੋਅ ਤੋਂ ਬਾਅਦ ਡਾ. ਅੰਸ਼ੂ ਕਟਾਰੀਆ ਨੇ ਸਤਿੰਦਰ ਸਰਤਾਜ ਨੂੰ ਉਹਨਾਂ ਦੇ ਵਧੀਆ ਪ੍ਰਦਰਸ਼ਨ ਅਤੇ ਪਹਿਲੀ ਹਾਲੀਵੁੱਡ ਮੂਵੀ ਦੇ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀ ਚੜ੍ਹਦੀ ਕਲਾਂ ਲਈ ਵਾਹਿਗੁਰੂ ਦੇ ਚਰਨਾਂ ਵਿੱਚ ਅਰਜੋਈ ਕੀਤੀ।

Load More Related Articles
Load More By Nabaz-e-Punjab
Load More In Entertainment

Check Also

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ ‘ਆਪ’ ਵਿਧਾਇਕਾ ਸ੍ਰੀਮਤੀ ਨੀਨਾ ਮਿ…