nabaz-e-punjab.com

ਸਤਿੰਦਰ ਸਰਤਾਜ 22 ਜੁਲਾਈ ਨੂੰ ਕਰਨਗੇ ਨਾਰਥ ਕੰਟਰੀ ਮਾਲ ਵਿੱਚ ਆਰੀਅਨਜ਼ ਲਾਈਵ ਇਨ ਕੰਸਰਟ ਵਿੱਚ ਲਾਈਵ ਪ੍ਰਫੋਰਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜੁਲਾਈ:
ਆਰੀਅਨਜ਼ ਗਰੁੱਪ ਆਫ ਕਾਲੇਜਿਸ, ਚੰਡੀਗੜ੍ਹ ਅਤੇ ਨਾਰਥ ਕੰਟਰੀ ਮਾੱਲ 22 ਜੁਲਾਈ ਨੂੰ ਸ਼ਾਮ 6 ਵਜੇ ਨਾਰਥ ਕੰਟਰੀ ਮਾੱਲ, ਖਰੜ ਵਿੱਚ ਸਤਿੰਦਰ ਸਰਤਾਜ ਦਾ ਲਈਵ ਇਨ ਕੰਸਰਟ ਦਾ ਆਯੋਜਨ ਕਰਨਗੇ। ਇਸ ਸੂਫੀ ਨਾਈਟ ਦਾ ਆਯੋਜਨ ਐਟਲਸ ਆਊਟਡੋਰ ਕੰਪਨੀ ਦੁਆਰਾ ਕੀਤਾ ਜਾ ਰਿਹਾ ਹੈ। ਸਰਤਾਜ ਪਹਿਲੇ ਪੰਜਾਬੀ ਸੂਫੀ ਗਾਇਕ ਹੈ ਜਿਹਨਾਂ ਨੇ ਪਹਿਲੀ ਹਾਲੀਵੁੱਡ ਮੂਵੀ “ਦਿ ਬਲੈਕ ਪ੍ਰਿੰਸ” ਵਿੱਚ ਕੰਮ ਕੀਤਾ ਹੈ ਜੋਕਿ ਦੁਨੀਆ ਭਰ ਵਿੱਚ 21 ਜੁਲਾਈ ਨੂੰ ਅੰਗਰੇਜੀ, ਹਿੰਦੀ ਅਤੇ ਪੰਜਾਬੀ ਵਿੱਚ ਰਿਲੀਜ਼ ਹੋਵੇਗੀ। ਆਰੀਅਨਜ਼ ਗਰੁੱਪ ਦੇ ਚੈਅਰਮੈਨ ਡਾ: ਅੰਸ਼ੂ ਕਟਾਰੀਆ ਅਤੇ ਐਟਲਸ ਆਊਟਡੋਰ ਮੀਡਿਆ ਦੇ ਐਮਡੀ, ਇਸ਼ਪ੍ਰੀਤ ਸਿੰਘ ਵਿੱਕੀ ਨੇ ਬੋਲਦੇ ਹੋਏ ਕਿਹਾ ਕਿ ਸਰਤਾਜ ਨੇ ਆਪਣਾ ਮਿਊਜ਼ੀਕਲ ਕੈਰੀਅਰ ਸੂਫੀ ਗੀਤ “ਸਾਈਂ” ਦੇ ਨਾਲ ਸ਼ੁਰੂ ਕੀਤਾ ਸੀ ਅਤੇ ਉਹ ਇੱਕ ਪੰ੍ਰਸ਼ਸਿਤ ਪੰਜਾਬੀ ਕਵੀ-ਗਾਈਕ ਅਤੇ ਅਭਿਨੇਤਾ ਹੈ।
ਡਾਕਟਰ ਕਟਾਰੀਆ ਨੇ ਅੱਗੇ ਕਿਹਾ ਕਿ ਇਹ ਸਾਰੇ ਪੰਜਾਬੀਆਂ ਦੇ ਲਈ ਮਾਣ ਦੀ ਗੱਲ ਹੈ ਕਿ ਸਤਿੰਦਰ ਸਰਤਾਜ ਨੂੰ ਹਾਲੀਵੁੱਡ ਮੂਵੀ ਵਿੱਚ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ। ਇਸ ਫਿਲਮ ਦੀ ਕਹਾਣੀ ਦਾ ਲੇਖਨ ਅਤੇ ਨਿਰਦੇਸ਼ਨ ਕਵੀ ਰਾਜ ਦੁਆਰਾ ਕੀਤਾ ਗਿਆ ਹੈ ਜਿਸ ਵਿੱਚ ਸਤਿੰਦਤ ਸਰਤਾਜ ਨੇ ਬਲੈਕ ਪ੍ਰਿੰਸ ਦੀ ਭੂਮਿਕਾ ਨਿਭਾਈ ਹੈ। ਇਹ ਕਹਾਣੀ ਪੰਜਾਬ ਦੇ ਅੰਤਿਮ ਰਾਜਾ ਮਹਾਰਾਜਾ ਰਣਜੀਤ ਸਿੰਘ ਦੀ ਸੱਚੀ ਕਹਾਣੀ ਤੇ ਅਧਾਰਿਤ ਹੈ। ਆਪਣੇ ਪਿਤਾ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋ ਬਾਅਦ ਮਹਾਰਾਜਾ ਦਲੀਪ ਸਿੰਘ ਨੂੰ 5 ਸਾਲ ਦੀ ਉਮਰ ਵਿੱਚ ਹੀ ਸਿੰਘਾਸਨ ਦਿੱਤਾ ਗਿਆ ਸੀ। 15 ਸਾਲ ਦੀ ਉਮਰ ਵਿੱਚ ਅੰਗਰੇਜਾਂ ਨੇ ਉਹਨਾਂ ਨੂੰ ਉਹਨਾਂ ਦੀ ਮਾਂ ਤੋ ਦੂਰ ਕਰ ਦਿੱਤਾ ਅਤੇ ਇੰਗਲੈਂਡ ਲੈ ਗਏ। ਜਦ ਉਹਨਾਂ ਨੂੰ ਰਾਣੀ ਵਿਕਟੋਰਿਆ ਦੇ ਲਈ ਪੇਸ਼ ਕੀਤਾ ਗਿਆ ਤਾਂ, ਉਸਨੇ ਉਹਨਾਂ ਨੂੰ ਪਸੰਦ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਹਨਾਂ ਨੂੰ ਬਲੈਕ ਪ੍ਰਿੰਸ ਕਿਹਾ। ਫਿਰ ਉਹਨਾਂ ਨੂੰ ਇਸਾਈ ਧਰਮ ਅਤੇ ਬਪਤਿਸਮਾ ਦੇ ਬਾਰੇ ਵਿੱਚ ਪੜਾਇਆ ਜਾਂਦਾਂ ਸੀ, ਜਿਸਨੇ ਉਹਨਾਂ ਦਾ ਜੀਵਨ ਹਮੇਸ਼ਾਂ ਲਈ ਬਦਲ ਦਿੱਤਾ।
13 ਸਾਲ ਬਾਅਦ, ਉਹ ਆਪਣੀ ਮਾਂ ਨੂੰ ਮਿਲੇ ਅਤੇ ਪੰਜਾਬ ਵਿੱਚ ਉਹਨਾਂ ਦੇ ਪਿਛਲੇ ਜੀਵਨ ਦੀ ਸੱਚਾਈਆਂ ਦੇ ਬਾਰੇ ਵਿੱਚ ਪਤਾ ਚੱਲਿਆ। ਇਸ ਤੋ ਬਾਅਦ ਉਹਨਾਂ ਨੇ ਸਿੱਖ ਧਰਮ ਦੇ ਵਿਸ਼ਵਾਸ ਨੂੰ ਫਿਰ ਤੋ ਪ੍ਰਾਪਤ ਕਰਨ ਦੀ ਯਾਤਰਾ ਸ਼ੁਰੂ ਕੀਤੀ। ਮਹਾਰਾਜਾ ਦਲੀਪ ਸਿੰਘ ਦਾ ਚਰਿੱਤਰ ਦੋ ਸੰਸਕ੍ਰਿਤੀਆਂ ਵਿੱਚ ਫਸ ਗਿਆ ਸੀ ਅਤੇ ਉਹਨਾਂ ਨੂੰ ਲਗਾਤਾਰ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਇਹ ਪੂਰੀ ਕਹਾਣੀ “ਦਿ ਬਲੈਕ ਪ੍ਰਿੰਸ” ਦੇ ਆਪਣੇ ਰਾਜ ਨੂੰ ਫਿਰ ਤੋ ਹਾਸਿਲ ਕਰਨ ਦੇ ਸੰਘਰਸ਼ ਨੂੰ ਦਰਸਾਉਦੀ ਹੈ।

Load More Related Articles
Load More By Nabaz-e-Punjab
Load More In Entertainment

Check Also

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ ‘ਆਪ’ ਵਿਧਾਇਕਾ ਸ੍ਰੀਮਤੀ ਨੀਨਾ ਮਿ…