ਉੱਘੇ ਤਰਕਸ਼ੀਲ ਆਗੂ ਸਤਨਾਮ ਸਿੰਘ ਦਾਊਂ ਮੁੜ ਬਣੇ ਪੰਜਾਬ ਅਗੇਂਸਟ ਕੁਰੱਪਸ਼ਨ’ ਦੇ ਪ੍ਰਧਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਅਪਰੈਲ:
ਸੰਸਥਾ ‘ਪੰਜਾਬ ਅਗੇੱਸਟ ਕੁਰਪਸ਼ਨ’ ਦੀ ‘ਕੋਰ-ਕਮੈਟੀ’ ਦੀ ਇੱਕ ਮੀਟਿੰਗ ਸੰਸਥਾ ਦੇ ਸੰਸਥਾਪਕ ਡਾ. ਦਲੇਰ ਸਿੰਘ ਮੁਲਤਾਨੀ ਦੀ ਸਰਪ੍ਰਸਤੀ ਹੇਠ ਫੇਜ਼ 3ਬੀ2 ਵਿਖੇ ਹੋਈ। ਜਿਸ ਵਿੱਚ ਪੂਰੇ ਪੰਜਾਬ ਤੋੱ ਮਹੱਤਵਪੂਰਨ ਮੈਂਬਰਾਂ ਨੇ ਭਾਗ ਲਿਆ। ਮੀਟਿੰਗ ਵਿੱਚ ਹੋਰਨਾਂ ਮੁਦਿਆਂ ਤੋੱ ਬਿਨਾਂ ਨਿੱਜੀ ਸਕੂਲਾਂ ਵਲੋੱ ਸਾਲਾਨਾ ਫੀਸਾਂ, ਫੰਡਾਂ, ਕਿਤਾਬਾਂ, ਵਰਦੀਆਂ ਦੇ ਰੂਪ ਵਿੱਚ ਮਾਪਿਆਂ ਦੀ ਕੀਤੀ ਜਾ ਰਹੀ ਲੁੱਟ, ਢਿੱਲੇ ਸਰਕਾਰੀ ਨਿਯਮਾਂ, ਕੁੱਰਪਟ ਅਫਸਰਾਂ ,ਬਿਲਡਰਾਂ ਦੁਆਰਾ ਲੋਕ-ਲੁਭਾਉ ਇਸ਼ਤਿਹਾਰਾਂ ਰਾਹੀ ਲੋਕਾਂ ਨਾਲ ਕੀਤੀ ਜਾ ਰਹੀ ਜਾਲਸਾਜੀ ਆਦਿ ਵਿਸ਼ਿਆਂ ਉਪਰ ਖੁਲਕੇ ਵਿਚਾਰ ਕੀਤਾ ਗਿਆ।
ਇਸ ਮੌਕੇ ਅਗਲੇ ਇੱਕ ਸਾਲ ਲਈ ਪੰਜਾਬ ਅਗੇਂਸਟ ਕੁਰੱਪਸ਼ਨ ਦੀ ਕਾਰਜਕਾਰੀ ਕਮੈਟੀ ਦੀ ਚੋਣ ਕੀਤੀ ਗਈ। ਇਸ ਤਹਿਤ ਡਾ.ਦਲੇਰ ਸਿੰਘ ਮੁਲਤਾਨੀ ਨੂੰ ਸਰਪ੍ਰਸਤ, ਸਤਨਾਮ ਦਾਉੱ ਨੂੰ ਪ੍ਰਧਾਨ, ਡਾ. ਮਜੀਦ ਅਜਾਦ ਨੂੰ ਜਨਰਲ ਸਕੱਤਰ, ਡਾ. ਗੁਰਦੀਪ ਸਿੰਘ ਨੂੰ ਵਿੱਤ-ਸਕੱਤਰ, ਐਡਵੋਕੇਟ ਲਵਨੀਤ ਠਾਕੁਰ ਨੂੰ ਮੀਡੀਆ ਸਲਾਹਕਾਰ, ਐਡਵੋਕਟ ਬਲਦੇਵ ਸਿੰਘ ਬੈਂਸ ਨੂੰ ਲੀਗਲ ਸਲਾਹਕਾਰ ਚੁਣਿਆ ਗਿਆ।
ਇਸ ਸਬੰਧੀ ਬੋਲਦਿਆਂ ਐਡਵੋਕੇਟ ਲਵਨੀਤ ਠਾਕੁਰ ਨੇ ਕਿਹਾ ਕਿ ਪੰਜਾਬ ਦੇ ਦਫਤਰਾਂ ਵਿੱਚ ਫੈਲਿਆ ਭਰਿਸ਼ਟਾਚਾਰ, ਸਰਕਾਰੀ ਮਸ਼ੀਨਰੀ ਦੀ ਢਿੱਲੀ ਕਾਰਗੁਜਾਰੀ ਅਤੇ ਕੰਮ-ਸਭਿਆਚਾਰ ਦੀ ਘਾਟ ਨੂੰ ਉਜਾਗਰ ਕਰਦਾ ਹੈ; ਇਸ ਲਈ ‘ਮਜਬੂਤ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ’ ਤਾਂ ਹੀ ਕਾਰਗਰ ਸਿੱਧ ਹੋਵੇਗੀ ਜੇਕਰ ਭ੍ਰਿਸ਼ਟ ਅਤੇ ਕੰਮ ਚੋਰ ਮੁਲਾਜਮਾਂ ਨੂੰ ਸਖਤ ਸਜਾਵਾਂ ਅਤੇ ਇਮਾਨਦਾਰ ਅਤੇ ਮਿਹਨਤੀ ਮੁਲਾਜਮਾਂ ਨੂੰ ਸਨਮਾਨ ਦਿੱਤਾ ਜਾਵੇ। ਸੰਸਥਾ ਦੇ ਨਵ-ਨਿਯੁਕਤ ਪ੍ਰਧਾਨ ਨੇ ਕਿਹਾ ‘ਪੰਜਾਬ ਅਗੇਂਸਟ ਕੁਰੱਪਸ਼ਨ’ ਪੰਜਾਬ ਦੇ ਹਰੇਕ ਜਿਲੇ ਵਿੱਚ ਆਪਣੀ ਇਕਾਈ ਸਥਾਪਕ ਕਰੇਗੀ, ਤਾਂ ਜੋ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਨੂੰ ਲੋਕਾਂ ਦੀ ਮੁਹਿੰਮ ਬਣਾਇਆ ਜਾ ਸਕੇ ਅਤੇ ਲੋਕਾਂ ਨੂੰ ਇਸ ਬੁਰਾਈ ਵਿਰੁੱਧ ਲਾਮਬੰਦ ਕਰੇਗੀ।
ਮੀਟਿੰਗ ਵਿੱਚ ਭਾਰਤੀ ਸਵਿੰਧਾਨ ਦੇ ਨਿਰਮਾਤਾ ਡਾ.ਭੀਮ ਰਾਉ ਅੰਬੇਦਕਰ ਨੂੰ ਉਹਨਾਂ ਦੇ ਜਨਮ-ਦਿਵਸ ਮੌਕੇ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਉੱਪਰ ਪੁਲੀਸ-ਜਬਰ ਵਿਰੁੱਧ ਨਿੰਦਾ ਮਤਾ ਪਾਸ ਕੀਤਾ ਗਿਆ। ਉਪਰੋਕਤ ਤੋਂ ਬਿਨਾਂ ਡਾ. ਮਜੀਦ ਅਜਾਦ, ਸੁਖਮਿੰਦਰ ਸਿੰਘ ਬਿੱਲੂ, ਪ੍ਰੇਮ ਗੁਰਦਾਸਪੁਰੀ, ਗੁਰਸੇਵਕ ਸਿੰਘ ਦਾਉਂ, ਐਡਵੋਕੇਟ ਜਾਨਕੀਦਾਸ, ਗੁਰਮੇਲ ਸਿੰਘ ਮੋਜੇਵਾਲ, ਐਡਵੋਕੇਟ ਤੇਜਿੰਦਰ ਸਿੰਘ ਸਿੱਧੂ, ਐਡਵੋਕੇਟ ਗੁਰਬਖਸ ਸਿੰਘ ਬੈਂਸ, ਐਡਵੋਕੇਟ ਬਲਦੇਵ ਸਿੰਘ ਸਿੱਧੂ, ਸਰਹੰਦ ਤੋਂ ਬਲਦੇਵ ਜਲਾਲ, ਜਸਪਾਲ ਸਿੰਘ ਰੋਪੜ ਡਾ. ਗੁਰਦੀਪ ਸਿੰਘ, ਐਡਵੋਕੇਟ ਗਮਦੂਰ ਸਿੰਘ, ਅਮਰੀਕ ਸਿੰਘ ਭਬਾਤ, ਮਾਲੇਰਕੋਟਲਾ ਤੋਂ ਆਏ ਅਮਜਦ ਵਿਲੋਨ, ਖੰਨਾ ਤੋਂ ਆਏ ਹਰਸ਼ ਭੱਲਾ, ਕੁਲਵੰਤ ਸਿੰਘ ਮੁਲਾਂਪੁਰ, ਸਮਰਾਲਾ ਤੋਂ ਸੁਖਵਿੰਦਰ ਸਿੰਘ, ਫਾਜਿਲਕਾ ਤੋਂ ਸੁਰਿੰਦਰ ਗੰਜੂਆਣਾ ਆਦਿ ਨੇ ਵੀ ਆਪਣੇ ਵਿਚਾਰ ਰੱਖੇ।

Load More Related Articles
Load More By Nabaz-e-Punjab
Load More In General News

Check Also

ਸੀਨੀਅਰ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਿੱਜੀ ਦਖ਼ਲ ਮੰਗਿਆ

ਸੀਨੀਅਰ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਿੱਜੀ ਦਖ਼ਲ ਮੰਗਿਆ ਸਰਕਾਰ ਨੇ ਕਮਿਊਟਿਡ ਪ…