nabaz-e-punjab.com

ਪੰਜਾਬੀ ਵਿਰੋਧੀ ਲਾਬੀ ਨੂੰ ਨੱਥ ਪਾਉਣ ਲਈ ਸਾਂਝੇ ਯਤਨ ਕੀਤੇ ਜਾਣ: ਸਤਵੀਰ ਧਨੋਆ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਗਸਤ:
ਮੁਹਾਲੀ ਸਿਟੀਜਨਸ ਵੈਲਫੇਅਰ ਕੌਂਸਲ ਫੇਜ਼-11 ਦੇ ਪ੍ਰਧਾਨ ਕੁਲਵਿੰਦਰ ਸਿੰਘ ਅਤੇ ਸਕੱਤਰ ਕਰਨੈਲ ਸਿੰਘ ਵੱਲੋਂ ਪੰਜਾਬੀ ਵਿਰਸਾ ਸੱਭਿਆਚਾਰਕ ਸੁਸਾਇਟੀ ਦੇ ਸਹਿਯੋਗ ਨਾਲ ਇੱਕ ਸੈਮੀਨਾਰ ਕਰਵਾਇਆ ਗਿਆ। ਜਿਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਮਾਂ ਬੋਲੀ ਪੰਜਾਬੀ ਪ੍ਰਤੀ ਸਰਕਾਰਾਂ ਦੇ ਨਾਲ-ਨਾਲ ਖੁਦ ਪੰਜਾਬੀਆਂ ਦੀ ਬੇਰੁਖੀ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੰਜਾਬੀਅਤ ਲਈ ਕੰਮ ਕਰਨ ਬਦਲੇ ਬਲਜੀਤ ਸਿੰਘ ਖਾਲਸਾ, ਪ੍ਰੋ. ਭੀਮਰਾਉ, ਮਨਮੋਹਣ ਸਿੰਘ ਦਾਊਂ (ਪੰਜਾਬੀ ਚਿੰਤਕ), ਕੁਲਜੀਤ ਸਿੰਘ (ਸ਼ਹੀਦ ਬਾਬਾ ਦੀਪ ਸਿੰਘ ਜੀ ਅਖਾੜਾ ਸੈਕਟਰ-37), ਦੇਵੀ ਦਿਆਲ ਸ਼ਰਮਾ (ਸਕੱਤਰ ਪੰਜਾਬੀ ਬਚਾਓ ਮੰਚ) ਸਾਧੂ ਸਿੰਘ ਸਾਰੰਗਪੁਰ (ਆਗੂ ਪੰਜਾਬੀ ਬਚਾਓ ਮੰਚ) ਸਤਪਾਲ ਸਿੰਘ ਬਾਗੀ (ਗੱਤਕਾ ਟ੍ਰੇਨਰ ਫੇਜ਼-1) ਗੁਰਪ੍ਰੀਤ ਸਿੰਘ ਗੱਤਕਾ ਟ੍ਰੇਨਰ, ਪੰਜਾਬੀ ਸਿਨੇਮਾ ਦੇ ਉਘੇ ਕਲਾਕਾਰ ਸ੍ਰੀ ਅੰਮ੍ਰਿਤਪਾਲ ਸਿੰਘ ਨੂੰ ਸਨਮਾਨਿਤ ਕੀਤਾ ਗਿਆ, ਸ੍ਰੀ ਦੇਵੀ ਦਿਆਲ ਸ਼ਰਮਾ ਨੇ ਪੰਜਾਬੀ ਪ੍ਰਤੀ ਬੇਰੁਖੀ ਦੇ ਖ਼ਿਲਾਫ਼ ਪਹਿਲਾਂ ਤੋਂ ਉਲੀਕੇ ਪ੍ਰੋਗਰਾਮ ਅਨੁਸਾਰ 1 ਨਵੰਬਰ ਨੂੰ ਰਾਜਪਾਲ ਦੇ ਘਿਰਾਉੱ ਮੌਕੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਪਹੁੰਚਣ ਦਾ ਸੱਦਾ ਦਿੱਤਾ। ਸ੍ਰੀ ਸੁਖਦੇਵ ਸਿੰਘ ਵਾਲੀਆ ਨੇ ਆਪਣੇ ਸੰਬੋਧਨ ਵਿੱਚ ਸਮੂਹ ਪੰਜਾਬੀਆਂ ਨੂੰ ਆਪੋ ਆਪਣੇ ਘਰਾਂ ਅਤੇ ਬਾਹਰ ਪੂਰਨ ਰੂਪ ਵਿੱਚ ਪੰਜਾਬੀ ਵਿੱਚ ਗੱਲਬਾਤ ਕਰਨ ਲਈ ਪ੍ਰੇਰਿਆ।
ਇਸ ਮੌਕੇ ਸੰਬੋਧਨ ਕਰਦਿਆ ਸਤਵੀਰ ਸਿੰਘ ਧਨੋਆ ਅਕਾਲੀ ਕੌਂਸਲਰ ਤੇ ਪ੍ਰਧਾਨ ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ ਨੇ ਕਿਹਾ ਕਿ ਸਮੂਹ ਪੰਜਾਬੀ ਹਿਤੈਸ਼ੀ, ਜੋ ਕਿ ਵੱਡੇ ਅਹੁਦਿਆਂ ’ਤੇ ਬਿਰਾਜਮਾਨ ਹਨ। ਉਹਨਾਂ ਨੂੰ ਵੀ ਮਾਂ ਬੋਲੀ ਦੀ ਹੋਂਦ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਇਸ ਲਈ ਜ਼ੋਰਦਾਰ ਤਰੀਕੇ ਨਾਲ ਲੋਕ ਸਭਾ ਵਿਚ ਆਵਾਜ ਉਠਾਉਣ ਲਈ ਮੈਂਬਰ ਪਾਰਲੀਮੈਂਟ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਦਾ ਸਵਾਗਤ ਕੀਤਾ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਫੇਜ਼-11 ਦੀ ਕੌਂਸਲ ਵੱਲੋਂ ਪੰਜਾਬੀ ਸੈਮੀਨਾਰ ਕਰਵਾਇਆ ਗਿਆ ਹੈ। ਇਸੇ ਤਰਜ਼ ’ਤੇ ਸ਼ਹਿਰ ਦੀਆਂ ਵੱਖੋ-ਵੱਖ ਜਥੇਬੰਦੀਆਂ ਨੂੰ ਵੀ ਪੰਜਾਬੀ ਜ਼ੁਬਾਨ ਦਾ ਕਰਜ ਚੁਕਾਉਣ ਲਈ ਅੱਗੇ ਆ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਮਾਗਮ ਕਰਾਉਣੇ ਚਾਹੀਦੇ ਹਨ ਤਾਂ ਜੋ ਪੰਜਾਬੀ ਵਿਰੋਧੀ ਲਾਬੀ ਨੂੰ ਕਰਾਰੀ ਸੱਟ ਮਾਰੀ ਜਾ ਸਕੇ।
ਇਸ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੁਖਦੇਵ ਸਿੰਘ ਵਾਲੀਆ ਪ੍ਰਧਾਨ ਰੈਜ਼ੀਡੈਂਟ ਕੌਂਸਲ ਫੇਜ਼-11 ਨੇ ਨਿਭਾਈ। ਇਸ ਮੌਕੇ ਜਗਦੀਸ਼ ਸਿੰਘ ਸਕੱਤਰ, ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਮਾਨ, ਕਰਮ ਸਿੰਘ ਮਾਵੀ (ਸਕੱਤਰ), ਮੇਜਰ ਸਿੰਘ, ਰੇਸ਼ਮ ਸਿੰਘ (ਪਰਮ ਸੈਲਫ ਫਾਊਂਡੇਸ਼ਨ) ਗੁਰਮੇਲ ਸਿੰਘ, ਕਰਮ ਸਿੰਘ ਧਨੋਆ (ਪ੍ਰਧਾਨ ਸੈਕਟਰ-70 ਐਸੋਸੀਏਸ਼ਨ), ਪਰਮਜੀਤ ਸਿੰਘ ਹੈਪੀ (ਪ੍ਰਧਾਨ ਸਿਟੀਜਨਲ ਵੈਲਫੇਅਰ ਡਿਵੈਲਪਮੈਂਟ ਫੋਰਮ) ਕੇ ਐਲ ਸ਼ਰਮਾ (ਸਕੱਤਰ), ਜਗਤਾਰ ਸਿੰਘ ਬਾਰੀਆ, ਨਿਰਮਲ ਸਿੰਘ ਬਿਲਿੰਗ (ਪ੍ਰਧਾਨ ਪੀਪਲਸ ਵੈਲਫੇਅਰ ਐਸੋਸੀਏਸ਼ਨ-71), ਪ੍ਰੇਮ ਸਿੰਘ (ਜਨਰਲ ਸਕੱਤਰ), ਜਸਰਾਜ ਸਿੰਘ ਸੋਨੂੰ (ਚੇਅਰਮੈਨ ਬਾਬਾ ਦੀਪ ਸਿੰਘ ਜੀ ਕਲੱਬ-11), ਹਰਪਾਲ ਸਿੰਘ (ਪ੍ਰਧਾਨ ਬਾਬਾ ਦੀਪ ਸਿੰਘ ਜੀ ਕਲੱਬ-11), ਪੀ ਪੀ ਐਸ ਬਜਾਜ (ਸੀਨੀਅਰ ਮੀਤ ਪ੍ਰਧਾਨ ਰੈਜੀਡੈਂਟਸ ਐਸੋਸੀਏਸ਼ਨ-2, ਅਮਰਜੀਤ ਸਿੰਘ ਪਰਮਾਰ (ਚੇਅਰਮੈਨ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਰਜਿ ਫੇਜ਼-10), ਕੁਲਦੀਪ ਸਿੰਘ ਭਿੰਡਰ (ਪ੍ਰਧਾਨ ਰੈਜੀਡੈਂਟਸ ਵੈਲਫੇਅਰ ਅਤੇ ਕਲਚਰਲ ਸੁਸਾਇਟੀ-70), ਸੰਨੀ ਕੰਡਾ, ਜਸਵੰਤ ਸਿੰਘ ਸੋਹਲ (ਪੈਟਰਨ) (ਵੈਲਫੇਅਰ ਐਸੋਸੀਏਸ਼ਨ ਫੇਜ਼-1), ਗੁਰਚਰਨ ਸਿੰਘ, ਇਕਬਾਲ ਸਿੰਘ ਸਰਪੰਚ ਬਹਿਲਾਂ ਗਿਲ ਕੱਪੜਾ, ਕੁਲਦੀਪ ਸਿੰਘ ਹੈਪੀ, ਦੀਦਾਰ ਸਿੰਘ, ਅਜੀਤ ਸਿੰਘ ਸਰਵਾਰਾ, ਭੁਪਿੰਦਰ ਸਿੰਘ ਬੱਲ, ਜੋਗਿੰਦਰ ਸਿੰਘ, ਮਲਾਗਰ ਸਿੰਘ, ਮਲਕੀਤ ਸਿੰਘ, ਸਤਨਾਮ ਸਿੰਘ, ਭੁਪਿੰਦਰ ਸਿੰਘ, ਜਸਵੀਰ ਸਿੰਘ ਜਫਰਾ, ਹਰਵੇਸ਼ ਸਿੰਘ, ਸਤਪਾਲ ਸ਼ਰਮਾ ਸਮੇਤ ਵੱਡੀ ਗਿਣਤੀ ਪੰਜਾਬੀ ਹਿਤੈਸ਼ੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…