Share on Facebook Share on Twitter Share on Google+ Share on Pinterest Share on Linkedin ਮੁਹਾਲੀ ਮਿਉਂਸਪਲ ਕਾਰਪੋਰੇਸ਼ਨ ਦੀ ਨਿੱਜੀ ਸਹਾਇਕ ਸੈਵੀ ਸਤਵਿੰਦਰ ਕੌਰ ਸਵੈ-ਇੱਛਤ ਸੇਵਾਮੁਕਤ ਹੋਏ ਸੈਵੀ ਸਤਵਿੰਦਰ ਅਗਲੇ ਹਫ਼ਤੇ ਖੁਲਾਸਾ ਕਰੇਗੀ ਆਖਰਕਾਰ ਕਿਉਂ ਲਿਆ ਸੇਵਾਮੁਕਤ ਹੋਣ ਦਾ ਫੈਸਲਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਪਰੈਲ: ਮੁਹਾਲੀ ਮਿਉਂਸਪਲ ਕਾਰਪੋਰੇਸ਼ਨ ਵਿੱਚ ਤਾਇਨਾਤ ਸੀਨੀਅਰ ਸਟੈਨੋ ਟਾਈਪਿਸਟ (ਨਿੱਜੀ ਸਹਾਇਕ) ਸੈਵੀ ਸਤਵਿੰਦਰ ਕੌਰ ਨੇ ਮੁਹਾਲੀ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਤੋਂ ਐਨ ਪਹਿਲਾਂ ਅਚਨਚੇਤ ਸਵੈ-ਇੱਛਤ ਸੇਵਾਮੁਕਤ ਹੋ ਗਏ ਹਨ। ਉਨ੍ਹਾਂ ਨੇ ਸਖ਼ਤ ਮਿਹਨਤ ਤੇ ਲਗਨ ਅਤੇ ਇਮਾਨਦਾਰੀ ਨਾਲ ਨਿੱਜੀ ਸਹਾਇਕ ਦੇ ਅਹੁਦੇ ’ਤੇ ਪਹੁੰਚ ਕੇ 27 ਸਾਲ ਬੜੀ ਬੇਬਾਕੀ ਅਤੇ ਨਿਡਰਤਾ ਨਾਲ ਨੌਕਰੀ ਕੀਤੀ ਅਤੇ ਕਦੇ ਵੀ ਕਿਸੇ ਅੱਗੇ ਨਹੀਂ ਝੁਕੇ ਸਗੋਂ ਡਿਊਟੀ ਦੌਰਾਨ ਜਿੰਨੀਆਂ ਵੀ ਅੌਂਕੜਾਂ ਸਾਹਮਣੇ ਆਈਆਂ ਉਨ੍ਹਾਂ ਦਾ ਡਟ ਕੇ ਮੁਕਾਬਲਾ ਕਰਦਿਆਂ ਹਰ ਵਾਰ ਫਤਿਹ ਹਾਸਲ ਕੀਤੀ। ਉਹ ਪਿਛਲੇ ਤਿੰਨ ਦਹਾਕਿਆਂ ਤੋਂ ਪੰਜਾਬੀ ਰੰਗਮੰਚ ਦੇ ਖੇਤਰ ਵਿੱਚ ਸਰਗਰਮ ਸਰਘੀ ਕਲਾ ਕੇਂਦਰ ਮੁਹਾਲੀ ਦੀ ਸੀਨੀਅਰ ਮੀਤ ਪ੍ਰਧਾਨ ਵਜੋਂ ਵੀ ਲੰਮੇ ਸਮੇਂ ਤੋਂ ਕੰਮ ਕਰ ਰਹੇ ਹਨ ਅਤੇ ਹੁਣ ਤੱਕ ਸੈਵੀ ਸਤਵਿੰਦਰ ਨੇ ਅਨੇਕਾਂ ਨਾਟਕਾਂ ਅਤੇ ਫਿਲਮਾਂ ਵਿੱਚ ਵੱਖ-ਵੱਖ ਕਿਰਦਾਰਾਂ ਵਿੱਚ ਬਾਖ਼ੂਬੀ ਆਪਣੀ ਭੂਮਿਕਾ ਨਿਭਾਈ ਹੈ। ਇਸ ਪੱਤਰਕਾਰ ਵੱਲੋਂ ਅਚਾਨਕ ਸਵੈ-ਇੱਛਤ ਸੇਵਾਮੁਕਤ ਹੋਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਨੇ ਕਿਹਾ ਕਿ ਉਹ ਅਗਲੇ ਹਫ਼ਤੇ ਆਪਣੀ ਚੁੱਪੀ ਤੋੜਨਗੇ ਕਿ ਆਖਰਕਾਰ ਉਨ੍ਹਾਂ ਨੂੰ ਇਹ ਕਦਮ ਕਿਉਂ ਚੁੱਕਣਾ ਪਿਆ ਹੈ। ਸੱਤਾ ਪਰਿਵਰਤਨ ਤੋਂ ਬਾਅਦ ਹੁਕਮਰਾਨਾਂ ਵੱਲੋਂ ਉਨ੍ਹਾਂ ਦੀ ਕੀਤੀ ਬਦਲੀ ਦਾ ਮਾਮਲਾ ਵੀ ਕਾਫੀ ਚਰਚਾ ਵਿੱਚ ਰਿਹਾ ਹੈ। ਉਨ੍ਹਾਂ ਨੇ ਹਾਈ ਕੋਰਟ ’ਚੋਂ ਆਪਣੀ ਬਦਲੀ ਦੇ ਹੁਕਮ ਰੱਦ ਕਰਵਾ ਮੁੜ ਪਹਿਲਾਂ ਵੀ ਸੀਟ ’ਤੇ ਬਿਰਾਜਮਾਨ ਹੋ ਗਏ ਸੀ। ਇਸ ਮੌਕੇ ਨਾਟਕਕਾਰ ਤੇ ਨਾਟ-ਨਿਰਦੇਸ਼ਕ ਸੰਜੀਵਨ ਸਿੰਘ, ਰੰਗਕਰਮੀ ਰੰਜੀਵਨ ਸਿੰਘ ਤੇ ਸੰਜੀਵ ਦੀਵਾਨ ‘ਕੁੱਕੂ’ ਨੇ ਸੈਵੀ ਸਤਵਿੰਦਰ ਨੂੰ ਸ਼ੁੱਭ-ਕਾਮਨਵਾ ਦਿੰਦੇ ਕਿਹਾ ਕਿ ਇਹ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਆਪਣੇ ਰੁਝੇਵਿਆਂ ਭਰੀ ਮੁਲਾਜ਼ਮਤ ਤੋ ਸੁਰਖ਼ਰੂ ਹੋਣ ਤੋਂ ਬਾਅਦ ਉਹ ਹੋਰ ਵੀ ਸ਼ਿੱਦਤ ਨਾਲ ਰੰਗਮੰਚ ਅਤੇ ਫਿਲਮੀ ਖੇਤਰ ਵਿੱਚ ਵਧੇਰੇ ਸਰਗਰਮੀ ਨਾਲ ਵਿਚਰਦੇ ਨਜ਼ਰ ਆਉਣਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ