ਕੁਰਾਲੀ ਵਿੱਚ ਸ਼ਰਧਾ ਭਾਵਨਾ ਨਾਲ ਮਨਾਇਆ ਸ੍ਰੀ ਸਤਿਆ ਸਾਈਂ ਬਾਬਾ ਜੀ ਦਾ 92ਵਾਂ ਜਨਮ ਦਿਹਾੜਾ

ਅਕਾਲੀ ਆਗੂ ਰਣਜੀਤ ਸਿੰਘ ਗਿੱਲ ਸਮੇਤ ਹੋਰਨਾਂ ਆਗੂਆਂ ਨੇ ਭਰੀ ਹਾਜ਼ਰੀ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 23 ਨਵੰਬਰ:
ਸ਼ਹਿਰ ਦੇ ਵਾਰਡ ਨੰਬਰ 7 ਸਿਸ਼ਵਾਂ ਰੋਡ ਸਥਿਤ ਸ੍ਰੀ ਸਤਿਆ ਸਾਈਂ ਬਾਬਾ ਜੀ ਦਾ 92ਵਾਂ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਹਲਕਾ ਖਰੜ ਤੋਂ ਮੁੱਖ ਸੇਵਾਦਾਰ ਰਣਜੀਤ ਸਿੰਘ ਗਿੱਲ ਨੇ ਹਾਜ਼ਰੀ ਭਰੀ। ਸ਼੍ਰੀ ਗਿੱਲ ਨੇ ਬਾਬਾ ਜੀ ਦੇ ਚਰਨਾਂ ਵਿੱਚ ਨਤਮਸਤਕ ਹੁਿੰਦਆਂ ਆਈਆਂ ਸੰਗਤਾਂ ਨੂੰ ਬਾਬਾ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ ਤੇ ਮੰਦਿਰ ਕਮੇਟੀ ਨੂੰ ਮਾਲੀ ਮੱਦਦ ਵਜੋਂ 5100 ਰੁਪਏ ਨਗਦ ਰਾਸ਼ੀ ਭੇਂਟ ਕੀਤੀ। ਇਸ ਮੌਕੇ ਸ੍ਰੀ ਗਿੱਲ ਅਤੇ ਕੌਸ਼ਲਰ ਬਹਾਦਰ ਸਿੰਘ ਓਕੇ ਵਲੋਂ ਸਾਂਝੇ ਤੌਰ ਤੇ ਸ਼੍ਰੀ ਸਤਿਆ ਸਾਂਈ ਮੰਦਿਰ ਵਿੱਚ ਮੰਦਿਰ ਕਮੇਟੀ ਵਲੋਂ ਚਲਾਏ ਜਾ ਰਹੇ ਗਰੀਬ ਲੜਕੀਆਂ ਦੀ ਸਿਖਲਾਈ ਲਈ ਸਲਾਈ ਸੈਂਟਰ ਦੌਰਾਂਨ ਇਕ ਸਾਲ ਦਾ ਕੋਰਸ ਪੂਰਾ ਕਰਨ ਵਾਲੀਆਂ ਲੜਕੀਆਂ ਨੂੰ ਸਰਟੀਫੀਕੇਟ ਵੰਡ ਕੇ ਉਨ੍ਹਾਂ ਦੀ ਹੌਸ਼ਲਾ ਅਫਜਾਈ ਕੀਤੀ ਗਈ।
ਸ਼੍ਰੀ ਗਿੱਲ ਨੇ ਕਿਹਾ ਕਿ ਅਗਰ ਸੈਂਟਰ ਵਿੱਚ ਸਿਖਲਾਈ ਲਈ ਸ਼ਿਲਾਈ ਮਸ਼ੀਨਾਂ ਦੀ ਘਾਟ ਹੈ ਤਾਂ ਉਹ ਘਾਟ ਨੂੰ ਪੂਰਾ ਕਰਨ ਲਈ ਆਪਣੀ ਕੰਪਨੀ ਵਲੋਂ ਮੰਦਿਰ ਕਮੇਟੀ ਨੂੰ ਹੋਰ ਮਸ਼ੀਨਾਂ ਮੁਹੱਈਆ ਕਰਵਾ ਦੇਣਗੇ ਤਾਂ ਜੋ ਲੋੜਵੰਦ ਲੜਕੀਆਂ ਸ਼ਿਲਾਈ ਕਢਾਈ ਸਿੱਖ ਕੇ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ। ਇਸ ਦੌਰਾਨ ਮੰਦਰ ਕਮੇਟੀ ਦੇ ਉਪ ਪ੍ਰਧਾਨ ਰਾਜੀਵ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਸਵੇਰੇ ਹਵਨ ਕੀਤਾ ਗਿਆ ਅਤੇ ਉਪਰੰਤ ਸ੍ਰੀ ਸਾਈਂ ਗੀਤਾ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਦੌਰਾਨ ਮੰਦਰ ਦੇ ਪੁਜਾਰੀ ਅਮਿਤ ਮਿਸ਼ਰਾ ਵੱਲੋਂ ਵਿਧੀ ਵਿਧਾਨ ਅਨੁਸਾਰ ਬਾਬਾ ਜੀ ਦੀ ਵਿਸ਼ੇਸ਼ ਪੂਜਾ ਅਰਚਨਾ ਕੀਤੀ ਗਈ ਤੇ ਉਪਰੰਤ ਨਿਰੰਤਰ ਭੰਡਾਰਾ ਕੀਤਾ ਗਿਆ।
ਇਸ ਦੌਰਾਨ ਸ਼ੀ ਸਿੰਗਲਾ ਨੇ ਆਏ ਹੋਏ ਮੁੱਖ ਮਹਿਮਾਨਾ ਦਾ ਧੰਨਵਾਦ ਕੀਤਾ। ਇਸ ਮੌਕੇ ਰਣਜੀਤ ਸਿੰਘ ਗਿੱਲ ਦੇ ਭਤੀਜਾ ਜਗਜੀਤ ਸਿੰਘ ਗਿੱਲ, ਰਣਧੀਰ ਸਿੰਘ ਧੀਰਾ, ਸ਼੍ਰੋਮਣੀ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਚੰਨਾ ਕਾਲੇਵਾਲ, ਗੁਰਚਰਨ ਸਿੰਘ ਰਾਣਾ ਮੀਤ ਪ੍ਰਧਾਨ ਨਗਰ ਕੌਸ਼ਲ ਕੁਰਾਲੀ, ਕੌਂਸਲਰ ਰਾਜਦੀਪ ਸਿੰਘ ਹੈਪੀ, ਦਵਿੰਦਰ ਠਾਕੁਰ, ਤਰਲੋਕ ਚੰਦ ਧੀਮਾਨ, ਗੁਰਮੇਲ ਸਿੰਘ ਪਾਬਲਾ, ਪਰਮਜੀਤ ਪੰਮੀ, ਲਖਵੀਰ ਲੱਕੀ, ਬਹਾਦਰ ਸਿੰਘ ਓਕੇ, ਅਸ਼ਵਨੀ ਕੁਮਾਰ, ਡਾ. ਚੰਦਨ ਕੌਸ਼ਲ, ਅਸ਼ੀਸ਼ ਕੁਮਾਰ, ਬਲਦੇਵ ਸਿੰਘ, ਮੰਦਰ ਕਮੇਟੀ ਦੇ ਪ੍ਰਧਾਨ ਮੇਵਾ ਸਿੰਘ, ਗਿਆਨ ਚੰਦ ਵਰਮਾ ਵਿੱਤ ਸਕੱਤਰ, ਪਵਨ ਬੰਸਲ, ਅਮਿਤ ਜੋਸ਼ੀ, ਆਸ਼ੂ ਬੰਸਲ, ਰਾਕੇਸ਼ ਕਾਯਲ, ਮੋਨੂੰ ਧੀਮਾਨ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

Load More Related Articles
Load More By Nabaz-e-Punjab
Load More In Cultural

Check Also

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ: ਪੰਜਾਬ …