Share on Facebook Share on Twitter Share on Google+ Share on Pinterest Share on Linkedin ਪਰਵਾਸੀ ਪੰਜਾਬੀ ਦੀ ਮੌਤ ਸਬੰਧੀ ਸਾਊਦੀ ਅਰਬ ਦੀ ਕੰਪਨੀ ਐਨਓਸੀ ਜਾਰੀ ਕਰਨ ਤੋਂ ਇਨਕਾਰੀ ਬੀਬੀ ਰਾਮੂਵਾਲੀਆ ਨੇ ਸਾਹ ਮੁਹੰਮਦ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਕੇਂਦਰੀ ਵਿਦੇਸ਼ ਮੰਤਰੀ, ਭਾਰਤੀ ਰਾਜਦੂਤ ਨੂੰ ਲਿਖਿਆ ਪੱਤਰ ਅਮਰਜੀਤ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਮਈ ਪੰਜਾਬੀਆਂ ਵਿੱਚ ਆਪਣਾ ਮੁਲਕ ਛੱਡ ਕੇ ਵਿਦੇਸ਼ ਜਾ ਕੇ ਵੱਸਣ ਅਤੇ ਗੋਰਿਆਂ ਦੀ ਨੌਕਰੀ ਕਰਨ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ। ਜਿਨ੍ਹਾਂ ’ਚੋਂ ਜ਼ਿਆਦਾਤਰ ਨੌਜਵਾਨ ਬੰਦੀ ਬਣ ਕੇ ਰਹਿ ਗਏ ਹਨ ਅਤੇ ਕਈ ਰੱਬ ਨੂੰ ਪਿਆਰੇ ਹੋ ਗਏ ਹਨ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਇੱਕ ਪਰਵਾਸੀ ਪੰਜਾਬੀ ਦੀ ਮੌਤ ਸਬੰਧੀ ਸਾਊਦੀ ਅਰਬ ਦੀ ਕੰਪਨੀ ਵੱਲੋਂ ਐਨਓਸੀ ਜਾਰੀ ਨਾ ਕਰਨ ਸਬੰਧੀ ਪੀੜਤ ਪਰਿਵਾਰ ਆਪਣੇ ਲਾਡਲੇ ਦੀ ਲਾਸ਼ ਲਿਆਉਣ ਲਈ ਖੱਜਲ ਖੁਆਰ ਹੋ ਰਿਹਾ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਲੁਧਿਆਣਾ ਦੇ ਕਸਬਾ ਪਾਇਲ ਦਾ ਵਸਨੀਕ ਸਾਹ ਮੁਹੰਮਦ ਰੁਜ਼ਗਾਰ ਦੀ ਭਾਲ ਵਿੱਚ ਸਾਊਦੀ ਅਰਬ ਵਿੱਚ ਗਿਆ ਸੀ ਅਤੇ ਤਿੰਨ ਮਹੀਨੇ ਪਹਿਲਾਂ ਬੀਤੀ 22 ਜਨਵਰੀ 2017 ਨੂੰ ਉਸ ਦੀ ਇੱਕ ਹਾਦਸੇ ਵਿੱਚ ਮੌਤ ਹੋ ਗਈ ਸੀ। ਉਸ ਦੀ ਲਾਸ਼ ਹੁਣ ਤੱਕ ਅਲਕਸਿਮ (ਸਾਊਦੀ ਅਰਬ) ਦੇ ਬੁਰਾਦਈ ਹਸਪਤਾਲ ਵਿੱਚ ਪਈ ਹੈ। ਦੱਸਿਆ ਗਿਆ ਹੈ ਕਿ ਜਿਸ ਕੰਪਨੀ ਵਿੱਚ ਸਾਹ ਮੁਹੰਮਦ ਕੰਮ ਕਰਦਾ ਸੀ। ਉਸ ਕੰਪਨੀ ਦੇ ਮਾਲਕ ਵੱਲੋਂ ਅਜੇ ਤਾਈਂ ਐਨਓਸੀ ਜਾਰੀ ਨਹੀਂ ਕੀਤੀ ਗਈ ਹੈ। ਪੀੜਤ ਪਰਿਵਾਰ ਨੇ ਚੁਫੇਰਿਓਂ ਥੱਕ ਹਾਰ ਕੇ ਹੁਣ ਹੈਲਪਿੰਗ ਹੈਪਲੈਸ ਦੀ ਸੰਸਥਾ ਦੀ ਸੰਚਾਲਕ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਮੁਹਾਲੀ ਦੀ ਸਾਬਕਾ ਚੇਅਰਪਰਸਨ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨਾਲ ਮੁਲਾਕਾਤ ਕਰਕੇ ਆਪਣੇ ਬੇਟੇ ਲਾਸ਼ ਭਾਰਤ ਲਿਆਉਣ ਲਈ ਗੁਹਾਰ ਲਗਾਈ ਹੈ। ਉਨ੍ਹਾਂ ਦੱਸਿਆ ਕਿ ਬੀਤੀ 27 ਮਾਰਚ ਨੂੰ ਸਾਊਦੀ ਅਰਬ ਅਤੇ ਭਾਰਤੀ ਰਾਜਦੂਤ ਅਹਿਮ ਜਾਵੇਦ ਨੂੰ ਪੱਤਰ ਲਿਖ ਕੇ ਉਕਤ ਘਟਨਾਕ੍ਰਮ ਬਾਰੇ ਜਾਣੂ ਕਰਵਾਉਂਦਿਆਂ ਇਨਸਾਫ਼ ਦੀ ਮੰਗ ਕੀਤੀ ਸੀ। ਬੀਬੀ ਰਾਮੂਵਾਲੀਆ ਨੇ ਦੱਸਿਆ ਕਿ ਜਦੋਂ ਤੱਕ ਕੰਪਨੀ ਦਾ ਮਾਲਕ ਐਨਓਸੀ ਨਹੀਂ ਜਾਰੀ ਕਰਦਾ ਉਦੋਂ ਤੱਕ ਸਾਹ ਮੁਹੰਮਦ ਦੀ ਮ੍ਰਿਤਕ ਦੇਹ ਪੰਜਾਬ ਨਹੀਂ ਭੇਜੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਅੱਜ ਨਵੇਂ ਸਿਰਿਓਂ ਕੇਂਦਰੀ ਵਿਦੇਸ਼ ਮੰਤਰੀ ਸੁਸਮਾ ਸਵਰਾਜ ਨੂੰ ਪੱਤਰ ਲਿਖ ਕੇ ਅਤੇ ਟਵਿੱਟਰ ਰਾਹੀਂ ਗੱਲ ਕਰਕੇ ਨੌਜਵਾਨ ਲਾਸ਼ ਪੰਜਾਬ ਵਾਪਸ ਲੈ ਕਿ ਆਉਣ ਲਈ ਸਾਊਦੀ ਅਰਬ ਦੀ ਸਰਕਾਰ ਨਾਲ ਰਾਬਤਾ ਕਾਇਮ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਨੌਜਵਾਨ ਦੀ ਲਾਸ਼ ਭਾਰਤ ਲਿਆਂਦੀ ਜਾ ਸਕੇ। ਉਨ੍ਹਾਂ ਦੱਸਿਆ ਕਿ ਸਾਹ ਮੁਹੰਮਦ ਬਹੁਤ ਗਰੀਬ ਪਰਿਵਾਰ ਨਾਲ ਸਬੰਧਤ ਹੈ। ਉਸ ਦੇ ਪਰਿਵਾਰ ਵਿੱਚ ਉਸ ਦੀ ਮਾਤਾ, ਪਤਨੀ, ਦੋ ਲੜਕੀਆਂ ਤੇ ਇੱਕ ਲੜਕਾ ਹੈ। ਉਨ੍ਹਾਂ ਦੱਸਿਆ ਕਿ ਘਰ ਦਾ ਗੁਜ਼ਾਰਾ ਸਾਹ ਮੁਹੰਮਦ ’ਤੇ ਨਿਰਭਰ ਕਰਦਾ ਸੀ ਅਤੇ ਪਰਿਵਾਰ ਨੂੰ ਉਸ ਤੋਂ ਬਹੁਤ ਸਾਰੀਆਂ ਆਸਾਂ ਅਤੇ ਉਮੀਦਾਂ ਸਨ ਲੇਕਿਨ ਪਰਿਵਾਰ ਕੋਲੋਂ ਇਹ ਆਸਰਾ ਵੀ ਖੁੱਸ ਗਿਆ ਹੈ। ਇਹੀ ਨਹੀਂ ਪੀੜਤ ਪਰਿਵਾਰ ਆਪਣੇ ਲਾਡਲੇ ਦੀ ਲਾਸ਼ ਦਾ ਅੰਤਿਮ ਸਸਕਾਰ ਕਰਨ ਲਈ ਵੀ ਖੱਜਲ-ਖੁਆਰ ਹੋ ਰਿਹਾ ਹੈ। ਇਸ ਮੌਕੇ ਉੱਘੇ ਸਮਾਜ ਸੇਵੀ ਅਰਵਿੰਦਰ ਸਿੰਘ ਭੁੱਲਰ, ਸੰਸਥਾ ਦੇ ਸਕੱਤਰ ਕੁਲਦੀਪ ਸਿੰਘ ਬੈਂਰੋਪੁਰ, ਪਰਵਿੰਦਰ ਸਿੰਘ ਭੁੱਲਰ, ਸ਼ਿਵ ਅਗਰਵਾਲ, ਅਨਮੋਲ ਸਿੰਘ ਚੱਕਲ, ਇਸ਼ਪ੍ਰੀਤ ਸਿੰਘ ਵਿੱਕੀ, ਤਰਲੋਕ ਸਿੰਘ ਬਾਜਵਾ ਬੱਸੀ ਪਠਾਣਾ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ