nabaz-e-punjab.com

ਦਲਿਤ ਵਿਦਿਆਰਥੀਆਂ ਨੂੰ ਮੁਫ਼ਤ ਕਿਤਾਬਾਂ ਦੀ ਸਪਲਾਈ ਵਿੱਚ ਹੋ ਰਹੀ ਦੇਰੀ ਦਾ ਐਸਸੀ ਕਮਿਸਨ ਨੇ ਲਿਆ ਸਖ਼ਤ ਨੋਟਿਸ

ਹੁਣ 9 ਅਗਸਤ ਨੂੰ ਹੋਵੇਗੀ ਪੁਸਤਕਾਂ ਪ੍ਰਚੇਜ ਕਮੇਟੀ ਨਾਲ ਅਗਲੀ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 21 ਜੁਲਾਈ:
ਅਨੁਸੂਚਿਤ ਜਾਤੀਆਂ ਦੇ ਪਹਿਲੀ ਤੋਂ ਦਸਵੀਂ ਜਮਾਤ ਤੱਕ ਪੜ੍ਹ ਰਹੇ ਵਿਦਿਆਰਥੀਆਂ ਨੂੰ ਮੁਫਤ ਪਾਠ ਪੁਸਤਕਾਂ ਦੀ ਸਪਲਾਈ ਸਬੰਧੀ ਹੋ ਰਹੀ ਦੇਰੀ ਦਾ ਕਮਿਸਨ ਵਲੋਂ ਸਖਤ ਨੋਟਿਸ ਲਿਆ ਹੈ। ਇਸ ਸਬੰਧ ਵਿੱਚ ਅੱਜ ਇਥੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ੍ਰੀ ਰਾਜੇਸ਼ ਬਾਘਾ ਦੀ ਪ੍ਰਧਾਨਗੀ ਹੇਠ ਪੰਜਾਬ ਸਕੂਲ ਸਿੱਖਿਆ ਬੋਰਡ, ਸਿੱਖਿਆ ਵਿਭਾਗ ਅਤੇ ਭਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ। ਮੀਟਿੰਗ ਵਿਚ ਵਿਦਿਅਕ ਸੈਸਨ ਸਾਲ 2017-18 ਦੋਰਾਨ ਪਹਿਲੀ ਤਿਮਾਹੀ ਬੀਤ ਜਾਣ ਦੇ ਬਾਵਜੂਦ ਵੀ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ ਕਿਤਾਬਾ ਦੀ ਛਪਾਈ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਿਛਲੀਆਂ ਮੀਟਿੰਗਾ ਵਿੱਚ ਦੱਸੀ ਸਥਿਤੀ ਜਿਊਂ ਦੀ ਤਿਊ ਪੇਸ਼ ਕੀਤੀ ਗਈ ਕਿ ਬੋਰਡ ਪਾਸ ਪੇਪਰ ਦੀ ਸਪਲਾਈ ਸਬੰਧੀ ਪ੍ਰਵਾਨਗੀ ਨਾ ਮਿਲਣ ਕਰਕੇ ਕਿਤਾਬਾਂ ਦੀ ਛਪਾਈ ਨਹੀਂ ਕਰਵਾਈ ਜਾ ਸਕੀ ਅਤੇ ਇਹ ਕਿਤਾਬਾਂ ਸਤੰਬਰ ਦੇ ਅਖੀਰ ਤੱਕ ਛਪਣ ਦੀ ਸੰਭਾਵਨਾ ਦੱਸੀ ਗਈ ਹੈ।
ਜਿਸ ’ਤੇ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੇਨ ਵੱਲੋਂ ਪੂਰੀ ਸਥਿਤੀ ਨੂੰ ਬਹੁਤ ਗੰਭੀਰਤਾ ਨਾਲ ਲਿਆ ਗਿਆ ਹੈ ਅਤੇ ਮੀਟਿੰਗ ਵਿੱਚ ਹਾਜ਼ਰ ਗੈਰ ਸਰਕਾਰੀ ਮੈਂਬਰਾਂ ਵੱਲੋਂ ਵੀ ਕਿਤਾਬਾਂ ਦੀ ਸਪਲਾਈ ਤੁਰੰਤ ਕਰਨ ਲਈ ਜੋਰ ਦਿੱਤਾ ਗਿਆ ਤਾਂ ਜੋ ਗਰੀਬ ਪਰਿਵਾਰ ਨਾਲ ਸਬਧੰਤ ਵਿਦਿਆਰਥੀਆਂ ਨੂੰ ਕਿਤਾਬਾਂ ਦੀ ਸਪਲਾਈ ਜਲਦੀ ਕੀਤੀ ਜਾ ਸਕੇ ਅਤੇ ਬੱਚਿਆਂ ਦੀ ਪੜਾਈ ਦਾ ਹੋਰ ਨੁਕਸਾਨ ਨਾ ਹੋ ਸਕੇ। ਬੋਰਡ ਵੱਲੋਂ ਦਰਸਾਈ ਸਥਿਤੀ ਨੂੰ ਵਿਚਾਰਦੇ ਹੋਏ ਸ੍ਰੀ ਰਾਜੇਸ ਬਾਘਾ ਅਤੇ ਹਾਜਰ ਮੈਂਬਰ ਸਹਿਬਾਨ ਵੱਲੋਂ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਐਜੂਕੇਸ਼ਨ ਬੋਰਡ ਵਿੱਚ ਕਿਤਾਬਾਂ ਦੀ ਛਪਾਈ ਲਈ ਪੇਪਰ ਦੀ ਖਰੀਦ ਸਬੰਧੀ ਗਠਿਤ ਕਮੇਟੀ ਨਾਲ ਮਿਤੀ 09-08-2017 ਮੀਟਿੰਗ ਕੀਤੀ ਜਾਵੇਗੀ ਤਾਂ ਜੋ ਪੁਸਤਕਾਂ ਦੀ ਛਪਾਈ ਸਬੰਧੀ ਹੋਰ ਬਦਲਵਾ ਪ੍ਰਬੰਧ ਕਰਨ ਲਈ ਕੋਈ ਢੁਕਵਾਂ ਫੈਸਲਾ ਲਿਆ ਜਾ ਸਕੇ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …