nabaz-e-punjab.com

ਐਸਸੀਈਆਰਟੀ ਵੱਲੋਂ ਸੀਨੀਅਰ ਸੈਕੰਡਰੀ ਕਲਾਸ ਦੇ ਵਿਦਿਆਰਥੀਆਂ ਲਈ ‘ਆਈਲਟਸ’ ਦਾ ਪ੍ਰਬੰਧ

ਅੰਗਰੇਜ਼ੀ ਵਿਸ਼ੇ ਦੇ ਅਧਿਆਪਕਾਂ ਤੋਂ ਅੰਗਰੇਜ਼ੀ ਬੋਲਣ ਤੇ ਸਮਝਣ ਦੀ ਸਿਖਲਾਈ ਲੈਣਗੇ ਪੇਂਡੂ ਤੇ ਸ਼ਹਿਰੀ ਵਿਦਿਆਰਥੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਕਤੂਬਰ:
ਸਿੱਖਿਆ ਵਿਭਾਗ ਪੰਜਾਬ ਸੀਨੀਅਰ ਸੈਕੰਡਰੀ ਜਮਾਤਾਂ ਦੇ ਵਿਦਿਆਰਥੀਆਂ ਦੀ ਅੰਗਰੇਜ਼ੀ ਬੋਲਣ, ਸੁਣਨ ਅਤੇ ਸਮਝਣ ਦੀ ਸਮਰੱਥਾ ਨੂੰ ਵਧਾਉਣ ਲਈ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰਾਜੈਕਟ ਤਹਿਤ ਆਈ.ਈ.ਐੱਲ.ਟੀ.ਐੱਸ (ਆਈਲਟਸ) ਸ਼ੁਰੂ ਕਰ ਰਿਹਾ ਹੈ। ਇਸ ਨਾਲ ਜਿੱਥੇ ਪੇਂਡੂ ਅਤੇ ਸ਼ਹਿਰੀ ਖੇਤਰ ਵਿੱਚ ਵਿਦਿਆਰਥੀਆਂ ਅੰਦਰ ਅੰਗਰੇਜ਼ੀ ਵਿਸ਼ੇ ਪ੍ਰਤੀ ਰੂਚੀ ਵਿੱਚ ਵਾਧਾ ਹੋਵੇਗਾ ਉੱਥੇ ਹੀ ਅੰਗਰੇਜ਼ੀ ਬੋਲਣ ਦੇ ਕੌਸ਼ਲ ਵਿੱਚ ਵੀ ਸੁਧਾਰ ਆਵੇਗਾ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਲਗਭਗ 2000 ਸੀਨੀਅਰ ਸੈਂਕੰਡਰੀ ਸਕੂਲਾਂ ਵਿੱਚ ਲੱਖਾਂ ਵਿਦਿਆਰਥੀ ਸੀਨੀਅਰ ਸੈਕੰਡਰੀ ਜਮਾਤਾਂ ‘ਚ ਪੜ੍ਹਦੇ ਹਨ ਜਿਨ੍ਹਾਂ ਨੇ ਆਉਣ ਵਾਲੇ ਸਾਲਾਂ ‘ਚ ਉਚੇਰੀ ਪੜ੍ਹਾਈ ਅਤੇ ਰੁਜਗਾਰ ਲਈ ਅੰਗਰੇਜ਼ੀ ਭਾਸ਼ਾ ਦਾ ਪ੍ਰਯੋਗ ਕਰਨਾ ਹੁੰਦਾ ਹੈਂ। ਪੰਜਾਬ ਦੇ ਵਿਦਿਆਰਥੀ ਉਚੇਰੀ ਯੋਗਤਾ ਲਈ ਵਿਦੇਸ਼ਾਂ ਦੀ ਯੂਨੀਵਰਸਿਟੀਆਂ ‘ਚ ਵੀ ਦਾਖਲਾ ਲੈਂਦੇ ਹਨ ਜਿੱਥੇ ਉਹਨਾਂ ਦੀ ਵਿਦੇਸ਼ੀ ਭਾਸ਼ਾ ਨੂੰ ਬੋਲਣ ਅਤੇ ਸਮਝਣ ਦੀ ਸਮਰੱਥਾ ਨੂੰ ਵੀ ਦੇਖਿਆ ਜਾਂਦਾ ਹੈਂ। ਖੇਤਰੀ ਭਾਸ਼ਾ ਦਾ ਪਿਛੋਕੜ ਹੋਣ ਕਾਰਨ ਵਿਦਿਆਰਥੀ ਨਿਜੀ ਸੰਸਥਾਵਾਂ ਤੋੱ ਭਾਰੀ ਫੀਸਾਂ ਦੇ ਕੇ ਘੱਟ ਤਜ਼ੁਰਬੇਕਾਰ ਫੈਂਕਲਟੀ ਤੋੱ ਅੰਗਰੇਜ਼ੀ ਬੋਲਣ ਦੇ ਕੌਸ਼ਲਾਂ ਦਾ ਗਿਆਨ ਪ੍ਰਾਪਤ ਕਰ ਰਹੇ ਹਨ। ਜਿਸ ਨਾਲ ਮਾਪਿਆਂ ਦੀ ਆਰਥਿਕ ਲੁੱਟ-ਖਸੁੱਟ ਦੇ ਨਾਲ਼-ਨਾਲ਼ ਏਜੰਟ ਸੱਭਿਆਚਾਰ ਪੈਂਦਾ ਹੁੰਦਾ ਹੈ।
ਸਿੱਖਿਆ ਵਿਭਾਗ ਨੇ ਇੱਕ ਇਤਿਹਾਸਿਕ ਕਦਮ ਚੁੱਕਦੇ ਹੋਏ ਵਿਦਿਆਰਥੀਆਂ ਦੇ ਪਾਠਕ੍ਰਮ ਨੂੰ ਧਿਆਨ ‘ਚ ਰੱਖਦੇ ਹੋਏ ਅੰਗਰੇਜ਼ੀ ਬੋਲਣ ਦੇ ਕੌਸ਼ਲ ‘ਚ ਸੁਧਾਰ ਲਿਆਉਣ ਲਈ ਤਿੰਨ ਮਹੀਨੇ ਦਾ ਕੋਰਸ ਗਿਆਰਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਲਈ ਤਿਆਰ ਕੀਤਾ ਹੈਂ। ਇਸ ਲਈ ਮੁੱਖ ਦਫਤਰ ਵੱਲੋੱ ਪਹਿਲਾਂ ਹੀ ਉਹਨਾਂ 45 ਅਧਿਆਪਕਾਂ ਦਾ ਸਟੇਟ ਕੋਰ ਗਰੁੱਪ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਤਿਆਰ ਕੀਤਾ ਜਾ ਚੁੱਕਾ ਹੈ। ਜਿਸ ਨੇ ਕੋਰਸ ਦੇ ਮਡਿਊਲ ਅਤੇ ਸ਼ਡਿਊਲ ’ਤੇ ਕੰਮ ਕੀਤਾ ਹੈਂ। ਇਹਨਾਂ ਕੋਰ ਗਰੁੱਪ ਅਧਿਆਪਕਾਂ ਨੂੰ ਪੰਜਾਬ ਸਰਕਾਰ ਵੱਲੋਂ ਕੈਨੇਡਾ ਵਿਖੇ 2014 ਵਿੱਚ ਅੰਗਰੇਜ਼ੀ ਬੋਲਣ, ਸੁਣਨ ਅਤੇ ਸਮਝਣ ਦੇ ਕੌਸ਼ਲਾਂ ਦੀ ਸਿਖਲਾਈ ਲਈ ਭੇਜਿਆ ਗਿਆ ਸੀ ਅਤੇ ਵਿਭਾਗ ਹੁਣ ਤੱਕ ਇਹਨਾਂ ਦੀਆਂ ਸੇਵਾਵਾਂ ਨਹੀਂ ਲੈ ਪਾ ਰਿਹਾ ਸੀ।
ਇਸ ਸਬੰਧੀ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਪੰਜਾਬ ਦੇ ਪੇਂਡੂ ਅਤੇ ਸ਼ਹਿਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਬੋਲਣ ਦੀ ਕੁਸ਼ਲਤਾ ਵਧਾਉਣ ਲਈ ਵਿਭਾਗ ਕੋਲ ਮਿਹਨਤੀ ਅਤੇ ਅੰਗਰੇਜ਼ੀ ਦੀ ਸੂਝ-ਬੂਝ ਰੱਖਣ ਵਾਲੇ ਲੈਂਕਚਰਾਰ ਅਤੇ ਮਾਸਟਰ ਕਾਡਰ ਦੇ ਅਧਿਆਪਕਾਂ ਦੀ ਕਮੀ ਨਹੀਂ ਹੈ। ਇਹਨਾਂ ਅਧਿਆਪਕਾਂ ਦੀ ਯੋਗਤਾ ਨੂੰ ਉਚਿਤ ਰੂਪ ਵਿੱਚ ਵਿਦਿਆਰਥੀਆਂ ਦੀ ਬੋਲਣ ਅਤੇ ਸੁਣਨ ਦੀ ਸਮਰੱਥਾ ਵਧਾਉਣ ਨਾਲ ਜਿੱਥੇ ਵਿਦਿਆਰੀਆਂ ਵਿੱਚ ਆਤਮ-ਵਿਸ਼ਵਾਸ਼ ਪੈਂਦਾ ਹੋਵੇਗਾ ਉੱਥੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦਾ ਅੰਗਰੇਜ਼ੀ ਵਿਸ਼ੇ ਦਾ ਸਹਿਮ ਨਹੀਂ ਰਹੇਗਾ।
ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਸਹਾਇਕ ਡਾਇਰੈਂਕਟਰ ਬਿੰਦੂ ਗੁਲਾਟੀ ਨੇ ਦੱਸਿਆ ਕਿ ਸਕੂਲਾਂ ਵਿੱਚ ਆਈਲਟਸ ਸਬੰਧੀ ਸਿਖਲਾਈ ਲਈ ਅੰਗਰੇਜ਼ੀ ਲੈਂਕਚਰਾਰਾਂ ਅਤੇ ਮਾਸਟਰ ਕਾਡਰ ਅਧਿਆਪਕਾਂ ਨੂੰ ਇੰਟਰੈਂਕਟਿਵ ਇੰਗਲਿਸ਼ ਲੈਂਗੂਏਜ ਟਰੇਨਿੰਗ ਫਾਰ ਸਟੂਡੈਂੱਟਸ (ਆਈ.ਈ.ਐੱਲ.ਟੀ.ਐੱਸ.-ਆਈਲਟਸ) ਦੀ ਸਿਖਲਾਈ ਸਬੰਧੀ ਮੁੱਖ ਦਫਤਰ ਵੱਲੋੱ ਤਿੰਨ-ਤਿੰਨ ਦਿਨਾਂ ਦੀ ਵਰਕਸ਼ਾਪ ਜਲਦ ਹੀ ਲਗਵਾਈ ਜਾ ਰਹੀ ਹੈਂ ਜਿਸ ਵਿੱਚ ਮਾਡਿਊਲ ਅਤੇ ਸ਼ਡਿਊਲ ਅਨੁਸਾਰ ਅੰਗਰੇਜ਼ੀ ਬੋਲਣ, ਸੁਣਨ ਅਤੇ ਸਮਝਣ ਦੇ ਕੌਸ਼ਲਾਂ ਤੇ ਅਧਿਆਪਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ ਜੋ ਕਿ ਸਕੂਲਾਂ ‘ਚ ਵਿਦਿਆਰਥੀਆਂ ਨਾਲ ਪਾਠਕ੍ਰਮ ਅਨੁਸਾਰ ਹੀ ਸਾਂਝਾ ਕਰਨਗੇ। ਉਹਨਾਂ ਜਾਣਕਾਰੀ ਦਿੱਤੀ ਕਿ ਇਸ ‘ਆਈਲਟਸ’ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਅੰਗਰੇਜ਼ੀ ਭਾਸ਼ਾ ਦੇ ਬੋਲਣ ਸੁਣਨ ਅਤੇ ਸਮਝਣ ਦੇ ਕੌਸ਼ਲਾਂ ‘ਚ ਵਿਕਾਸ ਦੇ ਨਾਲ-ਨਾਲ ਸਕੂਲਾਂ ਵਿੱਚ ਅੰਗਰੇਜ਼ੀ ਵਿਸ਼ੇ ਦੀ ਪੜ੍ਹਾਈ ਲਈ ਸੁਚਾਰੂ ਤੇ ਸਹਿਯੋਗੀ ਮਾਹੋਲ ਬਣਾ ਕੇ ਵਿਦਿਆਰਥੀਆਂ ਦਾ ਮਾਤ ਭਾਸ਼ਾ ਦੇ ਨਾਲ-ਨਾਲ ਅੰਗਰੇਜ਼ੀ ਭਾਸ਼ਾ ਵਿੱਚ ਵੀ ਨਿਪੁੰਨਤਾ ਹਾਸਲ ਕਰਵਾਉਣਾ ਹੈ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …