nabaz-e-punjab.com

ਮੁਹਾਲੀ ਸਮੇਤ ਪੰਜਾਬ ਭਰ ਵਿੱਚ ਜਾਇਦਾਦਾਂ ਦੀ 10 ਰੋਜ਼ਾ ਈ-ਨਿਲਾਮੀ ਦਾ ਸ਼ਡਿਊਲ ਜਾਰੀ

ਗਮਾਡਾ ਵੱਲੋਂ ਐਰੋਸਿਟੀ ਵਿੱਚ ਪੈਟਰੋਲ ਪੰਪ, ਏਅਰਪੋਰਟ ਸੜਕ ’ਤੇ ਸੈਕਟਰ-66-ਬੀ ਵਿੱਚ ਦੋ ਹੋਟਲ ਸਾਈਟਾਂ ਹੋਣਗੀਆਂ ਨਿਲਾਮ

ਈ-ਆਕਸ਼ਨ ਪੋਰਟਲ puda.e-auctions.in ’ਤੇ ਉਪਲਬਧ ਕੀਤੀ ਗਈ ਹੈ ਵਿਸਥਾਰ ਜਾਣਕਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਅਗਸਤ:
ਪੰਜਾਬ ਸ਼ਹਿਰੀ ਵਿਕਾਸ ਅਥਾਰਟੀ (ਪੁੱਡਾ) ਅਤੇ ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡ) ਦੀਆਂ ਮੁਹਾਲੀ ਸਮੇਤ ਹੋਰਨਾਂ ਵਿਕਾਸ ਅਥਾਰਟੀਆਂ ਵੱਲੋਂ ਭਲਕੇ 1 ਸਤੰਬਰ ਤੋਂ ਚੰਗੀਆਂ ਲੋਕੇਸ਼ਨਾਂ ’ਤੇ ਜਾਇਦਾਦਾਂ ਦੀ 10 ਰੋਜ਼ਾ ਈ-ਨਿਲਾਮੀ ਸ਼ੁਰੂ ਕੀਤੀ ਜਾਵੇਗੀ। ਇਸ ਦੌਰਾਨ ਸੂਬੇ ਦੇ ਵੱਖ ਵੱਖ ਹਿੱਸਿਆਂ ਵਿੱਚ ਸਥਿਤ ਸੰਸਥਾਗਤ ਸਾਈਟਾਂ, ਵਪਾਰਕ ਜਾਇਦਾਦਾਂ ਅਤੇ ਰਿਹਾਇਸ਼ੀ ਪਲਾਟਾਂ ਦੀ ਨਿਲਾਮੀ ਕੀਤੀ ਜਾਵੇਗੀ।
ਮਿਲੀ ਜਾਣਕਾਰੀ ਅਨੁਸਾਰ ਗਮਾਡਾ ਦੀ ਈ-ਨਿਲਾਮੀ 11 ਸਤੰਬਰ, 2019 ਨੂੰ ਮੁਕੰਮਲ ਹੋਵੇਗੀ। ਗਮਾਡਾ ਵੱਲੋਂ ਐਰੋਸਿਟੀ ਮੁਹਾਲੀ ਵਿੱਚ ਪੈਟਰੋਲ ਪੰਪ ਸਾਈਟ, ਮੁਹਾਲੀ ਕੌਮਾਂਤਰੀ ਏਅਰਪੋਰਟ ਸੜਕ ’ਤੇ ਸੈਕਟਰ-66-ਬੀ ਵਿੱਚ ਦੋ ਹੋਟਲ ਸਾਈਟਾਂ ਅਤੇ ਆਈਟੀ ਸਿਟੀ, ਆਈਟੀ ਅਤੇ ਸੂਚਨਾ ਟੈਕਨਾਲੋਜੀ ਅਨੇਬਲਡ ਸਰਵਿਸਿਜ਼ (ਆੲਂੀਟੀਈਐਸ) ਪਲਾਟਾਂ ਦੀ ਈ-ਨਿਲਾਮੀ ਕੀਤੀ ਜਾਵੇਗੀ। ਸੈਕਟਰ-68 ਦੀਆਂ ਵਪਾਰਕ ਥਾਵਾਂ ਅਤੇ ਸ਼ਹਿਰ ਦੇ ਹੋਰ ਵੱਖ ਵੱਖ ਸੈਕਟਰਾਂ ਵਿੱਚ ਸਥਿਤ ਐਸਸੀਓਜ਼, ਬੂਥਾਂ ਤੇ ਰਿਹਾਇਸ਼ੀ ਪਲਾਟਾਂ ਦੇ ਨਾਲ ਨਾਲ ਰਾਜਪੁਰਾ ਦੇ ਉਦਯੋਗਿਕ ਪਲਾਟ ਵੀ ਨਿਲਾਮ ਕੀਤੇ ਜਾਣਗੇ।
ਪਟਿਆਲਾ ਵਿਕਾਸ ਅਥਾਰਟੀ (ਪੀਡੀਏ), ਗਲਾਡਾ, ਅੰਮ੍ਰਿਤਸਰ ਵਿਕਾਸ ਅਥਾਰਟੀ (ਏਡੀਏ), ਜਲੰਧਰ ਵਿਕਾਸ ਅਥਾਰਟੀ (ਜੇ.ਡੀ.ਏ.) ਅਤੇ ਬਠਿੰਡਾ ਵਿਕਾਸ ਅਥਾਰਟੀ (ਬੀਡੀਏ) ਵੱਲੋਂ ਈ-ਨਿਲਾਮੀ ਰਾਹੀਂ ਜਾਇਦਾਦਾਂ ਨਿਲਾਮ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪਟਿਆਲਾ ਵਿਕਾਸ ਅਥਾਰਟੀ ਵੱਲੋਂ ਅਰਬਨ ਅਸਟੇਟ ਫੇਜ਼-2, ਪਟਿਆਲਾ ਵਿੱਚ ਸਥਿਤ ਗਰੁੱਪ ਹਾਊਸਿੰਗ ਸਾਈਟ ਅਤੇ ਨਾਭਾ ਰੋਡ ’ਤੇ ਸਥਿਤ ਮਲਟੀਯੂਜ਼ ਕਮਰਸ਼ੀਅਲ ਚੰਕ ਦੇ ਨਾਲ ਨਾਲ ਪਟਿਆਲਾ, ਸੰਗਰੂਰ ਅਤੇ ਨਾਭਾ ਵਿੱਚ ਦੋ ਮੰਜ਼ਿਲਾ ਦੁਕਾਨਾਂ, ਐਸਸੀਓਜ਼ ਅਤੇ ਰਿਹਾਇਸ਼ੀ ਪਲਾਟਾਂ ਦੀ ਨਿਲਾਮੀ ਦਾ ਫੈਸਲਾ ਲਿਆ ਹੈ। ਬੁਲਾਰੇ ਨੇ ਦੱÎਸਆ ਕਿ ਗਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਵੱਲੋਂ ਲੁਧਿਆਣਾ ਵਿੱਚ ਰਿਹਾਇਸ਼ੀ ਪਲਾਟਾਂ, ਐਸਸੀਓਜ਼, ਦੁਕਾਨਾਂ ਨਿਲਾਮ ਕੀਤੀਆਂ ਜਾਣਗੀਆਂ। ਬਠਿੰਡਾ ਵਿਕਾਸ ਅਥਾਰਟੀ ਵੱਲੋਂ ਬਠਿੰਡਾ ਅਤੇ ਮਲੋਟ ਦੀਆਂ ਵੱਖ ਵੱਖ ਵਪਾਰਕ ਜਾਇਦਾਦਾਂ ਅਤੇ ਰਿਹਾਇਸ਼ੀ ਪਲਾਟ ਦੀ ਨਿਲਾਮੀ ਕੀਤੀ ਜਾਵੇਗੀ।
ਜਲੰਧਰ ਵਿਕਾਸ ਅਥਾਰਟੀ ਵੱਲੋਂ ਜਲੰਧਰ, ਕਪੂਰਥਲਾ, ਫਿਲੌਰ ਅਤੇ ਸੁਲਤਾਨਪੁਰ ਲੋਧੀ ਵਿਚਲੇ ਐਸ.ਸੀ.ਐਫ. ਐਸ.ਸੀ.ਐਸ. ਅਤੇ ਰਹਾਇਸ਼ੀ ਪਲਾਟਾਂ ਦੀ ਈ-ਨਿਲਾਮੀ ਕੀਤੀ ਜਾਵੇਗੀ। ਅੰਮ੍ਰਿਤਸਰ ਵਿਕਾਸ ਅਥਾਰਟੀ ਵੱਲੋਂ ਆਪਣੇ ਅਧਿਕਾਰ ਖੇਤਰ ਵਿਚਲੀ ਨਿਉ ਅਰਬੇਨ ਅਸਟੇਟ ਬਟਾਲਾ ਵਿਚਲੀ ਸਕੂਲ ਸਾਈਟ ਤੋਂ ਇਲਾਵਾ ਕਮਰਸ਼ੀਅਲ ਬੂਥਾਂ, ਐਸ.ਸੀ.ਓਜ਼, ਅੰਮ੍ਰਿਤਸਰ ਅਤੇ ਗੁਰਦਾਸਪੁਰ ਦੀਆਂ ਦੁਕਾਨ ਸਾਈਟਾਂ ਦੀ ਨਿਲਾਮੀ ਕੀਤੀ ਜਾਵੇਗੀ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਈ-ਨਿਲਾਮੀ ਦੌਰਾਨ ਨਿਲਾਮ ਕੀਤੀਆਂ ਜਾਣ ਵਾਲੀਆਂ ਜਾਇਦਾਦਾਂ ਸਬੰਧੀ ਜਾਣਕਾਰੀ ਜਿਵੇਂ ਵਰਤੋਂ, ਏਰੀਆ, ਰਿਜ਼ਰਵ ਕੀਮਤ, ਲੋਕੇਸ਼ਨ ਪਲਾਟ ਆਦਿ, ਨਿਲਾਮੀ ਸ਼ੁਰੂ ਹੋਣ ਤੋਂ ਪਹਿਲਾਂ ਈ-ਆਕਸ਼ਨ ਪੋਰਟਲ puda.e-auctions.in ’ਤੇ ਉਪਲਬਧ ਹੋਵੇਗੀ। ਈ-ਨਿਲਾਮੀ ਵਿੱਚ ਹਿੱਸਾ ਲੈਣ ਲਈ ਇਛੁੱਕ ਬੋਲੀਕਾਰਾਂ ਨੂੰ ਈ-ਆਕਸ਼ਨ ਪੋਰਟਲ ’ਤੇ ਸਾਈਨ ਅੱਪ ਕਰਕੇ ਯੂਜ਼ਰ ਆਈ.ਡੀ. ਅਤੇ ਪਾਸਵਰਡ ਪ੍ਰਾਪਤ ਕਰਨਾ ਜ਼ਰੂਰੀ ਹੋਵੇਗਾ। ਬੋਲੀਕਾਰਾਂ ਨੂੰ ਨੈੱਟ ਬੈਂਕਿੰਗ, ਡੈਬਿਟ ਕਾਰਡ, ਕਰੈਡਿਟ ਕਾਰਡ/ਆਰਟੀਜੀਐਸ ਰਾਹੀਂ ਯੋਗਤਾ ਫੀਸ ਜਮ੍ਹਾਂ ਕਰਵਾਉਣੀ ਹੋਵੇਗੀ ਜੋ ਕਿ ਰਿਫੰਡੇਬਲ/ਅਡਜਸਟੇਬਲ ਹੋਵੇਗੀ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…