Nabaz-e-punjab.com

ਦੂਜੇ ਬੋਰਡਾਂ/ਰਾਜਾਂ ਦੇ ਵਿਦਿਆਰਥੀਆਂ ਲਈ ਇੰਟਰ ਬੋਰਡ ਮਾਈਗਰੇਸ਼ਨ ਕਰਵਾਉਣ ਦਾ ਸ਼ਡਿਊਲ ਜਾਰੀ

ਅੰਤਿਮ ਮਿਤੀ ’ਚ ਹੋਰ ਵਾਧਾ ਨਹੀਂ ਕੀਤਾ ਜਾਵੇਗਾ, ਨਾ ਹੀ ਬਾਅਦ ਕੋਈ ਕੇਸ ਵਿਚਾਰਿਆ ਜਾਵੇਗਾ: ਪੰਜਾਬ ਬੋਰਡ

ਜ਼ਰੂਰੀ ਹਦਾਇਤਾਂ/ਵਿਧੀ ਤੇ ਸ਼ਡਿਊਲ ਸਕੂਲਾਂ ਦੀ ਲਾਗਇੰਨ ਆਈਡੀ ਅਤੇ ਪੰਜਾਬ ਬੋਰਡ ਦੀ ਵੈਬਸਾਈਟ ’ਤੇ ਉਪਲਬਧ

ਨਬਜ਼-ਏ-ਪੰਜਾਬ, ਮੁਹਾਲੀ, 24 ਸਤੰਬਰ:
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੈਸ਼ਨ 2024-25 ਲਈ ਅੱਠਵੀਂ ਤੋਂ ਬਾਰ੍ਹਵੀਂ ਸ਼੍ਰੇਣੀਆਂ ਲਈ ਪੰਜਾਬ ਬੋਰਡ ਨਾਲ ਸਬੰਧਤ ਸਕੂਲਾਂ ਲਈ ਆਨ-ਲਾਈਨ ਸਕੂਲ ਤੋਂ ਸਕੂਲ ਮਾਈਗਰੇਸ਼ਨ ਅਤੇ ਦੂਜੇ ਬੋਰਡਾਂ/ਸੂਬਿਆਂ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ ਇੰਟਰ ਬੋਰਡ ਮਾਈਗਰੇਸ਼ਨ ਕਰਵਾਉਣ ਲਈ ਸ਼ਡਿਊਲ ਜਾਰੀ ਕਰ ਦਿੱਤਾ ਹੈ। 29 ਨਵੰਬਰ ਤੱਕ ਇੱਕ ਹਜ਼ਾਰ ਰੁਪਏ ਅਤੇ 30 ਨਵੰਬਰ ਤੋਂ 31 ਦਸੰਬਰ ਤੱਕ 2 ਹਜ਼ਾਰ ਰੁਪਏ ਫੀਸ ਨਾਲ ਸਕੂਲ ਤੋਂ ਸਕੂਲ ਮਾਈਗਰੇਸ਼ਨ ਕਰਵਾਈ ਜਾ ਸਕਦੀ ਹੈ। ਇੰਜ ਹੀ 29 ਨਵੰਬਰ ਤੱਕ 3 ਹਜ਼ਾਰ ਰੁਪਏ ਅਤੇ 30 ਨਵੰਬਰ ਤੋਂ 31 ਦਸੰਬਰ ਤੱਕ 5 ਹਜ਼ਾਰ ਰੁਪਏ ਨਾਲ ਇੰਟਰ ਬੋਰਡ ਮਾਈਗਰੇਸ਼ਨ ਕਰਵਾਈ ਜਾ ਸਕਦੀ ਹੈ।
ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਬੋਰਡ ਮੈਨੇਜਮੈਂਟ ਵੱਲੋਂ ਸਕੂਲ ਮੁਖੀਆਂ ਨੂੰ ਅਗਾਊਂ ਜਾਣਕਾਰੀ ਦਿੰਦਿਆਂ ਕਿਹਾ ਕਿ ਸਕੂਲ ਤੋਂ ਸਕੂਲ ਅਤੇ ਇੰਟਰ ਬੋਰਡ ਮਾਈਗਰੇਸ਼ਨ ਲਈ ਜਾਰੀ ਸ਼ਡਿਊਲ ਅਨੁਸਾਰ ਨਿਰਧਾਰਿਤ ਅੰਤਿਮ 31 ਦਸੰਬਰ 2024 ਹੀ ਰਹੇਗੀ ਅਤੇ ਅੰਤਿਮ ਮਿਤੀ ਵਿੱਚ ਕੋਈ ਹੋਰ ਵਾਧਾ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਅੰਤਿਮ ਮਿਤੀ ਤੋਂ ਬਾਅਦ ਕੋਈ ਵੀ ਕੇਸ ਵਿਚਾਰਿਆ ਜਾਵੇਗਾ। ਇਸ ਲਈ ਇਹ ਕੰਮ ਜਾਰੀ ਸ਼ਡਿਊਲ ਅਨੁਸਾਰ ਨਿਰਧਾਰਿਤ ਅੰਤਿਮ ਮਿਤੀ ਤੱਕ ਮੁਕੰਮਲ ਕਰਵਾਉਣਾ ਯਕੀਨੀ ਬਣਾਇਆ ਜਾਵੇ ਕਿਉਂਕਿ ਆਨ-ਲਾਈਨ ਸਕੂਲ ਤੋਂ ਸਕੂਲ ਮਾਈਗਰੇਸ਼ਨ ਅਤੇ ਇੰਟਰ ਬੋਰਡ ਮਾਈਗਰੇਸ਼ਨ ਕਰਦੇ ਸਮੇਂ ਜੇਕਰ ਕਿਸੇ ਵਿਦਿਆਰਥੀ ਦੀ ਮਾਈਗਰੇਸ਼ਨ ਕਿਸੇ ਵੀ ਕਾਰਨ ਕਰਕੇ ਕਰਨ ਤੋਂ ਰਹਿ ਜਾਂਦੀ ਹੈ ਤਾਂ ਉਸ ਦੀ ਸਾਰੀ ਜ਼ਿੰਮੇਵਾਰੀ ਸਬੰਧਤ ਸਕੂਲ ਮੁਖੀ/ਕਰਮਚਾਰੀ ਦੀ ਹੋਵੇਗੀ। ਸਕੂਲ ਤੋਂ ਸਕੂਲ ਮਾਈਗਰੇਸ਼ਨ ਅਤੇ ਇੰਟਰ ਬੋਰਡ ਮਾਈਗਰੇਸ਼ਨ ਕਰਨ ਲਈ ਜ਼ਰੂਰੀ ਹਦਾਇਤਾਂ/ਵਿਧੀ ਅਤੇ ਸ਼ਡਿਊਲ ਸਕੂਲਾਂ ਦੀ ਲਾਗਇੰਨ ਆਈਡੀ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ ’ਤੇ ਲੋੜੀਂਦੀ ਜਾਣਕਾਰੀ ਸਮੇਤ ਉਪਲਬਧ ਕਰਵਾਇਆ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…