nabaz-e-punjab.com

ਹੋਣਹਾਰ ਤੇ ਗ਼ਰੀਬ ਵਿਦਿਆਰਥੀਆਂ ਲਈ ਆਰੀਅਨਜ਼ ਕਾਲਜ ਵਿੱਚ ਸਕਾਲਰਸ਼ਿਪ ਮੇਲਾ 9 ਜੁਲਾਈ ਨੂੰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੁਲਾਈ
ਹੋਣਹਾਰ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਿਦਿਆਰਥੀਆਂ ਨੂੰ ਆਪਣੀ ਉੱਚ ਤਕਨੀਕੀ ਸਿੱਖਿਆ ਜਾਰੀ ਰੱਖਣ ਦੇ ਲਈ ਆਰੀਅਨਜ਼ ਗਰੁੱਪ ਆਫ ਕਾਲੇਜਿਸ, ਚੰਡੀਗੜ ਸਕਾਲਰਸ਼ਿਪ ਮੇਲੇ ਦਾ ਆਯੋਜਨ ਕਰਨ ਜਾ ਰਿਹਾ ਹੈ। ਇਹ ਸਕਾਲਰਸ਼ਿਪ ਮੇਲਾ 9 ਜੁਲਾਈ 2017 ਨੂੰ ਪੀਐਚਡੀ ਚੈਂਬਰ, ਚੰਡੀਗੜ ਵਿੱਖੇ ਆਯੋਜਿਤ ਹੋਵੇਗਾ। ਇੱਛੁੱਕ ਵਿਦਿਆਰਥੀ ਸਿੱਧੇ ਆਰੀਅਨਜ਼ ਵੈਬਸਾਈਟ www.aryans.edu.in ’ਤੇ ਆਵੇਦਨ ਕਰ ਸਕਦੇ ਹਨ ਜਾਂ ਆਰੀਅਨਜ਼ ਦੇ ਟੋਲ ਫਰੀ ਨੰਬਰ 1800-30000-388 ਤੇ ਮਿਸ ਕਾਲ ਦੇ ਸਕਦੇ ਹਨ ਜਾਂ ਫਿਰ ਆਰੀਅਨਜ਼ ਕੈਂਪਸ, ਚੰਡੀਗੜ੍ਹ-ਪਟਿਆਲਾ ਹਾਈਵੇ, ਰਾਜਪੁਰਾ ਨੇੜੇ ਚੰਡੀਗੜ੍ਹ ਵਿੱਚ ਰਜਿਸਟ੍ਰੇਸ਼ਨ ਫਾਰਮ ਭਰ ਕੇ ਜਮਾਂ ਕਰਵਾ ਸਕਦੇ ਹਨ।
ਆਰੀਅਨਜ਼ ਗਰੁੱਪ ਦੇ ਚੈਅਰਮੈਨ ਡਾ: ਅੰਸ਼ੂ ਕਟਾਰੀਆ ਨੇ ਕਿਹਾ ਕਿ ਇਸ ਸਕੀਮ ਦੇ ਅਧੀਨ ਕੁਲ 100 ਵਿਦਿਆਰਥੀਆਂ ਨੂੰ ਚੁਣਿਆ ਜਾਵੇਗਾ ਜਿਸ ਵਿੱਚ 50% ਸਕਾਲਰਸ਼ਿਪ ਆਰੀਅਨਜ਼ ਵੱਲੋਂ ਦਿੱਤੀ ਜਾਵੇਗੀ ਅਤੇ ਬਾਕੀ ਦੀ 50% ਐਜੁਕੇਸ਼ਨ ਲੋਨ ਦੇ ਰੂਪ ਵਿੱਚ ਫਾਈਨਾਂਸ ਕਰਵਾਈ ਜਾਵੇਗੀ। ਕਟਾਰੀਆ ਨੇ ਅੱਗੇ ਕਿਹਾ ਕਿ ਇਹ ਸਕਾਲਰਸ਼ਿਪ ਉਹਨਾਂ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ ਜਿਹਨਾਂ ਦੇ ਕੋਲ ਮਾਰਕਸ ਹਨ ਪ੍ਰੰਤੂ ਅੱਗੇ ਪੜਾਈ ਜਾਰੀ ਰੱਖਣ ਲਈ ਮੀਨਸ ਨਹੀ ਹੈ, ਪਰ ਉਹ ਅੱਗੇ ਤਕਨੀਕੀ ਸਿੱਖਿਆ ਪ੍ਰਾਪਤ ਕਰਨਾ ਚਾਹੁੰਦੇ ਹਨ। ਆਰੀਅਨਜ਼ ਵੱਖ-ਵੱਖ ਕੋਰਸਾਂ ਵਿੱਚ ਇਹਨਾਂ ਵਿਦਿਆਰਥੀਆਂ ਨੂੰ ਦਾਖਿਲਾ ਦੇਵੇਗਾ ਜਿਹਨਾਂ ਵਿੱਚ ਬੀ.ਟੈਕ, ਲੀਟ, ਡਿਪਲੋਮਾ, ਬੀ.ਐਸਸੀ (ਐਗਰੀ), ਬੀਬੀਏ, ਬੀਸੀਏ, ਬੀ.ਕਾੱਮ, ਐਮਬੀਏ ਸ਼ਾਮਿਲ ਹਨ। ਇਹ ਸਕਾਲਰਸ਼ਿਪ ਆਰੀਅਨਜ਼ ਵਿੱਚ ਵਿਦਿਆਰਥੀਆਂ ਨੂੰ ਪ੍ਰਸੰਗਿਕ ਅਤੇ ਤਕਨੀਕੀ ਸਿੱਖਿਆ, ਨਵੀਨ ਵਿਚਾਰਾਂ ਅਤੇ ਬਾਜਾਰ ਕੇਂਦਰਿਤ ਆਜੀਵਿਕਾ ਪ੍ਰੋਗਰਾਮਾਂ ਦੇ ਮਾਧਿਅਮ ਨਾਲ ਰਾਸ਼ਟਰ ਦੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਵਿੱਚ ਮਦਦ ਕਰੇਗੀ। ਵਿਦਿਆਰਥੀ ਹੋਰ ਕੋਰਸਾਂ ਵਿੱਚ ਵੀ ਸਕਾਲਰਸ਼ਿਪ ਮੇਲੇ ਦਾ ਲਾਭ ਲੈ ਸਕਦੇ ਹਨ। ਜਿਹਨਾਂ ਵਿੱਚ ਐਲਐਲਬੀ, ਬੀਏ ਐਲਐਲਬੀ, ਬੀ.ਐਡ, ਬੀਏ, ਜੀਐਨਐਮ ਏਐਨਐਮ, ਐਮਏ (ਅੇਜੁਕੇਸ਼ਨ) ਸ਼ਾਮਿਲ ਹਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…