Nabaz-e-punjab.com

ਡਾ. ਅੰਬੇਦਕਰ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਰਕਾਰੀ ਸਕੂਲ ਭੁੱਖੜੀ ਤੋਂ ਕੀਤੀ ਸਕਾਲਰਸ਼ਿਪ ਸਕੀਮ ਸ਼ੁਰੂ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 25 ਅਪਰੈਲ:
ਨਵ ਚੇਤਨਾ ਟਰੱਸਟ ਵੱਲੋਂ ਡਾ. ਅੰਬੇਦਕਰ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਕਾਲਰਸ਼ਿਪ ਸਕੀਮ ਦੀ ਸ਼ੁਰੂਆਤ ਅੱਜ ਇੱਥੋਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਭੁੱਖੜੀ ਤੋਂ ਕੀਤੀ ਗਈ। ਜਿਸ ਵਿੱਚ ਖਰੜ ਬਲਾਕ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਹਿੱਸਾ ਲਿਆ ਗਿਆ। ਇਸ ਸਬੰਧੀ ਟਰੱਸਟ ਦੇ ਚੇਅਰਮੈਨ ਡਾ. ਰਘਵੀਰ ਸਿੰਘ ਬੰਗੜ ਨੇ ਸੰਖੇਪ ਜਾਣਕਾਰੀ ਦਿੰਦਿਆ ਦੱਸਿਆਂ ਕਿ ਇਹ ਵਜੀਫਾ ਖਰੜ ਬਲਾਕ ਵਿੱਚ ਪੈਂਦੇ ਸਰਕਾਰੀ ਸਕੂਲਾਂ ਦੇ ਪੰਜਵੀ ਜਮਾਤ ਤੱਕ ਦੇ 10 ਸਰਵੋਤਮ ਬੱਚਿਆਂ ਨੂੰ ਦਿੱਤਾ ਜਾਵੇਗਾ।
ਇਸ ਮੌਕੇ ਟਰੱਸਟ ਦੇ ਟਰੱਸਟੀ ਅਮਨਿੰਦਰ ਸਿੰਘ ਅਮਰ ਨੇ ਕਿਹਾ ਕਿ ਇਹ ਸਕਾਲਰਸ਼ਿਪ ਟਰੱਸਟ ਵੱਲੋਂ ਹਰ ਸਾਲ ਬੱਚਿਆਂ ਨੂੰ ਦਿੱਤੀ ਜਾਵੇਗੀ ਤੇ ਆਉਣ ਵਾਲੇ ਸਮੇ ਵਿੱਚ ਇਸ ਨੂੰ ਜ਼ਿਲ੍ਹਾ ਪੱਧਰ ’ਤੇ ਸ਼ੁਰੂ ਕੀਤਾ ਜਾਵੇਗਾ। ਇਨ੍ਹਾਂ ਮੁਕਾਬਲਿਆਂ ਵਿੱਚ ਦੀਪਕ ਕੁਮਾਰ ਨੇ ਪਹਿਲਾ ਸਥਾਨ, ਰੋਹਿਤ ਕੁਮਾਰ ਨੇ ਦੂਜਾ ਸਥਾਨ, ਸ਼ਮਨਪ੍ਰੀਤ ਕਰ ਨੇ ਤੀਜਾ ਸਥਾਨ, ਦੀਪਕ ਅਤੇ ਜਸਪ੍ਰੀਤ ਕੌਰ ਨੇ ਚੌਥਾ ਸਥਾਨ, ਰਾਧਿਕਾ ਨੇ ਪੰਜਵਾ ਸਥਾਨ, ਵਰਿੰਦਰ ਸਿੰਘ ਨੇ ਛੇਵਾਂ ਸਥਾਨ (ਸਮੂਹ ਵਿਦਿਆਰਥੀ ਸਰਕਾਰੀ ਪ੍ਰਾਇਮਰੀ ਸਕੂਲ ਭੁਖੜੀ), ਗਜ਼ਲ ਆਦੀਆ ਨੇ ਸੱਤਵਾਂ ਸਥਾਨ (ਸਰਕਾਰੀ ਪ੍ਰਾਈਮਰੀ ਸਕੂਲ ਬਜਹੇੜੀ) ਪ੍ਰਿਆ ਨੇ ਅੱਠਵਾਂ ਸਥਾਨ, ਹਰਮਨਦੀਪ ਕੌਰ ਨੌਵਾ ਸਥਾਨ, ਆਸ਼ਿਪਾ ਦਸਵਾਂ ਸਥਾਨ ਪ੍ਰਾਪਤ ਕੀਤਾ (ਸਮੂਹ ਵਿਦਿਆਰਥੀ ਸਰਕਾਰੀ ਪ੍ਰਾਇਮਰੀ ਸਕੂਲ ਰੁੜਕੀ ਖੁਖਤਾ) ਇਸ ਮੌਕੇ ਹੋਰਨਾ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਭੁੱਖੜੀ ਦੇ ਸਮੂਹ ਸਟਾਫ ਮੈਂਬਰ ਦਲਜੀਤ ਕੌਰ, ਮਨਜੀਤ ਕੌਰ (ਇੰਚਾਰਜ਼ ਪੰਜਵੀ ਜਮਾਤ), ਮਨਪ੍ਰੀਤ ਕੌਰ, ਅਮਨਦੀਪ ਕੌਰ ਅਤੇ ਪਿੰਡ ਭੁੱਖੜੀ ਦੇ ਸਰਪੰਚ ਅਵਤਾਰ ਸਿੰਘ ਅਤੇ ਸਮੂਹ ਪੰਚ ਸਾਹਿਬਾਨ ਮੌਜੂਦ ਸਨ।
ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮਨਜੀਤ ਕੌਰ ਨੇ ਦੱਸਿਆਂ ਕਿ ਨਵ ਚੇਤਨਾ ਟਰੱਸਟ ਵੱਲੋਂ ਡਾ. ਅੰਬੇਦਕਰ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਜੋ ਵਿਦਿਆਰਥੀ ਪ੍ਰੋੋਤਸਾਹਨ ਸਕਾਲਰਸ਼ਿਪ ਯੋਜਨਾ ਚਲਾਈ ਗਈ ਹੈ ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਇਸ ਨਾਲ ਬੱਚਿਆਂ ਦੀ ਹੌਸਲਾ ਅਫਜਾਈ ਹੁੰਦੀ ਹੈ ਅਤੇ ਉਨ੍ਹਾਂ ਦਾ ਪੜ੍ਹਾਈ ਵੱਲ ਰੁਝਾਨ ਵਧਦਾ ਹੈ। ਇਸ ਮੌਕੇ ਟਰੱਸਟ ਦੇ ਪ੍ਰਧਾਨ ਗੁਰਭੇਜ ਸਿੰਘ ਲਾਘਾ, ਚੰਨਣ ਸਿੰਘ, ਕੇਵਲ ਕ੍ਰਿਸ਼ਨ, ਅੰਮ੍ਰਿਤਪਾਲ ਸਿੰਘ, ਗੁਰਦਕੀਰਤ ਸਿੰਘ ਤੇ ਕੁਲਵੰਤ ਕੌਰ ਸਮੇਤ ਹੋਰ ਟਰੱਸਟ ਮੈਂਬਰ ਮੌਜੂਦ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…