Nabaz-e-punjab.com

ਨਰਸਿੰਗ ਹਫ਼ਤੇ ਦੇ ਦੂਜੇ ਦਿਨ ‘ਸਕੂਲ ਹੈਲਥ ਐਜੂਕੇਸ਼ਨ ਪ੍ਰੋਗਰਾਮ ਅਤੇ ਓਪਨ ਟੈਲੰਟ ਸ਼ੋਅ’ ਦਾ ਆਯੋਜਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਮਈ:
ਮਾਤਾ ਸਾਹਿਬ ਕੌਰ ਕਾਲਜ ਆਫ਼ ਨਰਸਿੰਗ ਮੁਹਾਲੀ ਵਿੱਚ ਨਰਸਿੰਗ ਹਫ਼ਤੇ ਦੇ ਦੂਜੇ ਦਿਨ ‘ਸਕੂਲ ਹੈਲਥ ਐਜੂਕੇਸ਼ਨ ਪ੍ਰੋਗਰਾਮ ਅਤੇ ਓਪਨ ਟੈਲੰਟ ਸ਼ੋਅ’ ਦਾ ਆਯੋਜਨ ਕੀਤਾ ਗਿਆ। ਅਸਿਸਟੈਂਟ ਪ੍ਰੋਫੈਸਰ ਲਖਪ੍ਰੀਤ ਕੌਰ ਅਤੇ ਨੇਹਾ ਕਪੂਰ ਦੀ ਅਗਵਾਈ ਹੇਠ ਕੀਤੇ ਗਏ ਸਕੂਲ ਹੈਲਥ ਐਜੂਕੇਸ਼ਨ ਪ੍ਰੋਗਰਾਮ ਦਾ ਦਾ ਮੁੱਖ ਉਦੇਸ਼ ਸਕੂਲ ਦੇ ਬੱਚਿਆਂ ਨੂੰ ਸਿਹਤ ਸਬੰਧੀ ਸਿੱਖਿਆ ਦੇਣਾ ਸੀ।
ਇਸ ਪ੍ਰੋਗਰਾਮ ਦੌਰਾਨ ਸ਼ਾਮਲ ਹੋਏ ਵਿਦਿਆਰਥੀਆਂ ਸਰਕਾਰੀ ਮਿਡਲ ਸਕੂਲ ਮੁੰਡੀ ਖਰੜ ਅਤੇ ਗੁਰੂ ਨਾਨਕ ਪਬਲਿਕ ਸਕੂਲ ਬਲੌਂਗੀ ਦੇ ਵਿਦਿਆਰਥੀਆਂ ਨੂੰ ਐਮਐਸਈ ਭਾਗ ਪਹਿਲੇ ਦੀਆਂ ਵਿਦਿਆਰਥਣਾਂ ਨੇ ਜੀਵਨ ਸ਼ੈਲੀ ਵਿੱਚ ਸੋਧ ਲਿਆਉਣ ਅਤੇ ਬੀਐਸਸੀ ਭਾਗ ਦੂਜੇ ਦੀਆਂ ਵਿਦਿਆਰਥਣਾਂ ਨੇ ਮਲੇਰੀਆ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਦੀ ਰੋਕਥਾਮ ਬਾਰੇ ਨਾਟਕ ਦੇ ਰੂਪ ਵਿੱਚ ਸਿੱਖਿਆ ਦਿੱਤੀ।
ਪ੍ਰੋਗਰਾਮ ਦੌਰਾਨ ਸ੍ਰੀਮਤੀ ਸੋਨੀਆ ਸ਼ਰਮਾ ਅਤੇ ਮਿਸ ਰਮਨਦੀਪ ਕੌਰ ਦੀ ਦੇਖਰੇਖ ਹੇਠ ‘ਓਪਨ ਟੈਲੰਟ ਸ਼ੋਅ’ ਦਾ ਆਯੋਜਨ, ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਕੋਰਸਾਂ, ਜਿਵੇਂ ਕਿ ਏਐਨਐਮ, ਜੀਐਨਐਮ, ਬੀਐਸਸੀ, ਪੋਸਟ ਬੇਸਿਕ ਬੀਐਸਸੀ ਅਤੇ ਐਮਐਸਸੀ ਨਰਸਿੰਗ ਦੇ 80 ਤੋਂ ਵੀ ਵੱਧ ਵਿਦਿਆਰਥਣਾ ਅਤੇ ਅਧਿਆਪਕਾਵਾਂ ਨੇ ਹਿੱਸਾ ਲਿਆ। ਇਸ ਦੌਰਾਨ ਵਿਦਿਆਰਥੀਆਂ ਨੇ ਵੱਖ ਵੱਖ ਰਾਜਾਂ ਦੇ ਸੱਭਿਆਚਾਰ ਨੂੰ ਦਰਸਾਇਆ। ਪ੍ਰੋਗਰਾਮ ਦੇ ਅਖੀਰ ਵਿੱਚ ਕਾਲਜ ਦੇ ਚੇਅਰਮੈਨ ਚਰਨਜੀਤ ਸਿੰਘ ਵਾਲੀਆ ਅਤੇ ਪ੍ਰਿੰਸੀਪਲ ਡਾ. ਰਜਿੰਦਰ ਢੱਡਾ ਨੇ ਵਿਦਿਆਰਥਣਾਂ ਦੇ ਹੁਨਰ

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…