ਸਕੂਲ ਲੈਕਚਰਾਰ ਯੂਨੀਅਨ ਵੱਲੋਂ ਸਿੱਖਿਆ ਬੋਰਡ ਦੀਆਂ ਪ੍ਰੀਖਿਆ ਕੇਂਦਰ ਆਪਣੇ ਬਣਾਉਣ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜਨਵਰੀ:
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਹਗਾਮੀ ਮੀਟਿੰਗ ਸਰਪ੍ਰਸਤ ਸੁਖਦੇਵ ਸਿੰਘ ਰਾਣਾ ਅਤੇ ਸੂਬਾ ਪ੍ਰਧਾਨ ਹਾਕਮ ਸਿੰਘ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਹਾਕਮ ਸਿੰਘ ਨੇ ਕਿਹਾ ਕਿ ਲੈਕਚਰਾਰ ਯੂਨੀਅਨ ਬੋਰਡ ਆਫ਼ ਡਾਇਰੈਕਟਰ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਦਸਵੀ ਅਤੇ ਬਾਰ੍ਹਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਦੇ ਪ੍ਰੀਖਿਆ ਕੇਂਦਰ ਦੂਜੇ ਸਕੂਲ ਵਿੱਚ ਬਣਾਉਣ ਦੇ ਫੈਸਲੇ ਦੀ ਨਿਖੇਧੀ ਕਰਦੀ ਹੈ ਕਿ ਇਸ ਤਰਾਂ ਕਰਨ ਨਾਲ ਵਿਦਿਆਰਥੀਆਂ ਨੂੰ ਪ੍ਰੀਖਿਆ ਕੇਦਰ ਆਉਣ ਜਾਣ ਸਮੇ ਰਸਤੇ ਵਿੱਚ ਦੁਰਘਟਨਾ ਦਾ ਡਰ ਵਧੇਗਾ। ਆਪਣੇ ਸਕੂਲ ਬੱਚੇ ਆਪਣੇ ਭੈਣ ਜਾਂ ਭਰਾਵਾਂ ਨਾਲ ਪੁੱਜ ਜਾਂਦੇ ਹਨ। ਪੇਪਰ ਖ਼ਤਮ ਹੋਣ ਤੋਂ ਬਾਅਦ ਘਰ ਪੁੱਜਦਾ ਕਰਨ ਲਈ ਜ਼ਿੰਮੇਵਾਰ ਕੋਣ ਹੋਵੇਗਾ ਕਿਉਂਕਿ ਸਕੂਲ 3.20 ਵਜੇ ਬੰਦ ਹੋ ਜਾਂਦਾ ਹੈ ਪ੍ਰੀਖਿਆ ਡਿਉਟੀ ਕਰ ਹਰੇ ਸਟਾਫ਼ ਦੀ ਬਾਹਰਲੇ ਸ਼ਰਾਰਤੀ ਅਨਸਰਾਂ ਤੋਂ ਰੱਖਿਆ ਕੌਣ ਕਰੇਗਾ।
ਪਰੀਖਿਆ ਦੇ ਸਮੇ ਵਿਦਿਆਂਰਥੀਆਂ ਲਈ ਕੋਈ ਸਪੈਸਲ ਬੱਸਾ ਦਾ ਪ੍ਰਬੰਧ ਨਾ ਹੋਣ ਕਾਰਣ ਗਰੀਬ ਮਾਪੇ ਮਜਦੂਰੀ ਛੱਡ ਕੇ ਆਪਣੇ ਬੱਚਿਆਂ ਨੂੰ ਕਿਵੇ ਪ੍ਰੀਖਿਆਂ ਕੇਂਦਰ ਭੇਜਣਗੇ। ਦੂਜਾ ਫੈਸਲਾ ਪ੍ਰੀਖਿਆ ਕੇਦਰ ਵਿੱਚ ਲੈਕਚਰਾਰਾਂ ਨੂੰ ਬਤੌਰ ਅਬਜਰਵਰ ਡਿਉਟੀ ਦੁਜੇ ਜਿਲੇ ਭੇਜਣ ਦਾ ਜਥੇਬੰਦੀ ਵਿਰੋਧ ਕਰਦੀ ਹੈ। ਪ੍ਰੀਖਿਆ ਕੇਦਰ ਨਕਲ ਰਾਹਿਤ ਕਰਾਉਣ ਲਈ ਅਧਿਆਪਕ ਸਭ ਤੌਂ ਵੱਧ ਸਹਾਇਤਾ ਕਰ ਸਕਦਾ ਹੈ। ਸਕੂਲ ਮੁਖੀ ਅਤੇ ਜ਼ਿਲ੍ਹਾ ਮੁਖੀ ਦੀ ਪ੍ਰੀਖਿਆਵਾਂ ਨੂੰ ਠੀਕ ਢੰਗ ਨਾਲ ਕਰਾਉਣ ਦਾ ਜ਼ਿੰਮੇਵਾਰ ਹੈ। ਲੜਕੀਆਂ ਲਈ ਮਾਹਵਾਰੀ ਦੇ ਦਿਨਾਂ ਵਿੱਚ ਉਪਰੇ ਸਕੂਲ ਵਿੱਚ ਜਾ ਕੇ ਪੇਪਰ ਦੇਣ ਦਾ ਮਾਨਸਿਕ ਤਨਾਅ ਰਹਿੰਦਾ ਹੈ। ਹਰੇਕ ਕਾਲਜ ,ਯੂਨੀਵਰਸਟੀ ਆਪਣੇ ਕੈਪਸ ਵਿੱਚ ਹੀ ਪੇਪਰ ਲੈਦੀ ਹੈ ਤਾਂ ਕੇਵਲ ਸਕੂਲ਼ ਪਰੀਖਿਆਵਾਂ ਵਿੱਚ ਸਰਕਾਰ ਵਲੋਂ ਅਧਿਆਪਕਾਂ ਦੀ ਘਾਟ ਨੂੰ ਛੁਪਾਉਣ ਲਈ ਇਸ ਤਰਾਂ ਦੇ ਵਿਦਿਆਰਥੀ ਵਿਰੋਧੀ ਫੈਸਲੇ ਲ਼ੈਣ ਨਾਲ ਮਾਪਿਆਂ ਦਾ ਸਕੂਲਾਂ ਵਿੱਚੋਂ ਵਿਸਵਾਸ ਖਤਮ ਕਰਣ ਸਿਆਸਤ ਬੰਦ ਕੀਤੀ ਜਾਵੇ।
ਜਥੇਬੰਦੀ ਸਿੱਖਿਆ ਮੰਤਰੀ, ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਸਕੱਤਰ ਸਕੂਲ ਬੋਰਡ ਹਰਗੁਣਜੀਤ ਕੌਰ ਨੂੰ ਉਪਰਕਤ ਸਮਸਿਆਵਾਂ ਵੱਲ ਧਿਆਨ ਦੁਆਉਦੀ ਬੇਨਤੀ ਕਰਦੀ ਹੈ ਕਿ ਸਕੂਲੀ ਵਿਦਿਆਰਥੀਆਂ ਦੇ ਪ੍ਰੀਖਿਆ ਕੇਦਰ ਆਪਣੇ ਸਕੂਲ਼ਾਂ ਵਿੱਚ ਹੀ ਬਣਾਏ ਜਾਣ ਅਤੇ ਪਹਿਲਾ ਪੇਪਰ ਪੰਜਾਬੀ ਵਿਸਾ ਦਾ ਲਿਆ ਜਾਵੇ। ਇਸ ਤਰਾ ਕਰਣ ਨਾਲ ਬੌਰਡ ਤੇ ਵਿੱਤੀ ਭਾਰ ਵੀ ਘੱਟ ਰਹੇਗਾ ਅਤੇ ਵਿਦਿਆਰਥੀ ਤਨਾਅ ਤੌ ਬਿਨਾ ਪੇਪਰ ਦੇ ਸਕਣਗੇ। ਜਥੇਬੰਦੀ ਸਿਖਿਆ ਸਕੱਤਰ ਜੀ ਵੱਲੋਂ ਕੰਮ ਕਰਦੇ ਅਤੇ ਨਵੇ ਪਦਉਨਤ ਕੀਤੇ ਪ੍ਰਿੰਸੀਪਲਾਂ ਦੀਆਂ ਲਗਾਈਆਂ ਜਾ ਰਹੀਆਂ ਟ੍ਰੇਨਿੰਗਾਂ ਦੀ ਪੁਰ ਜੋਰ ਸਬਦਾਂ ਵਿੱਚ ਸਲ਼ਾਘਾਂ ਕਰਦੀ ਹੈ। ਇਸ ਕਦਮ ਲਈ ਜਥੇਬੰਦੀ ਹਮੇਸਾ ਰਿਣੀ ਰਹੇਗੀ। ਇਸ ਮੌਕੇ ਸਿੱਖਿਆ ਸ਼ਾਸਤਰੀ ਦੀਪਇੰਦਰ ਖੈਰਾ, ਮਾਲਵਿੰਦਰ ਸਿੰਘ ਗਰੇਵਾਲ, ਇੰਦਰਜੀਤ ਬਾਲਾ, ਸੂਬਾ ਜਨਰਲ ਸਕੱਤਰ ਸੁਖਦੇਵ ਲਾਲ ਬੱਬਰ, ਅਮਰੀਕ ਸਿੰਘ, ਅਮਨ ਸਰਮਾ, ਬਲਰਾਜ ਸਿੰਘ ਬਾਜਵਾ, ਜਸਵੀਰ ਸਿੰਘ ਗੋਸਲ, ਹਰਪਾਲ ਸਿੰਘ, ਜਸਵੀਰ ਸਿੰਘਪੁਰਾ, ਸੰਜੀਵ ਕੁਮਾਰ, ਮੇਜਰ ਸਿੰਘ, ਹਰਜੀਤ ਸ਼ਿੰਘ ਬਲਾੜੀ, ਸੁਰਿੰਦਰ ਸਿੰਘ ਭਰੂਰ ਸੰਗਰੂਰ, ਅਮਰਜੀਤ ਸਿੰਘ ਪਟਿਆਲਾ ਹਾਜ਼ਰ ਸਨ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…