ਸਕੂਲ ਲੈਕਚਰਾਰ ਯੂਨੀਅਨ ਪੰਜਾਬ ਵੱਲੋਂ ਪੱਦਉਨਤ ਪ੍ਰਿੰਸੀਪਲਾਂ ਦਾ ਵਿਸ਼ੇਸ਼ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜੂਨ:
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਾਕਮ ਸਿੰਘ ਅਤੇ ਸਰਪ੍ਰਸਤ ਸੁਖਦੇਵ ਸਿੰਘ ਰਾਣਾ ਦੀ ਅਗਵਾਈ ਵਿੱਚ ਸਟੇਟ ਬਾਡੀ ਦੀ ਮੀਟਿੰਗ ਵਿੱਚ ਨਵੇੱ ਪੱਦਉਨਤ ਹੋਏ ਪ੍ਰਿੰਸੀਪਲ ਜੋਕਿ ਯੂਨੀਅਨ ਦੇ ਸਰਗਰਮ ਮੈਂਬਰ ਸਨ ਦਾ ਵਿਸ਼ੇਸ ਸਨਮਾਨ ਕੀਤਾ ਗਿਆ। ਸੂਬਾ ਪ੍ਰਧਾਨ ਹਾਕਮ ਸਿੰਘ ਨੇ ਨਵੇਂ ਸੈਸ਼ਨ ਵਿੱਚ ਨਵੇਂ ਬਣ ਰਹੇ ਰੂਲਾਂ ਦਾ ਨੋਟੀਫਿਕੇਸ਼ਨ ਜਲਦੀ ਕਰਾਉਣ ਲਈ ਜ਼ਿਲ੍ਹਾ ਪੱਧਰ ’ਤੇ ਏਈੳ ਅਤੇ ਗਾਈਡੈਂਸ ਕੌਂਸਲਰ ਦੀਆਂ ਅਸਾਮੀਆਂ ਤੇ ਲੈਕਚਰਾਰ ਲਗਾਉਣ, ਤਨਖ਼ਾਹ ਕਮਿਸ਼ਨ ਕੋਲ 10 ਸਾਲਾਂ ਬਾਅਦ ਹਰੇਕ ਲੈਕਚਰਾਰ ਨੂੰ ਪ੍ਰਿੰਸੀਪਲ ਦਾ ਗ੍ਰੇਡ ਦੇਣ, ਬੋਰਡ ਦੀਆਂ ਪ੍ਰੀਖਿਆਵਾਂ ਦੀਆਂ ਅਬਜਰਬਰਾਂ ਦੇ ਮਿਹਤਾਨੇ, ਪੇਪਰ ਮਾਰਕਿੰਗ ਦੀ ਅਦਾਇਗੀ ਅਜੇ ਤੱਕ ਨਾ ਹੋਣ ਦੇ ਮਸਲੇ ਗੰਭੀਰਤਾ ਨਾਲ ਵਿਚਾਰੇ ਗਏ ਅਤੇ ਪੂਰੇ ਕਰਾਉਣ ਦੀ ਉਚ ਅਧਿਕਾਰੀ ਨਾਲ ਰਾਬਤਾ ਬਣਾਉਣ ਦੀ ਰਣਨੀਤੀ ਵਿਚਾਰੀ ਗਈ।
ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਨੇ ਕਿਹਾ ਕਿ ਲੈਕਚਰਾਰ ਕਾਡਰ ਨੂੰ ਮਾਸਟਰ ਕਾਰਡ ਦੇ ਸਕੂਲ ਵਿੱਚ ਹੁੰਦਿਆਂ ਦਸਵੀਂ ਦੀ ਬੋਰਡ ਦੀ ਕਲਾਸ ਜਬਰਦਸਤੀ ਦੇਣਾ ਲ਼ੈਕਚਰਾਰ ਦੇ ਅਹੁਦੇ ਨਾਲ ਮਜਾਕ ਹੈ। ਸਕੂਲ ਵਿੱਚ ਲੈਕਚਰਾਰ ਆਪਣੇ ਵਿਸ਼ੇ ਤੋਂ ਇਲਾਵਾ ਵੇਰਵੇ ਆਨਲਾਈਨ ਕਰਨੇ, ਵਜ਼ੀਫਿਆਂ ਦਾ ਕੰਮ, ਕਿਸ਼ੋਰ ਅਵਸ਼ਥਾ ਦੇ ਵਿਦਿਆਰਥੀਆਂ ਦੀਆਂ ਸਮਸਿਆਵਾਂ ਅਤੇ ਗਾਇਡੈਸ ਦਾ ਮਹੱਤਵਪੂਰਨ ਕੰਮ ਹੁੰਦਾ ਹੈ। ਸੁਖਦੇਵ ਲਾਲ ਬੱਬਰ ਨੇ ਏ.ਸੀ.ਆਰ. ਸਬੰਧੀ ਕਿਹਾ ਗਿਆ ਕਿ ਏ.ਸੀ.ਆਰ. ਸਮਰੱਥ ਅਧਿਕਾਰੀ ਕੋਲ ਕਾਉਟਰ ਸਾਇਨ ਹੋਣ ਤੋੱ ਬਾਅਦ ਇੱਕ ਕਾਪੀ ਡੀ.ਡੀ.ਓ ਹੋਵੇ ਤਾਂ ਜੋ ਲੋੜ ਪੈਣ ਤੇ ਪ੍ਰਾਪਤ ਕੀਤੀ ਜਾ ਸਕਦੀ ਹੈ।
ਜਥੇਬੰਦੀ ਨੇ ਮੰਗ ਕੀਤੀ ਕਿ ਰੈਸਨਾਲੀਜੇਸ਼ਨ ਈ.ਪੰਜਾਬ ਵਿੱਚ ਦਰਜ਼ ਅੰਕੜਿਆਂ ਦੇ ਅਧਾਰ ਤੇ ਹੋਵੇ। ਸਕੂਲਾਂ ਦੀ ਗਿਣਤੀ ਵੱਧ ਹੋਣ ਕਾਰਣ ਪ੍ਰਤੀ ਸਕੂਲ ਵਿਦਿਆਰਥੀਆਂ ਦੀ ਗਿਣਤੀ ਘਟੀ ਹੈ ਪ੍ਰੰਤੂ ਸਟੇਟ ਦੇ ਕੁਲ ਵਿਦਿਆਰਥੀਆਂ ਵਿੱਚ ਵਾਧਾ ਹੋਇਆ ਹੈ ਇਸ ਲਈ ਪ੍ਰਤੀ ਸ਼ੈਕਸ਼ਨ 6ਵੀਂ ਤੋਂ ਅੱਠਵੀਂ ਦੇ 30 ਵਿਦਿਆਰਥੀ ,9ਵੀਂ ਅਤੇ 10ਵੀਂ ਲਈ 35 ਵਿਦਿਆਰਥੀ ਅਤੇ ਗਿਆਰ੍ਹਵੀਂ ਅਤੇ ਬਾਰ੍ਹਵੀਂ ਲਈ 40 ਵਿਦਿਆਰਥੀ ਕੀਤੀ ਜਾਵੇ। ਇਸ ਮੌਕੇ ਜਸਵੀਰ ਸਿੰਘ ਗੋਸਲ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਕੋਰ ਕਮੇਟੀ ਵਿੱਚ ਹਾਕਮ ਸਿੰਘ ਅਮਨ ਸਰਮਾ, ਸੁਖਦੇਵ ਲਾਲ ਬੱਬਰ, ਗੁਰਚਰਨ ਸਿੰਘ ਚਾਹਿਲ, ਸੁਰਿੰਦਰ ਭਰੂਰ ਜਗਤਾਰ ਸਿੰਘ ਮੋਗਾ ਆਦਿ ਅਤੇ ਵਿੱਤ ਕਮੇਟੀ ਵਿੱਚ ਸੁਖਦੇਵ ਲਾਲ, ਇਕਬਾਲ ਸਿੰਘ ਜਸਵੀਰ ਸਿੰਘ ਗੋਸਲ ਅਤੇ ਅਮਨ ਸਰਮਾ ਸ਼ਾਮਿਲ ਕੀਤੇ ਹਨ ਤਾ ਜੋ ਤਤਕਾਲੀ ਫੈਸਲੇ ਲਏ ਜਾ ਸਕਣ।
ਇਸ ਮੌਕੇ ਅਮਰੀਕ ਸਿੰਘ ਨਵਾਂ ਸ਼ਹਿਰ, ਅਮਰੀਕ ਸਿੰਘ ਕਪੂਰਥਲਾ, ਸੰਜੀਵ ਸ਼ਰਮਾ ਫਤਹਿਗੜ੍ਹ ਸਾਹਿਬ, ਮੇਜਰ ਸਿੰਘ ਰੂਪਨਗਰ, ਚਰਨਦਾਸ ਕਾਨੂੰਨੀ ਸਲਾਹਕਾਰ, ਅਜੀਤਪਾਲ ਸਿੰਘ, ਮੁਖਤਿਆਰ ਸਿੰਘ ਫਰੀਦਕੋਟ, ਅਰੁਣ ਕੁਮਾਰ, ਹਰਜੀਤ ਬਲਾੜ੍ਹੀ, ਅਮਰਜੀਤ ਵਾਲੀਆ, ਸਰਦੂਲ ਸਿੰਘ, ਗੁਰਪ੍ਰੀਤ ਸਿੰਘ, ਅਮਰੀਕ ਸ਼ਿੰਘ ਕਰੀਰ, ਲਛਮਣ ਦਾਸ ਅਰੋੜਾ, ਸਾਹਿਬਜੀਤ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…