ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਸੱਭਿਆਚਾਰਕ ਗਤੀਵਿਧੀ ਫੰਡ ਵਰਤਣਗੇ ਸਕੂਲ ਮੁਖੀ: ਕ੍ਰਿਸ਼ਨ ਕੁਮਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਪਰੈਲ:
ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਸੱਭਿਆਚਾਰਕ, ਸਾਹਿਤਕ, ਸਹਿ-ਅਕਾਦਮਿਕ ਅਤੇ ਸਰਵਪੱਖੀ ਵਿਕਾਸ ਦੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਸੱਭਿਆਚਾਰਕ ਗਤੀਵਿਧੀ ਫੰਡ ਨੌਵੀਂ ਤੋਂ ਬਾਰ੍ਹਵੀਂ ਸ਼੍ਰੇਣੀਆਂ ਦੇ ਸਮੂਹ ਵਿਦਿਆਰਥੀਆਂ ਤੋਂ ਮਹੀਨਾਵਾਰ ਲਿਆ ਜਾਂਦਾ ਹੈ। ਸਕੂਲ ਮੁਖੀਆਂ ਤੋਂ ਪ੍ਰਾਪਤ ਫੀਡਬੈਕ ਅਨੁਸਾਰ ਇਸ ਫੰਡ ਨੂੰ ਵਰਤਣ ਲਈ ਬਾਰ-ਬਾਰ ਲਿਖ ਕੇ ਅਗਵਾਈ ਮੰਗੀ ਜਾ ਰਹੀ ਸੀ। ਫੀਡ ਤੋੱ ਪ੍ਰਾਪਤ ਫੀਡਬੈਂਕ ਦੇ ਆਧਾਰ ’ਤੇ ਹੀ ਸਿੱਖਿਆ ਵਿਭਾਗ ਵੱਲੋਂ ਸਮੂਹ ਸਕੂਲ ਮੁਖੀਆਂ ਨੂੰ ਇਸ ਸੱਭਿਆਚਾਰਕ ਗਤੀਵਿਧੀ ਫੰਡ ਨੂੰ ਖਰਚ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਨੌਵੀਂ ਤੋਂ ਦਸਵੀਂ ਦੇ ਸਮੂਹ ਤੋਂ ਪੰਜ ਰੁਪਏ ਪ੍ਰਤੀ ਮਹੀਨਾ ਅਤੇ ਗਿਆਰ੍ਹਵੀਂ ਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਤੋੱ ਅੱਠ ਰੁਪਏ ਪ੍ਰਤੀ ਮਹੀਨਾ ਸੱਭਿਆਚਾਰਕ ਗਤੀਵਿਧੀ ਫੰਡ ਲਿਆ ਜਾਂਦਾ ਹੈਂ। ਸਕੂਲਾਂ ‘ਚ ਇਹ ਫੰਡ ਸਕੂਲ ਮੁਖੀਆਂ ਵੱਲੋਂ ਪ੍ਰਾਪਤ ਫੀਡ ਬੈਂਕ ਅਨੁਸਾਰ ਵਰਤਿਆ ਨਹੀਂ ਜਾ ਰਿਹਾ ਸੀ। ਜ਼ਿਕਰਯੋਗ ਹੈਂ ਕਿ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਪਹਿਲੀ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਤੋਂ ਆਰ.ਟੀ.ਈ. ਐਕਟ ਅਨੁਸਾਰ ਨਾ ਹੀ ਕੋਈ ਫੀਸ ਤੇ ਨਾ ਹੀ ਕੋਈ ਫੰਡ ਵਸੂਲਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਪੱਤਰ ਅਨੁਸਾਰ ਸਮੂਹ ਸਕੂਲ ਮੁਖੀਆਂ ਨੂੰ ਸੱਭਿਆਚਾਰਕ ਗਤੀਵਿਧੀ ਫੰਡ ਨੂੰ ਖਰਚਣ ਦੇ ਲਈ ਮਦਾਂ ਦਾ ਵਰਨਣ ਕੀਤਾ ਗਿਆ ਹੈਂ ਜਿਸਦੀ ਸੇਧ ਲੈਂ ਕੇ ਸਕੂਲ ਮੁਖੀ ਆਪਣੇ ਸਕੂਲਾਂ ‘ਚ ਇਹ ਫੰਡ ਵਰਤਣ ਦੇ ਯੋਗ ਹੋਣਗੇ।
ਬੁਲਾਰੇ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਆਈਏਐਸ ਨੇ ਇਸ ਸੱਭਿਆਚਾਰਕ ਗਤੀਵਿਧੀ ਫੰਡ ਨੂੰ ਵਰਤਣ ਲਈ ਦਿੱਤੀਆਂ ਮੱਦਾਂ ਵਿੱਚ ਦੱਸਿਆ ਹੈ ਕਿ ਵਿਦਿਆਰਥੀਆਂ ਦੀ ਸਾਹਿਤਕ ਰੂਚੀਆਂ ਨੂੰ ਪ੍ਰਫੂਲੱਤ ਕਰਨ ਲਈ ਵਿਦਿਆਰਥੀਆਂ ਦੇ ਪੱਧਰ ’ਤੇ ਬਾਲ/ਸਾਹਿਤਕ ਮੈਂਗਜ਼ੀਨ ਖਰੀਦਣ ਲਈ ਫੰਡ ਦੀ ਵਰਤੋੱ ਕੀਤੀ ਜਾ ਸਕਦੀ ਹੈ। ਇਸ ਫੰਡ ਵਿੱਚੋੱ ਸਕੂਲਾਂ ਵਿੱਚ ਬੱਚਿਆਂ ਦੁਆਰਾ ਤਿਆਰ ਕੀਤੀਆਂ ਜਾਣ ਵਾਲੀਆਂ ਸਕੂਲ ਮੈਂਗਜ਼ੀਨ ਵੀ ਪ੍ਰਕਾਸ਼ਿਤ ਕਰਵਾਈਆਂ ਜਾ ਸਕਦੀਆਂ ਹਨ ਜਿਸ ਨਾਲ ਵਿਦਿਆਰਥੀਆਂ ‘ਚ ਲਿਖਣ ਦੀ ਪ੍ਰਤਿਭਾ ਨੂੰ ਉਤਸ਼ਾਹਿਤ ਕੀਤਾ ਜਾ ਸਕੇ।
ਸੱਭਿਆਚਾਰਕ ਫੰਡ ਨੂੰ ਸਕੂਲ ਵਿੱਚ ਕੀਤੇ ਜਾਣ ਵਾਲੇ ਸਲਾਨਾ ਸਮਾਰੋਹ ਦੌਰਾਨ ਮਾਇਕ-ਸਾਉੱਡ, ਲੋੜੀਂਦਾ ਟੈਂਟ, ਵਿਦਿਆਰਥੀਆਂ ਦੀਆਂ ਸੱਭਿਆਚਾਰਕ ਪੇਸ਼ਕਾਰੀਆਂ ਉੱਪਰ ਆਉਣ ਵਾਲਾ ਖਰਚ ਆਦਿ ਤੇ ਵੀ ਖਰਚਿਆ ਜਾ ਸਕਦਾ ਹੈਂ। ਸਕੂਲ ਵਿੱਚ ਆਪਣੇ ਸਾਉੱਡ ਸਿਸਟਮ ਦੀ ਖਰੀਦ ਜਾਂ ਇਸਦੀ ਸਾਂਭ-ਸੰਭਾਲ ਲਈ ਵੀ ਸੱਭਿਆਚਾਰਕ ਫੰਡ ਨੂੰ ਖਰਚ ਕੀਤਾ ਜਾ ਸਕਦਾ ਹੈ। ਸਕੂਲ ਵਿੱਚ ਹੋਣ ਵਾਲੇ ਅੰਤਰ-ਹਾਊਸ ਮੁਕਾਬਲਿਆਂ ਦੇ ਪ੍ਰਬੰਧ ਹਿੱਤ, ਜੇਤੂ ਵਿਦਿਆਰਥੀਆਂ ਨੂੰ ਇਨਾਮ ਤੇ ਪ੍ਰਸੰਸਾ ਪੱਤਰ ਦੇਣ ਲਈ ਵੀ ਸੱਭਿਆਚਾਰਕ ਫੰਡ ਦੀ ਵਰਤੋੱ ਕੀਤੀ ਜਾ ਸਕਦੀ ਹੈਂ। ਸਵੇਰ ਦੀ ਸਭਾ ਨੂੰ ਆਕਰਸ਼ਿਤ ਬਣਾਉਣ ਹਿੱਤ ਲੋੜੀਂਦੇ ਖਰਚ ਇਸ ਫੰਡ ਵਿੱਚੋੱ ਕੀਤੇ ਜਾ ਸਕਦੇ ਹਨ। ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆ ਦੱਸਿਆ ਕਿ ਸੱਭਿਆਚਾਰਕ ਫੰਡ ਨੂੰ ਕਾਰਜਾਂ ‘ਤੇ ਖਰਚ ਕਰਨ ਸਮੇੱ ਖ਼ਰੀਦ ਸਬੰਧੀ ਜਾਰੀ ਵਿੱਤੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣੀ ਜ਼ਰੂਰੀ ਹੈ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…