ਸਕੂਲੀ ਵਿਦਿਆਰਥੀਆਂ ਨੇ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਰੈਲੀ ਕੱਢੀ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 28 ਅਪਰੈਲ:
ਨੇੜਲੇ ਪਿੰਡ ਬੂਥਗੜ੍ਹ ਦੇ ਸਰਕਾਰੀ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਮੁਖ ਅਧਿਆਪਕ ਗੁਰਬਿੰਦਰਪਾਲ ਸਿੰਘ ਦੀ ਦੇਖ ਰੇਖ ਵਿਚ ਨਸ਼ਿਆਂ ਖਿਲਾਫ ਜਾਗਰੂਕਤਾ ਰੈਲੀ ਕੱਢੀ ਜੋ ਪਿੰਡ ਦੇ ਵੱਖ ਵੱਖ ਹਿੱਸਿਆਂ ਤੋਂ ਹੁੰਦੀ ਹੋਈ ਵਾਪਿਸ ਸਕੂਲ ਵਿਖੇ ਸਮਾਪਤ ਹੋਈ। ਇਸ ਦੌਰਾਨ ਸਕੂਲ ਵਿਖੇ ਕਰਵਾਏ ਸਮਾਰੋਹ ਦੀ ਸ਼ੁਰੂਆਤ ਪ੍ਰਾਥਨਾ ਸਭਾ ਉਪਰੰਤ ਹੋਈ ਜਿਸ ਵਿਚ ਵਿਦਿਆਰਥੀਆਂ ਨੇ ‘ਨਸ਼ਾ ਇੱਕ ਸਮਾਜਿਕ ਬੁਰਾਈ ਹੈ’ ਵਿਸ਼ੇ ਨਾਲ ਕੀਤੀ। ਇਸ ਦੌਰਾਨ ਸਮਾਜ ਅੰਦਰ ਨਸ਼ਿਆਂ ਦੇ ਵੱਧ ਰਹੇ ਰੁਝਾਨ ਨੂੰ ਠੱਲ ਪਾਉਣ, ਇਸਦੀ ਰੋਕਥਾਮ ਬਾਰੇ ਅਤੇ ਨਸ਼ਿਆਂ ਦੇ ਬਚਾਵਾਂ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ।
ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਿਚ ਪੋਸਟਰ ਬਦਾਉਣ ਦੇ ਮੁਕਾਬਲੇ ਕਰਵਾਏ ਗਏ ਉਪਰੰਤ ਐਨ.ਸੀ.ਸੀ ਵਿੰਗ ਦੀ ਸਹਾਇਤਾ ਨਾਲ ਜਾਗਰੂਕਤਾ ਰੈਲੀ ਕੱਢੀ ਗਈ ਜਿਸ ਵਿਚ ਵਿਦਿਆਰਥੀਆਂ ਨੇ ਵੱਖ ਵੱਖ ਪੋਸਟਰ, ਬੈਨਰ ਅਤੇ ਸਲੋਗਨਾਂ ਨਾਲ ਪਿੰਡ ਬੂਥਗੜ੍ਹ ਦੇ ਲੋਕਾਂ ਨੂੰ ਵੱਖ ਵੱਖ ਨਾਹਰੇ ‘ਨਸ਼ੇ ਭਜਾਓ ਪੰਜਾਬ ਬਚਾਓ’, ‘ਪਾਪਾ ਜੀ ਨਾ ਪਿਓ ਸ਼ਰਾਬ ਮੈਨੂੰ ਲੈ ਦੀਓ ਇੱਕ ਕਿਤਾਬ’ ਆਦਿ ਨਾਲ ਨਸ਼ੇ ਦੇ ਇਸ ਕੋਹੜ ਤੋਂ ਬਚਣ ਲਈ ਜਾਗਰੂਕ ਕੀਤਾ। ਇਸ ਦੌਰਾਨ ਵਿਦਿਆਰਥੀਆਂ ਨੇ ਨੁੱਕੜ ਨਾਟਕ ਰਾਂਹੀ ਨਸ਼ਿਆਂ ਦੁਆਰਾ ਬਰਬਾਦ ਹੋ ਰਹੇ ਘਰਾਂ ਦੀ ਕਹਾਣੀ ਨੂੰ ਬਾਖੂਬੀ ਪੇਸ਼ ਕੀਤਾ। ਇਸ ਮੌਕੇ ਅਧਿਆਪਕ ਕੁਲਵਿੰਦਰ ਸਿੰਘ ਹੈਪੀ, ਕੁਲਜਿੰਦਰ ਸਿੰਘ, ਕੁਲਵੰਤ ਸਿੰਘ ਡੀ.ਪੀ.ਆਈ, ਦਿਲਬਰ ਸਿੰਘ, ਵਿਸ਼ਾਲ ਕੁਮਾਰ, ਸੁਰੀਨਾ ਰਾਏ, ਭੁਪਿੰਦਰ ਕੌਰ, ਰਾਜਪਾਲ, ਸਰੋਜ ਬਾਲਾ ਸਮੇਤ ਸਕੂਲੀ ਵਿਦਿਆਰਥੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…