Share on Facebook Share on Twitter Share on Google+ Share on Pinterest Share on Linkedin ਮਨਾਲੀ ਵਿੱਚ ਆਯੋਜਿਤ 10 ਰੋਜ਼ਾ ਕੈਂਪ ਵਿੱਚ ਸਕੂਲ ਦੇ ਵਾਲੰਟੀਅਰਾਂ ਨੇ ਕੀਤੀ ਸ਼ਿਰਕਤ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 4 ਅਕਤੂਬਰ: ਹਿਮਾਂਚਲ ਸਥਿਤ ਸ਼ਹਿਰ ਮਨਾਲੀ ਵਿਖੇ ਸਿੱਖਿਆ ਵਿਭਾਗ ਵਲੋਂ ਐਨ.ਐਸ.ਐਸ. ਯੂਨਿਟ ਦੇ ਵਲੰਟੀਅਰਾਂ ਦਾ ਦਸ ਰੋਜ਼ਾ ਐਨ.ਐਸ.ਐਸ. ਕੈਂਪ ਲਗਾਇਆ ਗਿਆ। ਜਿਸ ਵਿਚ ਸਰਕਾਰੀ ਮਾਡਲ ਸੀ.ਸੈ.ਸਕੂਲ ਖਰੜ ਦੇ ਐਨ.ਐਸ.ਐਸ. ਯੂਨਿਟ ਦੇ ਇੰਚਾਰਜ਼ ਰਾਮ ਆਸਰਾ ਦੀ ਰਹਿਨੁਮਾਈ ਵਿਚ 8 ਵਲੰਟੀਅਰਾਂ ਨੇ ਭਾਗ ਲਿਆ। ਕੈਂਪ ਵਿਚ ਵਲੰਟੀਅਰਾਂ ਨੂੰ ਸਮਾਜ ਸੇਵਾ, ਟਰੈਕਿੰਗ, ਹਾਈਕਿੰਗ, ਪੀ.ਟੀ. ਸਮੇਤ ਹੋਰ ਕੰਮਾਂ ਬਾਰੇ ਮਾਹਿਰਾਂ ਵਲੋਂ ਜਾਣਕਾਰੀ ਦਿੱਤੀ ਗਈ। ਇਸ ਕੈਪ ਵਿਚ ਪੰਜਾਬ ਦੇ 22 ਜਿਲਿਆਂ ਤੋਂ ਐਨ ਐਸ ਐਸ ਵਲੰਟੀਅਰਾਂ ਨੇ ਭਾਗ ਲਿਆ ਸੀ। ਇਨ੍ਹਾਂ ਵਲੰਟੀਅਰਾਂ ਦਾ ਅੱਜ ਸਕੂਲ ਵਿਚ ਸਵੇਰ ਦੀ ਸਭਾ ਦੌਰਾਨ ਪਿੰ੍ਰਸੀਪਲ ਭੁਪਿੰਦਰ ਸਿੰਘ ਵਲੋਂ ਵਿਸੇਸ ਤੋਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਵਦੀਪ ਚੌਧਰੀ ਪੀ.ਟੀ.ਆਈ.,ਪਰਦੀਪ ਕੁਮਾਰ ਡੀ.ਪੀ.ਈ., ਕਮਲਜੀਤ ਕੌਰ, ਗੁਰਮੁੱਖ ਸਿੰਘ ਮਾਨ, ਲਾਇਨ ਪ੍ਰੀਤਕੰਵਲ ਸਿੰਘ ਸਮੇਤ ਸਕੂਲ ਅਧਿਆਪਕ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ