ਸ੍ਰੀ ਹੇਮਕੁੰਟ ਪਬਲਿਕ ਸਕੂਲ ਵਿੱਚ ਸਾਇੰਸ ਦਿਵਸ ਮਨਾਇਆ

ਅੱਜ ਦੇ ਵਿਦਿਆਰਥੀ ਹੀ ਹਨ ਕੱਲ੍ਹ ਦੇ ਵਿਗਿਆਨੀ: ਡਾ. ਭੱਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਾਰਚ:
ਸਥਾਨਕ ਸੈਕਟਰ-71 ਸ੍ਰੀ ਹੇਮਕੁੰਟ ਪਬਲਿਕ ਸਕੂਲ ਵਿੱਚ ਸਾਇੰਸ ਡੇ ਮਨਾਇਆ ਗਿਆ। ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ। ਇਸ ਦੋਰਾਨ ਵਿਦਿਆਰਥੀਆਂ ਨੇ ਆਪਣੇ ਹੱਥਾਂ ਨਾਲ ਬਣਾਏ ਵੱਖ-ਵੱਖ ਕਿਸਮ ਦੇ ਮਾਡਲ ਪੇਸ਼ ਕੀਤੇ। ਇਸ ਮੌਕੇ ਸਕੂਲ ਦੇ ਚੇਅਰਮੈਨ ਡਾ. ਜੀ.ਐੱਸ ਭੱਲਾ ਨੇ ਵਿਦਿਆਰਥੀਆਂ ਵੱਲੋਂ ਸਾਇੰਸ ਦੇ ਵੱਖ-ਵੱਖ ਪ੍ਰੋਜੈਕਟਾਂ ਦੀ ਪੇਸ਼ਕਾਰੀ ਦੀ ਸਲਾਹਣਾ ਕਰਦੇ ਹੋਏ ਕਿਹਾ ਕਿ ਅੱਜ ਦੇ ਵਿਦਿਆਰਥੀ ਹੀ ਕੱਲ੍ਹ ਦੇ ਵਿਗਿਆਨੀ ਬਣਦੇ ਹਨ ਇਸ ਲਈ ਹਰ ਮੁਕਾਬਲੇ ਵਿਚ ਹਿੱਸਾ ਲੈਂਦੇ ਹੋਏ ਸਾਨੂੰ ਕੁੱਝ ਨਵਾਂ ਸਿੱਖਣ ਦੀ ਲੋੜ ਹੁੰਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇੇ ਹੋਏ ਕਿਹਾ ਕਿ ਸਾਇੰਸ ਅੱਜ ਦੇ ਯੁੱਗ ਵਿਚ ਮਨੁੱਖੀ ਜੀਵਨ ਦੀ ਪ੍ਰਮੁੱਖ ਜ਼ਰੂਰਤ ਬਣ ਚੁੱਕੀ ਹਨ, ਪਰ ਇਸ ਦੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਸਾਇੰਸ ਦੀ ਵਰਤੋਂ ਸਮੁੱਚੀ ਦੁਨੀਆਂ ਦੀ ਭਲਾਈ ਲਈ ਕੀਤੀ ਜਾਵੇ। ਪ੍ਰੋਗਰਾਮ ਦੋਰਾਨ ਵਿਦਿਆਰਥੀਆਂ ਦੇ ਪ੍ਰਸ਼ਨੋੱਤਰੀ ਮੁਕਾਬਲੇ ਕਰਵਾਏ ਗਏ।
ਇਸ ਮੌਕੇ ਵਿਦਿਆਰਥੀਆਂ ਨੂੰ ਤਿੰਨ ਟੀਮਾਂ ਵਿੱਚ ਵੰਡਿਆ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਆਪੋ ਆਪਣੀ ਟੀਮ ਦਾ ਸਹਿਯੋਗ ਕਰਦੇ ਹੋਏ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਇਸ ਮੌਕੇ ਵਿਦਿਆਰਥੀਆਂ ਵੱਲੋਂ ਬਣਾਏ ਗਏ ਸਾਇੰਸ ਨਾਲ ਸਬੰਧਤ ਵੱਖ-ਵੱਖ ਕਿਸਮ ਦੇ ਪ੍ਰੋਜੈਕਟ ਅਤੇ ਪੋਸਟਰ ਪੇਸ਼ ਕੀਤੇ। ਇਸ ਸਮੇਂ ਸਕੂਲ ਦੇ ਡਾਇਰੈਕਟਰ ਇਕਬਾਲ ਕੌਰ ਨੇ ਕਿਹਾ ਕਿ ਸਾਇੰਸ ਸਾਡੀ ਜ਼ਿੰਦਗੀ ਵਿੱਚ ਬਹੁਤ ਅਹਿਮ ਹਿੱਸਾ ਰੱਖਦੀ ਹੈ ਇਸ ਲਈ ਅੱਜ ਜ਼ਰੂਰਤ ਹੈ ਕਿ ਸਾਨੂੰ ਵਿਗਿਆਨ ਦੀ ਸਹੀ ਵਰਤੋਂ ਕਰਕੇ ਇਸ ਨੂੰ ਤਰੱਕੀ ਦੇ ਰਾਹ ਨਾਲ ਜੋੜਿਆ ਜਾਵੇ ਅਤੇ ਇਸ ਦੇ ਜ਼ਰੀਏ ਵਾਤਾਵਰਣ ਨੂੰ ਵੀ ਸਾਫ਼ ਰੱਖਿਆ ਜਾਵੇ। ਉਨ੍ਹਾਂ ਵਿਦਿਆਰਥੀਆਂ ਨੂੰ ਮਨ ਦੇ ਅੰਦਰੂਨੀ ਅਤੇ ਬਾਹਰਲੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਵੀ ਪ੍ਰੇਰਿਤ ਕੀਤਾ। ਇਸ ਪ੍ਰੋਗਰਾਮ ਦੇ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਦੇ ਨਾਲ ਭਾਗ ਲਿਆ ਅਤੇ ਸਾਇੰਸ ਦੇ ਸੰਬੰਧਿਤ ਜਾਣਕਾਰੀ ਇਕੱਤਰ ਕੀਤੀ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…