ਗੋਲਡਨ ਬੈਲਜ਼ ਸਕੂਲ ਵਿੱਚ ਲੱਗੀ ਵਿਗਿਆਨ ਪ੍ਰਦਰਸ਼ਨੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਗਸਤ:
ਇੱਥੋਂ ਦੇ ਗੋਲਡਨ ਬੈਲਜ਼ ਪਬਲਿਕ ਸਕੂਲ ਸੈਕਟਰ-77 ਵਿਖੇ ਵਿਗਿਆਨਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਇਸ ਦਾ ਮੁੱਖ ਮੰਤਵ ਸਕੂਲੀ ਬੱਚਿਆਂ ਨੂੰ ਵਿਗਿਆਨਕ ਸੋਚ ਤੇ ਤਕਨੀਕੀ ਸਿੱਖਿਆ ਦੇ ਨਾਲ ਰੂ-ਬਰੂ ਕਰਵਾਉਣਾ ਸੀ ਤਾਂ ਜੋ ਉਹ ਮਸ਼ੀਨਰੀ ਦੇ ਤਕਨੀਕੀ ਤੇ ਵਿਗਿਆਨਕ ਪੱਖਾਂ ਨੂੰ ਜਾਣ ਕੇ ਭਵਿੱਖ ਵਿੱਚ ਵਧੀਆ ਖੋਜ ਕਾਰਜ ਕਰ ਸਕਣ ਅਤੇ ਅਜਿਹੇ ਕਿੱਤੇ ਅਪਣਾਉਣ ਕਿ ਖ਼ੁਦ ਰੁਜ਼ਗਾਰ ਪ੍ਰਾਪਤ ਕਰਨ ਦੇ ਨਾਲ-ਨਾਲ ਹੋਰਨਾਂ ਲਈ ਵੀ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਯੋਗ ਬਣ ਸਕਣ। ਇਸ ਪ੍ਰਦਰਸ਼ਨੀ ਵਿਚ ਦਿਖਾਏ ਗਏ ‘ਰੇਨ ਵਾਟਰ ਹਾਰਵੈਸਟਿੰਗ, ਗਲੋਬਲ ਵਾਰਮਿੰਗ, ਸੋਲਰ ਸਿਸਟਮ, ਖਾਇਥਾਗੋਰਸ ਅਤੇ ਸਿਸਮੋਗਗਫ ਆਦਿ ਬਣਾਏ ਗਏ ਖੂਬਸੂਰਤ ਮਾਡਲ ਵਰਨਣਯੋਗ ਹਨ। ਬੱਚਿਆਂ ਨੇ ਦਰਸ਼ਕਾਂ ਨੂੰ ਇਨ੍ਹਾਂ ਦੀ ਕਾਰਜਪ੍ਰਣਾਲੀ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਮੌਕੇ ਸਕੂਲ ਦੇ ਚੇਅਰਮੈਨ ਕਰਨਲ (ਸੇਵਾਮੁਕਤ) ਸੀਐਸ ਬਾਵਾ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਅਜਿਹੀਆਂ ਪ੍ਰਦਰਸ਼ਨੀਆਂ ਲਗਾਉਣ ਲਈ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ ਤਾਂ ਜੋ ਬੱਚਿਆਂ ਦਾ ਸਰਵਪੱਖੀ ਵਿਕਾਸ ਹੋ ਸਕੇ ਅਤੇ ਵਿਦਿਆਰਥੀ ਪੂਰੇ ਆਤਮ-ਵਿਸ਼ਵਾਸ ਨਾਲ ਜ਼ਿੰਦਗੀ ਦੇ ਅਗਲੇ ਪੜਾਅ ਲਈ ਤਿਆਰ ਹੋ ਸਕਣ ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…