ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਵੱਲੋਂ ਵਿਗਿਆਨ ਉਤਸਵ ਦਾ ਆਯੋਜਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਮਾਰਚ:
ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀਐਸਸੀਐਸਟੀ) ਨੇ ਅੱਜ ਵਿਗਿਆਨ ਅਤੇ ਟੈਕਨਾਲੋਜੀ ਵਿਭਾਗ, ਭਾਰਤ ਸਰਕਾਰ ਅਤੇ ਰਾਜ ਵਿਗਿਆਨ ਅਤੇ ਟੈਕਨਾਲੋਜੀ ਕੌਂਸਲਾਂ ਦੀ ਸਾਂਝੀ ਪਹਿਲਕਦਮੀ ‘ਵਿਗਿਆਨ ਉਤਸਵ’ ਦਾ ਆਯੋਜਨ ਕੀਤਾ। ਉਤਸਵ ਦੇ 7ਵੇਂ ਐਡੀਸ਼ਨ ਦਾ ਥੀਮ ਸੀ ‘ਵਿਮੈਨ ਇਨ ਐਸ ਐਂਡ ਟੀ ਅਤੇ ਐਸ ਐਂਡ ਟੀ ਫਾਰ ਵਿਮੈਨ। ਇਸ ਵਿਸ਼ੇਸ਼ ਥੀਮ ਨੇ ਸਮਾਜ ਦੇ ਵਿਕਾਸ ਵਿੱਚ ਅੌਰਤਾਂ ਦੇ ਯੋਗਦਾਨ ਅਤੇ ਪ੍ਰਾਪਤੀਆਂ ਨੂੰ ਉਜਾਗਰ ਕੀਤਾ।
ਵਿਗਿਆਨ ਉਤਸਵ ਦੀ ਸ਼ੁਰੂਆਤ ਡਾ. ਰਸ਼ਮੀ ਸ਼ਰਮਾ, ਸਾਇੰਟਿਸਟ ਈ, ਐਸਐਸਟੀਪੀ, ਡੀਐਸਟੀ, ਭਾਰਤ ਸਰਕਾਰ ਦੀ ਸ਼ੁਰੂਆਤੀ ਟਿੱਪਣੀ ਨਾਲ ਹੋਈ। ਉਹਨਾਂ ਨੇ ਵਿਗਿਆਨ ਅਤੇ ਟੈਕਨਾਲੋਜੀ ਵਿਭਾਗ, ਭਾਰਤ ਸਰਕਾਰ ਦੀਆਂ ਮਹਿਲਾ ਕੇਂਦਰਿਤ ਸਕੀਮਾਂ ਦੀ ਸੰਖੇਪ ਜਾਣਕਾਰੀ ਦਿੱਤੀ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅੌਰਤਾਂ ਨੌਜਵਾਨ ਮਨਾਂ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਡਾ: ਜਤਿੰਦਰ ਕੌਰ ਅਰੋੜਾ, ਕਾਰਜਕਾਰੀ ਨਿਰਦੇਸ਼ਕ, ਪੀਐਸਸੀਐਸਟੀ ਨੇ ਪੰਜਾਬ ਵਿੱਚ ਵਿਗਿਆਨ, ਤਕਨਾਲੋਜੀ ਅਤੇ ਇਨੋਵੇਸ਼ਨ ਰਾਹੀਂ ਅੌਰਤਾਂ ਦੇ ਸਸ਼ਕਤੀਕਰਨ ਲਈ ਅਹਿਮ ਪਹਿਲਕਦਮੀਆਂ ਸਾਂਝੀਆਂ ਕੀਤੀਆਂ ਅਤੇ ਰਾਜ ਦੇ ਸਰਵਪੱਖੀ ਵਿਕਾਸ ਲਈ ਅੌਰਤਾਂ ਵੱਲੋਂ ਨਿਭਾਈ ਜਾ ਰਹੀ ਅਹਿਮ ਭੂਮਿਕਾ ਦੀ ਮਿਸਾਲ ਦਿੱਤੀ।
ਉਦਘਾਟਨੀ ਭਾਸ਼ਣ ਬਾਇਓ ਟੈਕਨਾਲੋਜੀ ਵਿਭਾਗ ਭਾਰਤ ਸਰਕਾਰ ਦੇ ਸਾਬਕਾ ਸਕੱਤਰ ਡਾ: ਮੰਜੂ ਸ਼ਰਮਾ ਨੇ ਦਿੱਤਾ।
ਉਹਨਾਂ ਨੇ ਰਾਜ ਵਿੱਚ ਮਜ਼ਬੂਤ ਐਸਟੀਆਈ ਈਕੋਸਿਸਟਮ ਨੂੰ ਵਿਕਸਤ ਕਰਨ ਵਿੱਚ ਪੀਐਸਸੀਐਸਟੀ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ‘ਪੱਖਪਾਤ ਨੂੰ ਤੋੜਿਆ ਜਾਵੇ, ਕਿਉਂਕਿ ਅੌਰਤਾਂ ਹੁਣ ਵਿਗਿਆਨ ਅਤੇ ਤਕਨੀਕੀ ਦਖਲਅੰਦਾਜ਼ੀ ਰਾਹੀਂ ਦੇਸ਼ ਦੇ ਵਿਕਾਸ ਲਈ ਕੇਂਦਰੀ ਭੂਮਿਕਾ ਨਿਭਾ ਰਹੀਆਂ ਹਨ। ਡਾ. ਮਿਨਾਕਸ਼ੀ ਰੋਹਿਲਾ, ਪੀਜੀਆਈ ਚੰਡੀਗੜ੍ਹ ਨੇ ਕਿਸ਼ੋਰ ਲੜਕੀਆਂ ਨੂੰ ਗਾਇਨੀਕੋਲੋਜੀਕਲ ਸਮੱਸਿਆਵਾਂ ਦੇ ਸਬੰਧ ਵਿੱਚ ਮਦਦ ਪ੍ਰਦਾਨ ਕਰਨ ਲਈ ਪੀਜੀਆਈ ਐਮਈਆਰ ਦੁਆਰਾ ਪੀਐਸਸੀਐਸਟੀ ਦੇ ਸਹਿਯੋਗ ਨਾਲ ਵਿਕਸਤ ਕੀਤੇ ‘ਸਵਸੱਥ ਕਿਸ਼ੋਰੀ ਲਈ ਯੂਥ-ਆਸਕ ਐਪ’ ਦੀਆਂ ਮੁੱਖ ਵਿਸ਼ੇਸ਼ਤਾਵਾਂ ਪੇਸ਼ ਕੀਤੀਆਂ। ਇਸ ਐਪ ਨੂੰ ਅੱਜ ਰਸਮੀ ਤੌਰ ‘ਤੇ ਡਾ. ਦੇਬਾਪ੍ਰਿਆ ਦੱਤਾ, ਸਲਾਹਕਾਰ, ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਸਰਕਾਰ ਦੁਆਰਾ ਲਾਂਚ ਕੀਤਾ ਗਿਆ। ਉਨ੍ਹਾਂ ਦਾ ਵਿਚਾਰ ਸੀ ਕਿ ਅਜਿਹੀਆਂ ਪਹਿਲਕਦਮੀਆਂ ਅੌਰਤਾਂ ਦੇ ਸਸ਼ਕਤੀਕਰਨ ਲਈ ਅਤੇ ਸਵਸਥ ਭਾਰਤ ਵਿੱਚ ਯੋਗਦਾਨ ਪਾਉਣ ਲਈ ਬਹੁਤ ਉਚਿਤ ਹਨ।
ਡਾ: ਸ਼ੁਬਨਮ ਸਿੰਘ, ਪ੍ਰਮੁੱਖ ਸਲਾਹਕਾਰ, ਹੈਲਥਕੇਅਰ, ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀਜ਼ ਨੇ ਵਿਗਿਆਨ ਅਤੇ ਟੈਕਨਾਲੋਜੀ ਵਿੱਚ ਅੌਰਤਾਂ ਨੂੰ ਦਰਪੇਸ਼ ਚੁਣੌਤੀਆਂ ‘ਤੇ ਭਾਸ਼ਣ ਦਿੱਤਾ ਅਤੇ ਵਿਚਾਰ ਕੀਤਾ ਕਿ ਵਿਗਿਆਨ ਅਤੇ ਟੈਕਨਾਲੋਜੀ ਵਿੱਚ ਉੱਚ ਅਹੁਦਿਆਂ ’ਤੇ ਪਹੁੰਚਣ ਲਈ ਅੌਰਤਾਂ ਨੂੰ ਸਮਾਜਿਕ ਰੁਕਾਵਟਾਂ ਨੂੰ ਤੋੜਨਾ ਚਾਹੀਦਾ ਹੈ। ਮੈਡਮ ਮਧੂਚੰਦਾ ਮਿਸ਼ਰਾ, ਸੀਨੀਅਰ ਸਲਾਹਕਾਰ, ਜਲਵਾਯੂ ਅਤੇ ਵਿਕਾਸ, ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨ, ਚੰਡੀਗੜ੍ਹ ਨੇ ਲਿੰਗ ਸਮਾਨਤਾ ਲਈ ਭਾਰਤ-ਯੂਕੇ ਦੀਆਂ ਸਾਂਝੀਆਂ ਯੋਜਨਾਵਾਂ ਦੀ ਸੰਖੇਪ ਜਾਣਕਾਰੀ ਦਿੰਦੇ ਹੋਏ ਅੌਰਤਾਂ ਅਤੇ ਨਵੀਨਤਾ ਪ੍ਰਤੀ ਯੂਕੇ ਦੇ ਦ੍ਰਿਸ਼ਟੀਕੋਣ ਨੂੰ ਪੇਸ਼ ਕੀਤਾ।

ਫੂਡ ਸਪਲਾਈ ਚੇਨ ਨੂੰ ਬਦਲਣ ਲਈ ਟੈਕਨਾਲੋਜੀ ਪਲੇਟਫਾਰਮ ਵਿਕਸਿਤ ਕਰਨ ਦਾ ਤਜਰਬਾ 99S5R, ਮੁਹਾਲੀ ਦੇ ਸਾਬਕਾ ਵਿਦਿਆਰਥੀ ਡਾ. ਸ੍ਰਿਸ਼ਟੀ ਬੱਤਰਾ ਦੁਆਰਾ ਸਾਂਝਾ ਕੀਤਾ ਗਿਆ। ਉਹ ਇਸ ਤਕਨੀਕੀ-ਅਗਵਾਈ ਵਾਲੇ ਸਟਾਰਟ-ਅੱਪ, ‘Q੍ਰense ਲੈਬਜ਼ ਦੀ ਸਹਿ-ਸੰਸਥਾਪਕ ਹੈ। ਪਟਿਆਲਾ ਹੈਂਡੀਕਰਾਫਟ ਦੀ ਚੇਅਰਪਰਸਨ ਸ਼੍ਰੀਮਤੀ ਰੇਖਾ ਮਾਨ ਨੇ ਪੰਜਾਬ ਦੇ ਭੂਗੋਲਿਕ ਸੂਚਕ (ਜੀਆਈ) ਫੁਲਕਾਰੀ ਦੀ ਰਜਿਸਟ੍ਰੇਸ਼ਨ ਅਤੇ ਜੀਆਈ ਦੇ ਅਧਿਕਾਰਤ ਉਪਭੋਗਤਾਵਾਂ ਦੀ ਰਜਿਸਟ੍ਰੇਸ਼ਨ ਤੋਂ ਬਾਅਦ ਮਹਿਲਾ ਕਾਰੀਗਰਾਂ ਦੁਆਰਾ ਪ੍ਰਾਪਤ ਹੋਏ ਲਾਭਾਂ ਨੂੰ ਸਾਂਝਾ ਕੀਤਾ। ਇਸ ਜੀਆਈ ਨੂੰ ਪੀਐਸਸੀਐਸਟੀ ਦੇ ਪੇਟੈਂਟ ਇਨਫਰਮੇਸ਼ਨ ਸੈਂਟਰ ਦੁਆਰਾ ਫੈਸੀਲੀਟੈਟ ਕਰਵਾਇਆ ਗਿਆ ਹੈ। ਇਹ ਸਮਾਗਮ Web5x ਅਤੇ You“ube ’ਤੇ ਲਾਈਵ ਪ੍ਰਸਾਰਿਤ ਕੀਤਾ ਗਿਆ ਅਤੇ ਰਾਜ ਭਰ ਤੋਂ ਅੌਰਤਾਂ, ਖੋਜਕਰਤਾਵਾਂ, ਉੱਦਮੀਆਂ, ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…