nabaz-e-punjab.com

ਸਾਇੰਸ ਟੀਚਰਜ਼ ਐਸੋਸੀਏਸ਼ਨ ਨੇ ਕੀਤੀ 6ਵੇਂ ਤਨਖਾਹ ਕਮਿਸ਼ਨ ਦੇ ਚੇਅਰਮੈਨ ਨਾਲ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਖਰੜ, 27 ਮਈ:
ਸਾਇੰਸ ਟੀਚਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰੈÎੱਸ ਸਕੱਤਰ ਜਸਪਾਲ ਸਿੰਘ ਲੋਹਾਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ ਦੀ ਯੋਗ ਅਗਵਾਈ ਵਿਚ ਛੇਵੇਂ ਤਨਖਾਹ ਕਮਿਸ਼ਨ ਪੰਜਾਬ ਦੇ ਲਿਖਤੀ ਸੱਦੇ ਤੇ ਸਾਇੰਸ ਫਕਿਲਟੀ ਦਾ ਵਫਦ ਛੇਵੇਂ ਤਨਖਾਹ ਕਮਿਸ਼ਨ ਪੰਜਾਬ ਦੇ ਚੇਅਰਮੈਨ ਆਰ.ਐਸ.ਮਾਨ ਨੂੰ ਮਿਲਿਆ ਅਤੇ ਉਨ੍ਹਾਂ ਨਾਲ ਮਿੰਨੀ ਸੈਕਟਰੀਏਟ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ। ਜਥੇਬੰਦੀ ਨੇ ਆਪਣੇ ਤਰਕ ਨਾਲ ਦਲੀਲਾਂ ਦਿੱਤੀਆਂ ਅਤੇ ਚੇਅਰਮੈਨ ਨੂੰ ਅਪੀਲ ਕੀਤੀ ਕਿ ਸਾਇੰਸ ਫਕਿਲਟੀ ਦੀਆਂ ਸਾਰੀਆਂ ਜਾਇੰਜ ਮੰਗਾਂ ਜਿੰਨਾਂ ਵਿਚ ਰਾਜ ਸਰਕਾਰ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਦੀਆਂ ਸਿਫਾਰਸ਼ਾਂ ਅਨਸਾਰ ਪੰਜ ਤਰੱਕੀਆਂ ਤਿੰਨ ਪ੍ਰਯੋਗੀ ਕੰਮ ਅਤੇ ਦੋ ਟੈਕਨੀਕਲ ਯੋਗਤਾ ਹੋਣ ਕਰਕੇ, ਰਾਜ ਤੋਂ ਬਾਹਰਲੀਆਂ ਯੂਨੀਵਰਸਿਟੀਆਂ ਤੋਂ ਕੀਤੀ ਐਮ.ਐਸ.ਸੀ. ਜੂਨ 2013 ਤੋਂ ਬਾਅਦ ਵਾਲਿਆਂ ਨੂੰ ਲੈਕਚਰਾਰ ਨਾ ਲਗਾਉਣ ਕਾਰਨ ਰਾਜ ਸਰਕਾਰ ਸਾਇੰਸ ਫਕਿਲਟੀ ਨੂੰ ਐਮ.ਐਸ.ਸੀ. ਦੀ ਪੜ੍ਹਾਈ ਕਰਾਉਣ ਲਈ 10 ਫੀਸਦੀ ਕੋਟਾ ਪੜ੍ਹਾਈ ਛੁੱਟੀ ਸਮੇਤ ਲਾਗੂ ਕੀਤਾ ਜਾਵੇ, ਸਪੈਸ਼ਲ ਭੱਤਾ 400 ਰੁਪਏ ਤੋਂ ਵਧਾ ਕੇ 2500 ਰੁਪਏ ਕੀਤਾ ਜਾਵੇ ਅਤੇ ਤਰੱਕੀ ਹੋਣ ਤੇ ਵੀ ਮਿਲਦਾ ਰਹੇ ਲਾਗੂ ਕੀਤਾ ਜਾਵੇ। ਇਸ ਮੌਕੇ ਜਨਰਲ ਸਕੱਤਰ ਸੁਖਦੇਵ ਸਿੰਘ ਪੰਜਰੁੱਖਾ, ਸੀ:ਮੀਤ ਪ੍ਰਧਾਨ ਨਰੇਸ਼ ਕੋਹਲੀ, ਰਾਕੇਸ਼ ਵਰਮਾਂ, ਅਜੈ ਸ਼ਰਮਾਂ ਪ੍ਰਧਾਨ ਐਸ.ਟੀ.ਏ. ਪੰਜਾਬ, ਹਰਿੰਦਰ ਕੌਰ ਸੇਠੀ, ਸਰਬਜੀਤ ਸਿੰਘ ਮੋਹਾਲੀ, ਹਰਿੰਦਰ ਸਿੰਘ ਲੁਧਿਆਣਾ, ਜਗਦੇਵ ਸਿੰਘ, ਸੁਖਵੰਤ ਸਿੰਘ ਮਾਂਗਟ, ਰਜਿੰਦਰ ਸਿੰਘ ਮਦੀਨਪੁਰ, ਵਰਿੰਦਰ ਸਿੰਘ ਉਚੇਚੇ ਤੌਰ ਤੇ ਹਾਜਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…