nabaz-e-punjab.com

ਸਮਰ ਕੈਂਪ ਦੌਰਾਨ ਬੱਚਿਆਂ ਲਈ ਸਾਇੰਸ ਵਰਕਸ਼ਾਪ ਲਗਾਈ

ਨਬਜ਼-ਏ-ਪੰਜਾਬ ਬਿਊਰੋ, ਖਰੜ, 18 ਜੂਨ:
ਇਕ ਪਾਸੇ ਪੈ ਰਹੀ ਭਖਵੀਂ ਗਰਮੀ ਦੂਸਰਾ ਬੱਚਿਆਂ ਨੂੰ ਛੁੱਟੀਆਂ ਦਾ ਮੌਕਾ ਹੋਵੇ। ਅਜਿਹੇ ਸਮੇਂ ਵਿਚ ਜੇਕਰ ਪੂਰੀ ਤਰਾਂ ਏਅਰ ਕੰਡੀਸ਼ਨਰ ਨਾਰਥ ਕੰਟਰੀ ਮਾਲ ਬੱਚਿਆਂ ਲਈ ਸਮਰ ਕੈਂਪ ਦਾ ਆਯੋਜਨ ਕਰ ਦੇਵੇ ਤਾਂ ਯਕੀਨਨ ਇਸ ਨਾਲ ਮਾਪਿਆਂ ਵਿਚ ਉਤਸ਼ਾਹਿਤ ਹੋਣਾ ਲਾਜ਼ਮੀ ਹੈ। ਨਾਰਥ ਕੰਟਰੀ ਮਾਲ ਦੀ ਨਵੀਂ ਮੈਨੇਜਮੈਂਟ ਵੱਲੋਂ ਵੀਰਟੀਊਸ ਰਿਟੇਲ ਸਾਊਥ ਏਸ਼ੀਆ ਦੇ ਸਹਿਯੋਗ ਨਾਲ ਲਗਾਏ ਗਏ 10 ਦਿਨਾਂ ਕੈਂਪ ਵਿੱਚ ਬੱਚਿਆਂ ਨਾਲ ਉਨ੍ਹਾਂ ਦੇ ਮਾਪੇ ਵੀ ਉਤਸ਼ਾਹ ਨਾਲ ਘੁੰਮਦੇ ਨਜ਼ਰ ਆਏ।15 ਜੂਨ ਤੋਂ 25 ਜੂਨ ਤੱਕ ਚੱਲਣ ਵਾਲੇ ਇਸ ਕੈਂਪ ਵਿਚ ਆਰਟ ਅਤੇ ਕਰਾਫ਼ਟ ਦੇ ਨਾਲ ਨਾਲ ਸਾਇੰਸ ਅਤੇ ਡਾਂਸ ਦੀ ਵਰਕਸ਼ਾਪ ਵੀ ਲਗਾਈ ਜਾ ਰਹੀਂ ਹੈ। ਇਸ ਦੇ ਨਾਲ ਹੀ ਬੱਚਿਆਂ ਨੂੰ ਕਿਤਾਬ ਨਾਲ ਜੋੜਨ ਦੇ ਮੰਤਵ ਨਾਲ ਕਹਾਣੀ ਸੁਣਾਉਣ ਅਤੇ ਕਿਤਾਬਾਂ ਪੜਨ ਦਾ ਸੈਸ਼ਨ ਵੀ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੈਂਪਸ ਦੇ ਆਯੋਜਨ ਯੋਨਾਥਾਨ ਯਾਚ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਕਿ ਦੁਪਹਿਰ 1 ਵਜੇ ਤੋਂ 7 ਵਜੇ ਤੱਕ ਹੋਣ ਵਾਲੇ ਇਸ ਸਮਰ ਕੈਂਪ ਵਿਚ ਕਲੇਅ ਮਾਡਲਿੰਗ, ਥੀਏਟਰ, ਅੌਰਾਗਮੀ ਅਤੇ ਕਹਾਣੀ ਤਿਆਰ ਕਰਨ ਜਿਹੇ ਰਚਨਾਤਮਿਕ ਕਿਰਿਆਵਾਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਸਾਇੰਸ ਵਰਕਸ਼ਾਪ ਵਿਚ ਬੱਚਿਆਂ ਨੂੰ ਸਾਇੰਸ ਦੇ ਅਜੂਬਿਆਂ ਸਬੰਧੀ ਜਾਣਕਾਰੀ ਦਿਤੀ ਜਾ ਰਹੀ ਹੈ।ਜਦ ਕਿ ਅਖੀਰੀ ਦਿਨ 25 ਜੂਨ ਨੂੰ ਗ੍ਰੇਡ ਫੈਨਾਲੇ ਕਰਵਾਇਆਂ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…