nabaz-e-punjab.com

ਰਿਆਤ ਬਾਹਰਾ ਯੂਨੀਵਰਸਿਟੀ ਦੇ ਵਿਗਿਆਨੀ ਨੇ ਜਾਪਾਨ ’ਚ ਹੋਏ ਸੰਮੇਲਨ ਵਿੱਚ ਲਿਆ ਹਿੱਸਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 3 ਅਕਤੂਬਰ:
ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਫਾਰਮਾਸਿਊਟੀਕਲ ਸਾਇੰਸਜ਼ (ਯੂਐਸਪੀਐਸ) ਦੇ ਫਾਰਮਾਕਾਲਜਿਸਟ ਡਾ. ਗੁਰਫਤਿਹ ਸਿੰਘ ਨੇ ਜਾਪਾਨ ਦੇ ਕਯੋਟੋ ਵਿੱਚ ਆਯੋਜਿਤ 23ਵੀਂ ਵਰਲਡ ਕਾਂਗਰਸ ਆਫ਼ ਨਿਉਰੋਲੋਜੀ 2017 ਦੇ ਦੌਰਾਨ ਸ਼ੋਧ ਕਾਰਜ (ਮੌਖਿਕ ਬੁਲਾਰਾ) ਪੇਸ਼ ਕੀਤਾ। ਰਿਆਤ ਬਾਹਰਾ ਯੂਨੀਵਰਸਿਟੀ ਦੇ ਸਕੂਲ ਆਫ ਫਾਰਮਾਸਿਉੂਟੀਕਲ ਸਾਇੰਂਸਿਜ਼ ਦੇ ਫਾਰਮਾਕਾਲਜੀ ਵਿਭਾਗ ਵਿਚ ਕੀਤੇ ਗਏ ਸ਼ੋਧ ਕਾਰਜ, ਏ.ਟੀ.ਪੀ. ਦੀ ਸੰਭਾਵਿਤ ਭੂਮਿਕਾ ,ਚੂਹੇ ਦੇ ਦਿਮਾਗ ਵਿੱਚ ਅੌਸ਼ਧੀ ਉਪਰੰਤ ਸਥਿੱਤੀਆਂ ਵਿਚ ਸੰਵੇਦਨਸ਼ੀਲ ਪੋਟੇਸ਼ੀਅਮ ਅਤੇ ਐਮਪੀਟੀਪੀ ਚੈਨਲਜ਼ ਨੂੰ ਡਾ. ਗੁਰਫਤਿਹ ਸਿੰਘ ਨੇ ਵਿਸ਼ਵ ਪੱਧਰ ’ਤੇ ਪੇਸ਼ ਕੀਤਾ। ਇਸ ਕਾਨਫਰੰਸ ਦਾ ਆਯੋਜਨ ਵਰਲਡ ਫੈਡਰੇਸ਼ਨ ਆਫ ਨਿਊੁਰੋਲੋਜੀ, ਜਾਪਾਨੀ ਸੁਸਾਇਟੀ ਆਫ ਨਿਉਰੋਲੋਜੀ ਅਤੇ ਏਸ਼ੀਅਨ ਐਂਡ ਓਸ਼ੀਅਨ ਐਸੋਸੀਏਸ਼ਨ ਆਫ ਨਿਉਰੋਲੋਜੀ ਨੇ ਮਿਲਕੇ ਕੀਤਾ ਸੀ।
ਇਸ ਕਾਨਫਰੰਸ ਦਾ ਆਯੋਜਨ ਹਰ ਦੋ ਸਾਲ ਬਾਅਦ ਕੀਤਾ ਜਾਂਦਾ ਹੈ। ਇਸ ਕਾਨਫਰੰਸ ਵਿੱਚ ਪੂਰੇ ਵਿਸ਼ਵ ਤੋਂ 121 ਦੇਸ਼ਾਂ ਦੇ ਲੱਗਭੱਗ 9000 ਵਿਗਿਆਨਿਕ ਹਿੱਸਾ ਲੈਂਦੇ ਹਨ। ਅਮਰੀਕਾ ਕਨੇਡਾ, ਅਸਟੇ੍ਰਲਿਆ, ਜਰਮਨੀ, ਫਰਾਂਸ ਤੋਂ ਇਲਾਵਾ ਯੂਕੇ, ਯੁਰੋਪ ਅਤੇ ਏਸ਼ੀਆਈ ਦੇਸ਼ਾਂ ਦੇ ਵੱਡੇ ਤੋਂ ਵੱਡੇ ਵਿਗਿਆਨਿਕ ਇੱਥੇ ਇਕੱਤਰ ਹੁੰਦੇ ਹਨ। ਇਸ ਵਾਰ ਕਾਨਫਰੰਸ ਵਿਚ ਨੋਬਲ ਪੁਰਸਕਾਰ ਜੇਤੂ ਤਿੰਨ ਹਸਤੀਆਂ ਵੀ ਸ਼ਾਮਲ ਸਨ। ਡਾ. ਗੁਰਫਤਿਹ ਸਿੰਘ ਨੇ ਅਪਣੇ ਸ਼ੋਧ ਕਾਰਜ ਵਿੱਚ ਦਿਮਾਗੀ ਅਟੈਕ ਦੇ ਲਈ ਚੰਗੀ ਦਵਾਈ ਅਤੇ ਦਵਾਈ ਦੇ ਨਵੇਂ ਪ੍ਰਯੋਗ ਦੀ ਖੋਜ ਕੀਤੀ ਹੈ, ਜੋ ਕਿ ਦਿਮਾਗੀ ਅਟੈਕ ਤੋਂ ਬਾਅਦ ਨਿਉਰੋ ਸੁਰੱਖਿਆ ਦੀ ਰਣਨੀਤੀ ਹਨ।
ਉਨ੍ਹਾਂ ਕਿਹਾ ਕਿ ਇਹ ਦਵਾ ਸਟਰੋਕ ਦੇ ਇਲਾਜ਼ ਵਿੱਚ ਬਹੁਤ ਹੀ ਚੰਗੀ ਨਿਉਰੋ ਪ੍ਰੋਟੇਕਟਿਵ ਪ੍ਰਭਾਵ ਛੱਡਦੀ ਹੈ ਤਾਂ ਹੋਰ ਜਦੋਂ ਇਸ ਦਵਾ ਨੂੰ ਦਿਮਾਗੀ ਸਟਰੋਕ ਦੀ ਸਥਿੱਤੀ ਵਿਚ ਪਹਿਲਾਂ ਤੋਂ ਪ੍ਰਮਾਣਿਤ ਸੁਰਖਿਆ ਰਣਨੀਤੀ ਦੇ ਨਾਲ ਦਿੱਤਾ ਜਾਵੇ। ਇਹ ਗਤਿਸ਼ੀਲ ਪ੍ਰਭਾਅ ਦਿਖਾਉਂਦੀ ਹੈ। ਮਨੁੱਖ ਨੂੰ ਜਦੋਂ ਦਿਮਾਗੀ ਸਟਰੋਕ ਆਉਂਦਾ ਹੈ, ਉਦੋਂ ਉਸਦੇ ਦਿਮਾਗ ਵਿੱਚ ਆਕਸੀਜਨ ਦੀ ਪੂਰਤੀ ਘੱਟ ਹੋਣ ਲੱਗਦੀ ਹੈ, ਜਿਸ ਵਿੱਚ ਦਿਮਾਗ ਨੂੰ ਨੁਕਸਾਨ ਪਹੁੰਚਦਾ ਹੈ। ਇਸ ਦਵਾ ਨਾਲ ਸਟਰੋਕ ਦਾ ਅਸਰ ਘੱਟ ਹੁੰਦਾ ਹੈ ਅਤੇ ਮਨੁੱਖੀ ਸ਼ਰੀਰ ਵਿੱਚ ਕੈਲਸ਼ੀਅਮ ਪਰਿਵਰਤਨ ਵੀ ਨਹੀਂ ਹੁੰਦਾ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…