ਇੰਟਰ ਨੈਸ਼ਨਲ ਸਕੂਲ ਵਿੱਚ ਲਗਾਇਆ 3 ਰੋਜ਼ਾ ਸਕਾਊਟ ਤੇ ਗਾਈਡ ਟਰੇਨਿੰਗ ਕੈਂਪ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 29 ਸਤੰਬਰ:
ਸਥਾਨਕ ਸ਼ਹਿਰ ਦੇ ਪਪਰਾਲੀ ਰੋਡ ਤੇ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਤਿੰਨ ਰੋਜ਼ਾ ਸਕਾਊਟ ਅਤੇ ਗਾਈਡ ਟਰੇਨਿੰਗ ਕੈਂਪ ਪ੍ਰਿੰ.ਪੀ ਸੈਂਗਰ ਦੀ ਅਗਵਾਈ ਵਿਚ ਲਗਾਇਆ ਗਿਆ। ਸਕੂਲ ਦੇ ਡਾਇਰੈਕਟਰ ਏ.ਕੇ ਕੌਸ਼ਲ ਵੱਲੋਂ ਕੈਂਪ ਦੀ ਸ਼ੁਰੂਆਤ ਮੌਕੇ ਸਕਾਊਟ ਅਤੇ ਗਾਈਡ ਫਲੈਗ ਮਾਰਚ ਨੂੰ ਹੋਸਟ ਕਰ ਇਸਦਾ ਆਗਾਜ਼ ਕੀਤਾ ਗਿਆ। ਭੂਸ਼ਨ ਕੁਮਾਰ (ਪ੍ਰੈਸੀਡੈਂਟ ਅਵਾਰਡੀ ਸਕਾਊਟ ਮਾਸਟਰ ਅਤੇ ਟਰੇਨਰ) ਦੀ ਅਗਵਾਈ ਵਿਚ ਲਗਾਏ ਗਏ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਮਾਰਚ ਪਾਸਟ, ਸਰੀਰਕ ਅਭਿਆਸ ਦੀ ਟਰੇਨਿੰਗ ਦੇਣ ਦੇ ਨਾਲ ਨਾਲ ਐਮਰਜੈਂਸੀ ਦੌਰਾਨ ਜਖਮੀਆਂ ਨੂੰ ਫਸਟ ਏਡ ਦੇਣ ਅਤੇ ਟੈਂਟ ਲਗਾਉਣ ਜਿਹੀਆਂ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਇਸ ਮੌਕੇ ਟਰੇਨਿੰਗ ਕੈਂਪ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਹਿੰਦੋਸਤਾਨ ਸਕਾਉਟਸ ਐਂਡ ਗਾਈਡਜ਼ ਪੰਜਾਬ ਸਟੇਟ ਟਰੇਨਿੰਗ ਸਰਟੀਫਿਕੇਟ ਦੇ ਕੇ ਹੌਂਸਲਾ ਅਫਜਾਈ ਕੀਤੀ ਗਈ। ਇਸ ਦੌਰਾਨ ਕੈਂਪ ਦੇ ਕੋ-ਆਰਡੀਨੇਟਰ ਭੁਵਨੇਸ ਭਾਰਦਵਾਜ ਨੇ ਸਕੂਲ ਵੱਲੋਂ ਕੀਤੇ ਪ੍ਰਬੰਧਾਂ ਦੀ ਜਮਕੇ ਸਰਾਹਨਾ ਕੀਤੀ। ਇਸ ਮੌਕੇ ਡਾਇਰੈਕਟਰ ਏ.ਕੇ ਕੌਸ਼ਲ ਨੇ ਤਿੰਨ ਰੋਜ਼ਾ ਸਕਾਊਟ ਅਤੇ ਗਾਈਡ ਟਰੇਨਿੰਗ ਕੈਂਪ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਸਲਾਘਾ ਕਰਦਿਆਂ ਹੋਰਨਾਂ ਵਿਦਿਆਰਥੀਆਂ ਨੂੰ ਅਜਿਹੇ ਸਮਾਗਮਾਂ ਵਿਚ ਭਾਗ ਲੈਣ ਲਈ ਪ੍ਰਰਿਤ ਕੀਤਾ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…