Share on Facebook Share on Twitter Share on Google+ Share on Pinterest Share on Linkedin ਆਪਣੇ ਸੂਬਿਆਂ ਨੂੰ ਵਾਪਸ ਜਾਣ ਦੇ ਚਾਹਵਾਨਾਂ ਲਈ ਲਗਾਏ ਜਾਣਗੇ ਸਕਰੀਨਿੰਗ ਕੈਂਪ: ਡੀਸੀ ਪੁੱਛਗਿੱਛ ਲਈ ਚਾਹਵਾਨ ਵਿਅਕਤੀ 6284264563 ’ਤੇ ਕਰ ਸਕਦੇ ਹਨ ਸੰਪਰਕ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਮਈ: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐਸਓਪੀ) ਦੇ ਹਿੱਸੇ ਵਜੋਂ ਆਪਣੇ ਸੂਬਿਆਂ ਨੂੰ ਵਾਪਸ ਜਾਣ ਦੇ ਚਾਹਵਾਨ ਦੂਜੇ ਸੂਬਿਆਂ ਦੇ ਵਿਅਕਤੀਆਂ ਦੀ ਬਾਹਰੀ ਆਵਾਜਾਈ ਲਈ ਸਕਰੀਨਿੰਗ ਕੈਂਪ ਲਗਾਏ ਜਾਣਗੇ। ਦੋ ਦਿਨਾਂ ਦੇ ਅੰਦਰ ਆਪਣੇ ਆਪ ਨੂੰ ਰਜਿਸਟਰ ਕਰਾਉਣ ਵਾਲੇ ਵਿਅਕਤੀਆਂ ਦੀ ਸਕਰੀਨਿੰਗ ਕੀਤੀ ਜਾਵੇਗੀ ਅਤੇ ਫਿਟਨੈੱਸ ਦੇ ਸਰਟੀਫਿਕੇਟ ਜਾਰੀ ਕੀਤੇ ਜਾਣਗੇ। ਇਹ ਪ੍ਰਗਟਾਵਾ ਅੱਜ ਇੱਥੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀਆਂ ਦੀ ਆਵਾਜਾਈ 5 ਮਈ ਤੋਂ ਆਰੰਭ ਹੋ ਜਾਵੇਗੀ ਅਤੇ ਉਨ੍ਹਾਂ ਨੂੰ ਪੋਰਟਲ ’ਤੇ ਰਜਿਸਟਰ ਕਰਵਾਉਣਾ ਪਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਪੁੱਛਗਿੱਛ ਦੇ ਮਾਮਲੇ ਵਿੱਚ 6284264563 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਪਰ ਸਿਰਫ਼ ਅਸਲ ਚਾਹਵਾਨਾਂ ਨੂੰ ਹੀ ਕਾਲਾਂ ਕਰਨੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ, ਉਹ ਵਿਅਕਤੀ ਜੋ ਖ਼ੁਦ ਰਜਿਸਟਰਡ ਨਹੀਂ ਹੋ ਸਕਦੇ, ਉਹ ਆਪਣੀ ਜਾਣਕਾਰੀ ਉਸੇ ਨੰਬਰ ਭਾਵ 6284264563 ’ਤੇ ਵਟਸਐਪ ਰਾਹੀਂ ਭੇਜ ਸਕਦੇ ਹਨ। ਉਨ੍ਹਾਂ ਕਿਹਾ ਕਿ ਸਕਰੀਨਿੰਗ ਸਰਟੀਫਿਕੇਟ ਦੇਣ ਵੇਲੇ ਹਰੇਕ ਵਿਅਕਤੀ/ਸਮੂਹ/ਪਰਿਵਾਰ ਕੋਲੋਂ ਵਿਕਲਪ ਲਏ ਜਾਣਗੇ ਕਿ ਕੀ ਉਨ੍ਹਾਂ ਦੇ ਆਪਣੇ ਵਾਹਨ ਹਨ। ਜਿਸ ਦੁਆਰਾ ਉਹ ਜਾਣਾ ਚਾਹੁੰਦੇ ਹਨ। ਜੇ ਉਨ੍ਹਾਂ ਕੋਲ ਆਪਣੇ ਵਾਹਨ ਨਹੀਂ ਹਨ ਜਾਂ ਆਪਣੇ ਵਾਹਨ ਨਹੀਂ ਲੈ ਜਾਣਾ ਚਾਹੁੰਦੇ, ਤਾਂ ਉਨ੍ਹਾਂ ਨੂੰ ਇਹ ਤਰਜ਼ੀਹ ਦੇਣ ਲਈ ਕਿਹਾ ਜਾਵੇਗਾ ਕਿ ਕੀ ਉਹ ਰੇਲ ਜਾਂ ਸੜਕ ਰਾਹੀਂ ਯਾਤਰਾ ਕਰਨਾ ਚਾਹੁੰਦੇ ਹਨ। ਉਨ੍ਹਾਂ ਨੂੰ ਰੇਲ/ਰੋਡ ਦਾ ਵਿਕਲਪ ਦੇਣਾ ਜ਼ਿਲ੍ਹਾ ਪ੍ਰਸ਼ਾਸਨ ਦਾ ਅਧਿਕਾਰ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਲੋਕ ਆਪਣੇ ਵਾਹਨ ਲੈ ਜਾਣ ਦੀ ਇੱਛਾ ਰੱਖਦੇ ਹਨ, ਉਨ੍ਹਾਂ ਨੂੰ ਐਸਐਮਐਸ ਭੇਜਿਆ ਜਾਵੇਗਾ ਅਤੇ ਉਨ੍ਹਾਂ ਨੂੰ ਕੋਫਾ ਐਪ/ਲਿੰਕ ’ਤੇ ਕਰਫਿਊ ਪਾਸ ਲਈ ਬਿਨੈ ਕਰਨ ਲਈ ਕਿਹਾ ਜਾਵੇਗਾ। ਜਿਹੜੇ ਆਈਡੀਜ਼ ਜੋ ਡੀਸੀ ਦੁਆਰਾ ਰੇਲ ਦੁਆਰਾ ਆਵਾਜਾਈ ਲਈ ਅੰਤਿਮ ਰੂਪ ਵਿੱਚ ਦਿੱਤੀਆਂ ਗਈਆਂ ਹਨ। ਉਨ੍ਹਾਂ ਨੂੰ ਐਸਐਮਐਸ ਰਾਹੀਂ ਰੇਲਗੱਡੀ ਦੇ ਸਮੇਂ/ਰਵਾਨਗੀ/ਕੋਚ ਨੰਬਰ ਬਾਰੇ ਦੱਸਿਆ ਜਾਵੇਗਾ। ਐਸਐਮਐਸ ਅਜਿਹੇ ਲੋਕਾਂ ਦੇ ਰਿਹਾਇਸ਼ੀ ਤੋਂ ਰੇਲਵੇ ਸਟੇਸ਼ਨ ਤੱਕ ਕਰਫਿਊ ਮੂਵਮੈਂਟ ਲਈ ਪਾਸ ਦਾ ਕੰਮ ਕਰੇਗਾ। ਜਿਹੜੇ ਉਪਰੋਕਤ 2 ਵਰਗਾਂ ਵਿਚ ਸ਼ਾਮਲ ਨਹੀਂ ਹਨ, ਉਨ੍ਹਾਂ ਨੂੰ ਜਾਣ ਦੇ ਇੱਛੁਕ ਪ੍ਰਾਈਵੇਟ ਬੱਸ ਅਪਰੇਟਰਾਂ ਦੀ ਸੂਚੀ ਪ੍ਰਤੀ ਕਿੱਲੋਮੀਟਰ ਕੀਮਤ ਦੇ ਨਾਲ ਐਸਐਮਐਸ ਦੇ ਰਾਹੀਂ ਭੇਜੀ ਜਾਏਗੀ ਅਤੇ ਇਕ ਵਾਰ ਜਦੋਂ ਕਿਸੇ ਨਿੱਜੀ ਵਾਹਨ ਦੁਆਰਾ ਜਾਣ ਲਈ ਇਕ ਸਮੂਹ ਬਣ ਜਾਂਦਾ ਹੈ, ਸਮੂਹ ਦੇ ਮੈਂਬਰਾਂ ਦੁਆਰਾ ਟੈਲੀਫੋਨ ਰਾਹੀਂ ਕਿਸੇ ਪ੍ਰਾਈਵੇਟ ਆਪਰੇਟਰ ਨਾਲ ਗੱਲਬਾਤ ਕੀਤੀ ਗਈ ਤਾਂ ਪ੍ਰਾਈਵੇਟ ਅਪਰੇਟਰ ਨੂੰ ਕੋਵਾ ਐਪ/ਲਿੰਕ ਰਾਹੀਂ ਕਰਫਿਊ ਪਾਸ ਲਈ ਅਰਜ਼ੀ ਦੇਣ ਲਈ ਸੂਚਿਤ ਕੀਤਾ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ