ਲੋਕਾਂ ਦਾ ਡਰ ਦੂਰ ਕਰਨ ਲਈ ਮੁਹਾਲੀ ਵਿੱਚ ਅਖ਼ਬਾਰਾਂ ਦੇ ਏਜੰਟਾਂ ਤੇ ਹਾਕਰਾਂ ਦੀ ਕੀਤੀ ਸਕਰੀਨਿੰਗ

ਜਯੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਅਪਰੈਲ:
ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਦੇ ਮਨਾਂ ’ਚੋਂ ਡਰ ਦੂਰ ਕਰਨ ਲਈ ਅੱਜ ਮੁਹਾਲੀ ਵਿੱਚ ਅਖ਼ਬਾਰਾਂ ਦੇ ਏਜੰਟਾਂ, ਹਾਕਰਾਂ ਅਤੇ ਫੇਰੀ ਲਗਾ ਕੇ ਸਬਜ਼ੀਆਂ, ਫਲ ਤੇ ਹੋਰ ਸਮਾਨ ਵੇਚਣ ਵਾਲਿਆਂ ਦੀ ਸਕਰੀਨਿੰਗ ਕੀਤੀ ਗਈ। ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮੁਹਾਲੀ ਪ੍ਰਸ਼ਾਸਨ ਨੇ ਕਰੋਨਾਵਾਇਰਸ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਪਏ ਡਰ ਨੂੰ ਦੂਰ ਕਰਨ ਲਈ ਇਹ ਕਦਮ ਚੁੱਕਿਆਂ ਗਿਆ ਹੈ। ਇਸ ਸਬੰਧੀ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਅੱਜ ਇੱਥੋਂ ਦੇ ਫੇਜ਼-2 ਅਤੇ ਫੇਜ਼-7 ਤੋਂ ਇਕੋ ਸਮੇਂ ਸਕਰੀਨਿੰਗ ਦਾ ਸ਼ੁਰੂ ਕੀਤਾ ਗਿਆ। ਫੇਜ਼-2 ਅਤੇ ਫੇਜ਼-7 ਵਿੱਚ ਲਗਭਗ 300 ਫੇਰੀ ਵਾਲੇ ਹਨ। ਜਿਨ੍ਹਾਂ ’ਚੋਂ ਅੱਜ 183 ਵਿਅਕਤੀ ਆਪਣੀ ਜਾਂਚ ਲਈ ਕੈਂਪ ਵਿੱਚ ਪਹੁੰਚੇ ਸੀ। ਉਨ੍ਹਾਂ ਦੱਸਿਆ ਕਿ ਜ਼ੀਰਕਪੁਰ ਵਿੱਚ 40 ਅਖ਼ਬਾਰਾਂ ਦੇ ਏਜੰਟਾਂ, ਹਾਕਰਾਂ ਅਤੇ ਫੇਰੀ ਵਾਲਿਆਂ ਦੀ ਜਾਂਚ ਕੀਤੀ ਗਈ ਤਾਂ ਜੋ ਸਬਜ਼ੀ, ਫਲ ਅਤੇ ਅਖ਼ਬਾਰਾਂ ਖ਼ਰੀਦਣ ਸਬੰਧੀ ਆਮ ਲੋਕਾਂ ਦੇ ਮਨਾਂ ਵਿੱਚ ਬੈਠੇ ਡਰ ਨੂੰ ਦੂਰ ਕੀਤਾ ਜਾ ਸਕੇ। ਕਿਉਂਕਿ ਮੌਜੂਦਾ ਸਮੇਂ ਵਿੱਚ ਜ਼ਿਆਦਾਤਰ ਲੋਕਾਂ ਨੇ ਅਖ਼ਬਾਰ ਬੰਦ ਕਰਵਾ ਦਿੱਤੇ ਹਨ ਅਤੇ ਕਾਫੀ ਲੋਕ ਰੇਹੜੀ-ਫੜੀਆਂ ਵਾਲਿਆਂ ਤੋਂ ਸਬਜ਼ੀ ਆਦਿ ਲੈਣ ਤੋਂ ਵੀ ਘਬਰਾਉਂਦੇ ਹਨ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾਵਾਇਰਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਸਿਰਫ਼ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਇਸ ਲਈ ਕਰਫਿਊ ਦੌਰਾਨ ਉਹ ਆਪਣੇ ਘਰਾਂ ਤੋਂ ਬਾਹਰ ਨਾ ਜਾਣ। ਜੇਕਰ ਕਿਸੇ ਐਮਰਜੈਂਸੀ ਕਾਰਨ ਘਰ ਤੋਂ ਬਾਹਰ ਜਾਣ ਦੀ ਲੋੜ ਪੈਂਦੀ ਹੈ ਤਾਂ ਆਪਣੇ ਹੱਥਾਂ ਵਿੱਚ ਦਸਤਾਨੇ ਅਤੇ ਮੂੰਹ ’ਤੇ ਮਾਸਕ ਲਗਾਇਆ ਜਾਵੇ ਅਤੇ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…