Nabaz-e-punjab.com

ਪੰਜਾਬ ਦੇ ਇਤਿਹਾਸ ਤੇ ਪੰਜਾਬੀਆਂ ਦੀਆਂ ਕੁਰਬਾਨੀਆਂ ਸਬੰਧੀ ਸਕਰਿਪਟ ’ਚ ਤਬਦੀਲੀ ਕੀਤੀ ਜਾਵੇ: ਚੰਦੂਮਾਜਰਾ

ਕੇਂਦਰੀ ਗ੍ਰਹਿ ਮੰਤਰਾਲੇ ਦੀ ਪਾਰਲੀਮੈਂਟ ਸਟੈਂਡਿੰਗ ਕਮੇਟੀ ਦੀ ਮੀਟਿੰਗ ਵਿੱਚ ਚੰਦੂਮਾਜਰਾ ਨੇ ਚੁੱਕਿਆ ਮੁੱਦਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਨਵੰਬਰ:
ਕੇਂਦਰੀ ਗ੍ਰਹਿ ਮੰਤਰਾਲੇ ਦੀ ਪਾਰਲੀਮੈਂਟ ਸਟੈਂਡਿੰਗ ਕਮੇਟੀ ਹੋਈ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਏਜੰਡਾ ਆਈਟਮ ਵਿੱਚ ਦਰਜ ਕਰਵਾਇਆ ਕਿ ਜੇਲ੍ਹ ਵਿੱਚ ਚੱਲ ਰਹੀ ਸਕਰਿਪਟ ਵਿੱਚ ਪੰਜਾਬੀਆਂ ਅਤੇ ਬੰਗਾਲੀਆਂ ਦੀਆਂ ਦੇਸ਼ ਲਈ ਕੀਤੀਆਂ ਕੁਰਬਾਨੀਆਂ ਨੂੰ ਅੱਖੋਂ-ਪਰੋਖੇ ਕੀਤਾ ਜਾ ਰਿਹਾ ਹੈ। ਮੀਟਿੰਗ ਵਿੱਚ ਉਨ੍ਹਾਂ ਦੀਵਾਨ ਸਿੰਘ ਕਾਲੇਪਾਣੀ ਅਤੇ ਹੋਰ ਅਨੇਕਾਂ ਯੋਧਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਕਾਲੇ ਪਾਣੀਆਂ ਦੀਆਂ ਜੇਲ੍ਹਾਂ ਦੌਰਾਨ ਤਸ਼ੱਦਦ ਝੱਲੇ ਉਨ੍ਹਾਂ ਦਾ ਸਕਰਿਪਟ ਵਿੱਚ ਜ਼ਿਕਰ ਹੋਣਾ ਲਾਜ਼ਮੀ ਹੋਵੇ। ਕੁਝ ਸਮਾਂ ਪਹਿਲਾਂ ਵੀ ਸ੍ਰੀ ਚੰਦੂਮਾਜਰਾ ਨੇ ਆਜ਼ਾਦੀ ਸੰਗਰਾਮ ਸਮੇਂ ਕਾਲੇ ਪਾਣੀ ਦੇ ਤਸੀਹੇ ਝੱਲਣ ਵਾਲੇ ਪੰਜਾਬੀਆਂ ਅਤੇ ਬੰਗਾਲੀ ਲੋਕਾਂ ਵੱਲੋਂ ਪਾਏ ਗਏ ਯੋਗਦਾਨ ਨੂੰ ‘ਪੋਲਟ ਬਲੇਅਰ, ਸੈਲੂਅਰ ਜੇਲ੍ਹ’ ਵਿੱਚ ਦਰਸਾਏ ਜਾ ਰਹੇ ਲਾਈਟ ਐਂਡ ਸਾੳਂੂਡ ਪ੍ਰੋਗਰਾਮ ਦੀ ਸਕਰਿਪਟ ਵਿੱਚ ਅਣਗੌਲਿਆ ਕਰਨ ਦਾ ਰੋਸ ਲੋਕ ਸਭਾ ਵਿੱਚ ਪ੍ਰਗਟ ਕੀਤਾ ਸੀ ਅਤੇ ਉਸ ਸਮੇਂ ਸੰਸਦੀ ਮਾਮਲਿਆਂ ਦੇ ਮੰਤਰੀ ਅਨੰਤ ਕੁਮਾਰ ਨੇ ਉਨ੍ਹਾਂ ਦੀ ਮੰਗ ’ਤੇ ਪ੍ਰਤੀਕਿਰਿਆ ਕਰਦੇ ਹੋਏ ਹਾਊਸ ਵਿੱਚ ਭਰੋਸਾ ਦਿੱਤਾ ਸੀ ਕਿ ਪੰਜਾਬੀਆਂ ਦੀਆਂ ਕੁਰਬਾਨੀਆਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਵੇਗਾ।
ਆਖ਼ਰ ਪ੍ਰੋ. ਚੰਦੂਮਾਜਰਾ ਦੀ ਮਿਹਨਤ ਉਸ ਸਮੇਂ ਰੰਗ ਲਿਆਈ ਜਦੋਂ ਦੀਵਾਨ ਸਿੰਘ ਕਾਲੇਪਾਣੀ ਅਤੇ ਕਰਤਾਰ ਸਿੰਘ ਝੱਬਰ ਵਰਗੇ ਅਨੇਕਾਂ ਹੀ ਯੋਧਿਆਂ ਨੂੰ ਦਿਖਾਉਣ ਲਈ ਸਕਰਿਪਟ ਤਿਆਰ ਕਰ ਲਈ ਗਈ ਹੈ। ਉਨ੍ਹਾਂ ਵੱਲੋਂ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਪੈਰਵੀ ਸਦਕਾ ਸੰਸਦੀ ਕਮੇਟੀ 16 ਤੋਂ 19 ਨਵੰਬਰ ਤੱਕ ‘ਅੰਡੇਮਾਨ ਨਿਕੋਬਾਰ’ ਦੇ ਟੂਰ ਪ੍ਰੋਗਰਾਮ ’ਤੇ ਜਾ ਰਹੀ ਹੈ। ਪ੍ਰੋ. ਚੰਦੂਮਾਜਰਾ ਦੀ ਮੰਗ ’ਤੇ ਸੰਸਦੀ ਕਮੇਟੀ ਦੇ ਚੇਅਰਮੈਨ ਅਤੇ ਸਾਰੇ ਮੈਂਬਰਾਂ ਨੇ ਸਹਿਮਤੀ ਪ੍ਰਗਟ ਕਰਦੇ ਹੋਏ ਤੈਅ ਕੀਤਾ ਕਿ ‘ਅੰਡੇਮਾਨ ਨਿਕੋਬਾਰ’ ਦੇ ਦੌਰੇ ’ਤੇ ਜਾ ਰਹੀ ਕਮੇਟੀ ਦਾ ਟੂਰ ਸਾਰੇ ਤੱਥਾਂ ਨੂੰ ਘੋਖ ਕੇ ਸਾਹਮਣੇ ਲਿਆਏਗਾ। ਸ੍ਰੀ ਚੰਦੂਮਾਜਰਾ ਨੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬੀਆਂ ਅਤੇ ਬੰਗਾਲੀਆਂ ਵੱਲੋਂ ਦੇਸ਼ ਦੀ ਆਜ਼ਾਦੀ ਲਈ ਕੀਤੀਆਂ ਕੁਰਬਾਨੀਆਂ ਨੂੰ ਨਜ਼ਰ ਅੰਦਾਜ਼ ਕਰਕੇ ਚੱਲ ਰਹੇ ਲਾਈਟ ਐਂਡ ਸਾੳਂੂਡ ਪ੍ਰੋਗਰਾਮ ਨੇ ਉਨ੍ਹਾਂ ਦੇ ਮਨਾਂ ’ਤੇ ਡੂੰਘੀ ਸੱਟ ਮਾਰੀ ਹੈ। ਅਕਾਲੀ ਆਗੂ ਨੇ ਦੱਸਿਆ ਕਿ 16 ਤੋਂ 19 ਨਵੰਬਰ ਤੱਕ ‘ਪੋਲਟ ਬਲੇਅਰ’ ਜ਼ੇਲ੍ਹ ਦਾ ਦੌਰਾ ਕਰਨ ਉਪਰੰਤ ਲਾਈਟ ਐਂਡ ਸਾਊਂਡ ਪ੍ਰੋਗਰਾਮ ਦੇਖ ਕੇ ਉਸ ਵਿੱਚ ਤਰੱੁਟੀਆਂ ਦੂਰ ਕਰਨ ਲਈ ਕਮੇਟੀ ਤੋਂ ਸਿਫ਼ਾਰਸ਼ਾਂ ਕਰਵਾਈ ਜਾਵੇਗੀ ਕਿ ਪੰਜਾਬੀਆਂ ਅਤੇ ਬੰਗਾਲੀਆਂ ਦੀਆਂ ਕੁਰਬਾਨੀਆਂ ਨੂੰ ਲਾਈਟ ਐਂਡ ਸਾਊਂਡ ਪ੍ਰੋਗਰਾਮ ’ਤੇ ਚਲਾਇਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…