Share on Facebook Share on Twitter Share on Google+ Share on Pinterest Share on Linkedin ਐਸਡੀਐਮ ਅਮਨਿੰਦਰ ਕੌਰ ਬਰਾੜ ਨੇ ਸਰਕਾਰੀ ਸਕੂਲ ਤੇ ਪਸ਼ੂ ਹਪਸਤਾਲਾਂ ਦੀ ਕੀਤੀ ਅਚਨਚੇਤ ਚੈਕਿੰਗ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 27 ਮਾਰਚ: ਐਸ.ਡੀ.ਐਮ.ਖਰੜ ਅਮਨਿੰਦਰ ਕੌਰ ਬਰਾੜ ਵੱਲੋਂ ਸਬ ਡਵੀਜ਼ਨ ਖਰੜ ਅਧੀਨ ਪੈਂਦੇ ਸਰਕਾਰੀ ਸਕੂਲਾਂ ਅਤੇ ਪਸ਼ੂ ਹਸਪਤਾਲਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਉਨ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਜ਼ਰਾਬਾਦ ਦੀ ਚੈਕਿੰਗ ਕੀਤੀ ਗਈ ਜਿਥੇ ਕਿ ਸਕੂਲ ਦੇ ਪਿੰ੍ਰਸੀਪਲ ਸੋਹਨ ਸਿੰਘ ਸਮੇਤ ਸਾਰਾ ਸਟਾਫ ਹਾਜ਼ਰ ਪਾਇਆ ਗਿਆ। ਇਸੇ ਦੌਰਾਨ ਪਸ਼ੂ ਹਸਪਤਾਲ ਖਿਜ਼ਰਾਬਾਦ ਵੀ ਚੈਕਿੰਗ ਕੀਤੀ ਗਈ ਜਿਥੇ ਡਾ. ਬਲਤੇਜ ਸਿੰਘ ਅਤੇ ਕਲਾਸਫੌਰ ਡਿਊਟੀ ਤੇ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਭਵਿੱਖ ਵਿਚ ਸਰਕਾਰੀ ਦਫਤਰਾਂ, ਸਕੂਲਾਂ, ਹਸਪਤਾਲਾਂ ਸਮੇਤ ਹੋਰ ਅਦਾਰਿਆਂ ਦੀ ਚੈਕਿੰਗ ਜਾਰੀ ਰਹੇਗੀ ਅਤੇ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਸਰਕਾਰੀ ਦਫਤਰਾਂ, ਹਸਪਤਾਲਾਂ ਵਿੱਚ ਤਾਇਨਾਤ ਸਰਕਾਰੀ ਅਮਲੇ ਨੂੰ ਹਦਾਇਤ ਕੀਤੀ ਕਿ ਉਹ ਸਮੇਂ ਸਿਰ ਡਿਊਟੀ ਤੇ ਹਾਜ਼ਰ ਆਉਣ ਅਤੇ ਜੇਕਰ ਕਿਤੇ ਫਰਲੋ ਮਾਰਦਾ ਕੋਈ ਅਧਿਕਾਰੀ, ਕਮਰਚਾਰੀ ਫੜਿਆ ਗਿਆ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਸਬੰਧਤ ਵਿਭਾਗ ਨੂੰ ਲਿਖ ਦਿੱਤਾ ਜਾਵੇਗਾ। ਅੱਜ ਦੀ ਚੈÎਕਿੰਗ ਦੀ ਰਿਪੋਰਟ ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਨੂੰ ਭੇਜੀ ਜਾ ਰਹੀ ਹੈ। ਚੈਕਿੰਗ ਦੌਰਾਨ ਤਹਿਸੀਲਦਾਰ ਗੁਰਮੰਦਰ ਸਿੰਘ ਵੀ ਨਾਲ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ