ਐਸਡੀਐਮ ਖਰੜ ਸ੍ਰੀਮਤੀ ਬਰਾੜ ਵੱਲੋਂ ਸਬ ਤਹਿਸੀਲਦਾਰ ਮਾਜਰੀ ਦੇ ਦਫ਼ਤਰ ਦੀ ਅਚਨਚੇਤ ਚੈਕਿੰਗ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 25 ਅਪਰੈਲ:
ਖਰੜ ਦੇ ਉਪ ਮੰਡਲ ਮੈਜਿਸਟੇ੍ਰਟ ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਮਾਜਰੀ ਅਤੇ ਸਬ ਤਹਿਸੀਲ ਮਾਜਰੀ ਦੇ ਦਫਤਰ ਦੀ ਅਚਨਚੇਤ ਚੈÎਕਿੰਗ ਕੀਤੀ ਗਈ ਜਿਥੇ ਕਿ ਬੀ.ਡੀ.ਪੀ.ਓ. ਦਫਤਰ ਮਾਜਰੀ ਵਿੱਚ ਤਾਇਨਾਤ ਸੋਹਨ ਸਿੰੰਘ ਲੇਖਾਕਾਰ ਗੈਰ ਹਾਜ਼ਰ ਪਾਇਆ ਜਦ ਕਿ ਬਾਕੀ ਸਟਾਫ ਮੌਕੇ ਤੇ ਹਾਜ਼ਰ ਸੀ। ਉਨ੍ਹਾਂ ਸਬ ਤਹਿਸੀਲ ਮਾਜਰੀ ਦੇ ਫਰਦ ਕੇਂਦਰ ਦੀ ਵੀ ਹਾਜਰੀ ਚੈਕ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਹੋਰਨਾਂ ਸਰਕਾਰੀ ਦਫ਼ਤਰਾਂ ਦੀ ਵੀ ਚੈਕਿੰਗ ਕੀਤੀ। ਉਨ੍ਹਾਂ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਕਿ ਉਹ ਸਮੇ ਸਿਰ ਡਿਊਟੀ ਤੇ ਹਾਜ਼ਰ ਆਉਣ ਅਤੇ ਦਫਤਰਾਂ ਵਿਚ ਰੋਜ਼ਾਨਾ ਆਉਣ ਵਾਲੀ ਪਬਲਿਕ ਦੇ ਕੰਮ ਪਹਿਲ ਦੇ ਅਧਾਰ ਤੇ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜਿਹੜੇ ਕਰਮਚਾਰੀ, ਅਧਿਕਾਰੀ ਚੈÎਕਿੰਗ ਦੌਰਾਨ ਗੈਰ ਹਾਜ਼ਰ ਪਾਏ ਜਾਂਦੇ ਹਨ ਉਨ੍ਹਾਂ ਦੀ ਜਵਾਬ ਤਲਬੀ ਕੀਤੀ ਜਾਵੇਗੀ ਅਤੇ ਅਗਲੀ ਕਾਰਵਾਈ ਲਈ ਡਿਪਟੀ ਕਮਿਸ਼ਨਰ, ਐਸਏਐਸ ਨਗਰ ਨੂੰ ਲਿਖ ਦਿੱਤਾ ਜਾਵੇਗਾ। ਇਸ ਮੌਕੇ ਬੀਡੀਪੀਓ ਦਿਲਾਵਰ ਕੌਰ, ਪਵਨ ਕੁਮਾਰ ਜੇ.ਈ, ਰਜਿਸਟਰੀ ਕਲਰਕ ਰਾਮੇਸ਼ ਕੁਮਾਰ, ਪੁਸਪਿੰਦਰ ਸੂਦ ਸਮੇਤ ਹੋਰ ਸਟਾਫ ਮੈਂਬਰ ਹਾਜਰ ਸਨ।