
ਐਸ.ਡੀ.ਐਮ. ਮਾਲੇਰਕੋਟਲਾ ਵੱਲੋਂ ਖਾਨਪੁਰ ਪਿੰਡ ਦਾ ਦੌੌਰਾ
ਕੋਰੋਨਾ ਪੋਜ਼ਟਿਵ ਕੇਸ ਆਉਣ ਮਗਰੋਂ ਪਿੰਡ ਨੂੰ ਕੀਤਾ ਗਿਆ ਸੀਲ, ਸਿਵਲ ਰਿਸਪਾਂਸ ਟੀਮਾਂ ਤੈਨਾਤ
ਨਬਜ਼-ਏ-ਪੰਜਾਬ ਬਿਊਰੋ, ਮਾਲੇਰਕੋਟਲਾ, 30 ਅਪ੍ਰੈਲ:
ਸ੍ਰੀ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ. ਮਾਲੇਰਕੋਟਲਾ ਨੇ ਅੱਜ ਪਿੰਡ ਖਾਨਪੁਰ ਦਾ ਦੌੌਰਾ ਕਰਕੇ ਉਥੇ ਪ੍ਰਬੰਧਾਂ ਦਾ ਜਾਇਜ਼ਾ ਲਿਆ.ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਪਾਂਥੇ ਨੇ ਦੱਸਿਆ ਕਿ ਸਬ ਡਵੀਜ਼ਨ ਮਾਲੇਰਕੋਟਲਾ ਦੇ ਪਿੰਡ ਖਾਨਪੁਰ ਦਾ ਕਮਲਦੀਪ ਸਿੰਘ ਜੋ ਕਿ ਪਿਛਲੇ ਦਿਨੀਂ ਕੈਥਲ (ਹਰਿਆਣਾ) ਤੋੋਂ ਵਾਪਸ ਆਇਆ ਸੀ, ਦੀ ਪਿੰਡ ਬਾਗੜੀਆਂ ਵਿਖੇ ਸਥਾਪਿਤ ਕੀਤੇ ਕੋਵਿਡ^19 ਜਾਂਚ ਕੇਂਦਰ ਉਪਰ ਸੈਂਪਲ ਲਏ ਗਏ ਸਨ.ਇਨ੍ਹਾਂ ਸੈਂਪਲਾਂ ਦੀ ਰਿਪੋਰਟ ਪੋਜ਼ਟਿਵ ਆਉਣ ਮਗਰੋਂ ਉਸ ਨੂੰ ਸੰਗਰੂਰ ਵਿਖੇ ਸਿਫ਼ਟ ਕਰ ਦਿੱਤਾ ਗਿਆ ਹੈ.ਸ੍ਰੀ ਪਾਂਥੇ ਨੇ ਦੱਸਿਆ ਕਿ ਅਹਿਤਿਆਤ ਵਜੋੋਂ ਪਿੰਡ ਖਾਨਪੁਰ ਨੂੰ ਚਾਰੋਂ ਪਾਸਿਆਂ ਤੋੋਂ ਸੀਲ ਕਰ ਦਿੱਤਾ ਗਿਆ ਹੈ ਅਤੇ ਪਿੰਡ ਵਿਚ ਸਕ੍ਰੀਨਿੰਗ ਦਾ ਕੰਮ ਸ਼ੁਰੂ ਹੋ ਗਿਆ ਹੈ.ਸ੍ਰੀ ਪਾਂਥੇ ਨੇ ਸਿਵਲ ਰਿਸਪਾਂਸ ਟੀਮ ਦੇ ਨੋਡਲ ਅਫਸਰ ਸ੍ਰੀ ਨਵਨੀਤ ਸਿੰਘ, ਪੁਲਿਸ ਅਧਿਕਾਰੀਆਂ ਅਤੇ ਮੈਡੀਕਲ ਟੀਮ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਤੌੌਰ ਤੇ ਮੀਟਿੰਗ ਕਰਕੇ ਪਿੰਡ ਨੂੰ ਸੀਲ ਕਰਨ, ਸਕ੍ਰੀਨਿੰਗ ਕਰਨ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ.ਸ੍ਰੀ ਪਾਂਥੇ ਨੇ ਟੀਮ ਮੈਂਬਰਾਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਵਿਅਕਤੀ ਨੂੰ ਪਿੰਡ ਤੋੋਂ ਬਾਹਰ ਜਾਣ ਅਤੇ ਅੰਦਰ ਆਉਣ ਤੇ ਪਾਬੰਦੀ ਲਗਾ ਦਿੱਤੀ ਜਾਵੇ.ਇਸ ਮੌਕੇ ਹੋਰਨਾਂ ਤੋੋਂ ਇਲਾਵਾ ਸ੍ਰੀ ਨਵਨੀਤ ਸਿੰਘ, ਨੌਡਲ ਅਫਸਰ, ਸਿਵਲ ਰਿਸਪਾਂਸ ਟੀਮ, ਸਿਵਲ ਹਸਪਤਾਲ, ਅਮਰਗੜ੍ਹ ਦੀ ਮੈਡੀਕਲ ਟੀਮ, ਪੁਲਿਸ ਅਧਿਕਾਰੀ ਆਦਿ ਵੀ ਮੌੌਜੂਦ ਸਨ.