nabaz-e-punjab.com

ਐਸਡੀਐਮ ਸ੍ਰੀਮਤੀ ਬਰਾੜ ਵੱਲੋਂ ਈਐਸਆਈ ਹਸਪਤਾਲ, ਨਗਰ ਕੌਂਸਲ ਤੇ ਬੀਡੀਪੀਓ ਦਫ਼ਤਰ ਦੀ ਅਚਨਚੇਤ ਚੈਕਿੰਗ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 11 ਜੁਲਾਈ
ਖਰੜ ਦੀ ਉਪ ਮੰਡਲ ਮੈਜਿਸਟਰੇਟ (ਐਸ.ਡੀ.ਐਮ.) ਅਮਨਿੰਦਰ ਕੌਰ ਬਰਾੜ ਵੱਲੋਂ ਅੱਜ ਸਵੇਰੇ ਈ.ਐਸ.ਆਈ.ਹਸਪਤਾਲ ਖਰੜ, ਨਗਰ ਕੌਸਲ ਖਰੜ, ਬੀ.ਡੀ.ਪੀ.ਓ.ਦਫ਼ਤਰ ਖਰੜ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਪੰਜ ਕਰਮਚਾਰੀ ਗੈਰ ਹਾਜ਼ਰ ਪਾਏ ਗਏ। ਉਨ੍ਹਾਂ ਨਗਰ ਕੌਸਲ ਖਰੜ੍ਹ ਦੀ ਚੈਕਿੰਗ ਦੌਰਾਨ 2 ਕਰਮਚਾਰੀ ਅਤੇ ਬੀ.ਡੀ.ਪੀ.ਓ.ਦਫਤਰ ਖਰੜ ਵਿੱਚ 3 ਕਰਮਚਾਰੀ ਗੈਰ ਹਾਜ਼ਰ ਪਾਏ ਗਏ ਜਦੋਂ ਕਿ ਈ.ਐਸ.ਆਈ. ਹਸਪਤਾਲ ਵਿੱਚ ਸਾਰਾ ਸਟਾਫ ਹਾਜ਼ਰ ਮਿਲਿਆ। ਉਨ੍ਹਾਂ ਦੱਸਿਆ ਕਿ ਈ.ਐਸ.ਈ.ਹਸਪਤਾਲ ਖਰੜ ਦੇ ਬਾਹਰ ਵਾਲੇ ਏਰੀਆ ਵਿੱਚ ਸਫਾਈ ਦਾ ਮਾੜਾ ਹਾਲ ਸੀ ਅਤੇ ਉਨ੍ਹਾਂ ਨੇ ਮੌਕੇ ’ਤੇ ਹਾਜ਼ਰ ਡਾ. ਸਰੀਤਾ ਨੂੰ ਸਖ਼ਤ ਹਦਾਇਤ ਕੀਤੀ ਕਿ ਉਹ ਹਸਪਤਾਲ ਦੇ ਬਾਹਰ ਵਾਲੇ ਏਰੀਆ ਦੀ ਸਫਾਈ ਦਾ ਤੁਰੰਤ ਪ੍ਰਬੰਧ ਕਰਵਾਉਣ। ਉਨ੍ਹਾਂ ਸਬ ਡਵੀਜ਼ਨ ਪੱਧਰ ਦੇ ਸਰਕਾਰੀ ਵਿਭਾਗਾਂ, ਸਕੂਲਾਂ ਦੇ ਮੁੱਖੀਆਂ, ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਮੇਂ ਸਿਰੇ ਦਫ਼ਤਰਾਂ ਵਿੱਚ ਹਾਜ਼ਰ ਆਉਣ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…