Share on Facebook Share on Twitter Share on Google+ Share on Pinterest Share on Linkedin ਐਸਡੀਐਮ ਸ੍ਰੀਮਤੀ ਬਰਾੜ ਨੇ ਖਰੜ ਦੇ ਆਂਗਨਵਾੜੀ ਵਰਕਰਾਂ ਨੂੰ ਪੱਖਾ, ਕੂਲਰ ਤੇ ਹੋਰ ਸਮਾਨ ਵੰਡਿਆ ਨਬਜ਼-ਏ-ਪੰਜਾਬ ਬਿਊਰੋ, ਖਰੜ, 28 ਜੁਲਾਈ: ਖਰੜ ਦੇ ਉਪ ਮੰਡਲ ਮੈਜਿਸਟੇ੍ਰਟ (ਐਸਡੀਐਮ) ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੇ ਕਿਹਾ ਕਿ ਉਪ ਮੰਡਲ ਖਰੜ ਤਹਿਤ ਪਿੰਡਾਂ, ਸ਼ਹਿਰਾਂ ਵਿੱਚ ਪੈਂਦੇ ਆਂਗਨਵਾੜੀ ਕੇਂਦਰਾਂ ਨੂੰ ਤਹਿਸੀਲ ਦਫ਼ਤਰ ਖਰੜ ਵੱਲੋਂ ਸਮਾਨ ਦਿੱਤਾ ਜਾਵੇਗਾ। ਉਨ੍ਹਾਂ ਅੱਜ ਤਹਿਸੀਲ ਦਫ਼ਤਰ ਖਰੜ ਵਿੱਚ ਆਂਗਨਵਾੜੀ ਕੇਂਦਰ ਕੁਰਾਲੀ ਦੇ ਵਾਰਡ ਨੰਬਰ: 6 ਏ.ਬੀ, ਵਾਰਡ ਨੰਬਰ: 2,4,11 ਦੀਆਂ ਆਂਗਨਵਾੜੀ ਵਰਕਰਾਂ ਨੂੰ 1 ਪੱਖਾ, 1 ਵਾਟਰ ਕੂਲਰ, ਇੱਕ ਦਰੀ ਸਮੇਤ ਹੋਰ ਸਮਾਨ ਆਂਗਨਵਾੜੀ ਵਰਕਰਾਂ ਨੂੰ ਸੌਂਪਿਆ ਗਿਆ। ਉਨ੍ਹਾਂ ਦੱਸਿਆ ਕਿ ਤਹਿਸੀਲ ਦਫ਼ਤਰ ਵੱਲੋਂ ਜਲਦੀ ਹੀ ਬਾਕੀ ਆਂਗਨਵਾੜੀ ਕੇਂਦਰਾਂ ਨੂੰ ਇਹ ਸਮਾਨ ਦੇ ਦਿੱਤਾ ਜਾਵੇਗਾ। ਇਸ ਮੌਕੇ ਤਹਿਸੀਲਦਾਰ ਖਰੜ ਤਰਸੇਮ ਸਿੰਘ ਮਿੱਤਲ, ਨਾਇਬ ਤਹਿਸੀਲਦਾਰ ਖਰੜ ਹਰਿੰਦਰਜੀਤ ਸਿੰਘ, ਨਾਇਬ ਤਹਿਸੀਲਦਾਰ ਮਾਜਰੀ ਵਰਿੰਦਰਪਾਲ ਧੂਤ, ਸੀ.ਡੀ.ਪੀ.ਓ.ਮਾਜਰੀ ਹਰਮੀਤ ਕੌਰ, ਕਮਲਾ ਕਪਿਲ, ਸੁਪਿੰਦਰ ਕੌਰ, ਦੋਵੇ ਸੁਪਰਵਾਈਜ਼ਰ, ਰੀਡਰ ਰਣਵਿੰਦਰ ਸਿੰਘ, ਸੀਮਾ, ਰਜਨੀ, ਹੀਨਾ, ਰੀਨਾ, ਜਸਵਿੰਦਰ ਕੌਰ ਸਾਰੀਆਂ ਆਂਗਨਵਾੜੀ ਵਰਕਰ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ