ਐਸਡੀਐਮ ਸ੍ਰੀਮਤੀ ਬਰਾੜ ਨੇ ਖਿਜ਼ਰਾਬਾਦ ਅਨਾਜ ਮੰਡੀ ਦਾ ਕੀਤਾ ਤੂਫ਼ਾਨੀ ਦੌਰਾ

ਕਿਸਾਨਾਂ ਦੀਆਂ ਸਮੱਸਿਆਵਾਂ ਫੌਰੀ ਹੱਲ ਕਰਨ ਲਈ ਮੌਕੇ ’ਤੇ ਹੀ ਦਿੱਤੇ ਅਧਿਕਾਰੀਆਂ ਨੂੰ ਨਿਰਦੇਸ਼

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 9 ਅਕਤੂਬਰ:
ਪਿੰਡ ਖਿਜ਼ਰਾਬਾਦ ਦੀ ਅਨਾਜ਼ ਮੰਡੀ ਵਿਖੇ ਝੋਨੇ ਦੀ ਫਸਲ ਲੈ ਕੇ ਪਹੰਚੇ ਕਿਸਾਨਾ ਦੀਆਂ ਸਮੱਸਿਆਵਾਂ ਸਬੰਧੀ ਅੱਜ ਖਰੜ ਦੀ ਐਸ.ਡੀ.ਐਮ ਅਮਮਿੰਦਰ ਕੌਰ ਬਰਾੜ ਨੇ ਅਧਿਕਾਰੀਆਂ ਸਮੇਤ ਮੰਡੀ ਦਾ ਦੌਰਾ ਕੀਤਾ ਗਿਆ। ਕਿਸਾਨਾਂ ਵਲੋ ਦੱਸੀਆਂ ਸਮੱਸਿਆਵਾਂ ਨੂੰ ਸੁਣਨ ਤੋ ਬਾਅਦ ਵੀ ਐਸ.ਡੀ ਐਮ ਨੇ ਖਿਜ਼ਰਾਬਾਦ ਅਨਾਜ ਮੰਡੀ ਅਧਿਕਾਰੀਆਂ ਨੂੰ ਪ੍ਰਬੰਧ ਦਰੁਸਤ ਕਰਨ ਦੇ ਨਿਰਦੇਸ਼ ਦਿੱਤੇ। ਇਸ ਦੌਰਾਨ ਮੰਡੀ ਵਿਚ ਆੜਤੀਆਂ ਵੱਲੋਂ ਕਿਸਾਨਾਂ ਨਾਲ ਕੀਤੇ ਜਾਂਦੇ ਵਿਤਕਰੇ ਸੰਬਧੀ ਕਿਸਾਨ ਹਰਪਾਲ ਸਿੰਘ ਵਾਸੀ ਖਿਜ਼ਰਾਬਾਦ ਨੇ ਦੱਸਿਆ ਕਿ ਉਸ ਦੀ ਫਸਲ ਕੱਲ ਸਵੇਰ 6 ਵਜੇ ਤੋਂ ਮੰਡੀ ਵਿਚ ਪਈ ਹੈ, ਜਦ ਕਿ ਉਨ੍ਹਾਂ ਤੋਂ ਬਾਅਦ ਰਾਤ 8 ਵਜੇ ਆਈ ਫਸਲ ਦੀ ਚੁਕਾਈ ਅਤੇ ਭਰਾਈ ਵੀ ਹੋ ਗਈ। ਇਸ ਸਬੰਧੀ ਉਨ੍ਹਾਂ ਸਮੇਤ ਹੋਰਨਾਂ ਕਿਸਾਨਾਂ ਨੇ ਕਥਿਤ ਤੌਰ ਤੇ ਵਿਤਕਰੇਬਾਜੀ ਦਾ ਦੋਸ ਲਗਾਉਂਦੇ ਹੋਏ ਕਿਹਾ ਕਿ ਮਾਰਕੀਟ ਕਮੇਟੀ ਦੇ ਅਧਿਕਾਰੀ ਆਪਣੀ ਡਿਉਟੀ ਨੂੰ ਸਹੀ ਤਰੀਕੇ ਨਾਲ ਨਹੀ ਦੇ ਰਹੇ ਅਤੇ ਆੜਤੀਆਂ ਵੱਲੋਂ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ।
ਐਸਡੀਐਮ ਸ੍ਰੀਮਤੀ ਬਰਾੜ ਨੇ ਦੱਸਿਆ ਕੇ ਸਰਕਾਰ ਵੱਲੋਂ ਜਾਰੀ ਨਿਰਦੇਸਾਂ ਅਨੁਸਾਰ ਦੋਨੋਂ ਸਮੇਂ ਝੋਨੇ ਦੀ ਬੋਲੀ ਲੱਗ ਰਹੀ ਹੈ ਅਤੇ ਉਹ ਮੰਡੀ ਵਿੱਚ ਝੋਨੇ ਦੀ ਪਰਖ ਕਰਕੇ ਹੀ ਖਰੀਦ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮੰਡੀ ਵਿੱਚ ਕਚੇ ਫੜਾਂ ਤੇ ਝੋਨਾ ਸੁੱਕ ਨਹੀਂ ਰਿਹਾ ਜਿਸ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਕਿਸਾਨਾਂ ਨੂੰ ਨਾ ਆਵੇ ਇਸ ਸਬੰਧੀ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਐਸਡੀਐਮ ਅਮਨਿੰਦਰ ਕੌਰ ਬਰਾੜ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸ਼ਲ ਨੂੰ ਚੰਗੀ ਤਰ੍ਹਾਂ ਸੁਕਾ ਕੇ ਹੀ ਮੰਡੀ ਵਿਚ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਪ੍ਰੇਸ਼ਾਨ ਨਾ ਹੋਣਾ ਪਵੇ। ਇਸ ਮੌਕੇ ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੁੱਤ, ਰਵਿੰਦਰ ਸਿੰਘ ਖੇੜਾ, ਸਰਵਣ ਸਿੰਘ ਕਾਦੀਮਾਜਰਾ, ਤਜਿੰਦਰ ਸਿੰਘ, ਐਗਰੋ ਫੂਡ ਸਪਲਾਈ ਇੰਸਪੈਕਟਰ ਦਵਿੰਦਰ ਕੌਰ, ਐਫਸੀਆਈ ਦੇ ਇੰਸਪੈਕਟਰ ਨਿਸ਼ਾਂਤ, ਮੰਡੀ ਸੁਪਰਵਾਈਜਰ ਸੱਜਣ ਸਿੰਘ ਸਮੇਤ ਆੜਤੀ ਤੇ ਕਿਸਾਨ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…