ਐਸਡੀਐਮ ਸ੍ਰੀਮਤੀ ਬਰਾੜ ਵੱਲੋਂ ਸਰਕਾਰੀ ਦਫ਼ਤਰਾਂ ਦੀ ਅਚਨਚੇਤ ਚੈਕਿੰਗ

ਚੈਕਿੰਗ ਦੌਰਾਨ ਡੇਅਰ ਵਿਭਾਗ ਦੇ ਡਿਪਟੀ ਡਾਇਰੈਕਟਰ ਦੇ ਦਫ਼ਤਰ ਨੂੰ ਤਾਲਾ ਲੱਗਿਆ ਹੋਇਆ ਮਿਲਿਆ

ਨਬਜ਼-ਏ-ਪੰਜਾਬ ਬਿਊਰੋ, ਖਰੜ, 8 ਮਈ:
ਸਰਕਾਰੀ ਦਫਤਰਾਂ ਵਿਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਅੱਜ ਐਸ.ਡੀ.ਐਮ.ਖਰੜ ਅਮਨਿੰਦਰ ਕੌਰ ਬਰਾੜ ਵਲੋਂ ਸਵੇਰੇ ਅਚਨਚੇਤ ਵੱਖ ਵੱਖ ਦਫਤਰਾਂ ਦੀ ਚੈÎਕਿੰਗ ਕੀਤੀ ਗਈ। ਚੈਕਿੰਗ ਦੌਰਾਨ ਪੰਜਾਬ ਸਰਕਾਰ ਦੇ ਡੈਅਰੀ ਵਿਭਾਗ ਦੇ ਡਿਪਟੀ ਡਾਇਰੈਕਟਰ ਡੈਅਰੀ ਦੇ ਦਫਤਰ ਨੂੰ ਸਵੇਰੇ ਹੀ ਬੰਦ ਮਿਲਿਆ ਅਤੇ ਦਫਤਰ ਨੂੰ ਜਿੰਦਰ ਲੱਗਾ ਹੋਇਆ ਸੀ ਅਤੇ ਕੋਈ ਵੀ ਅਧਿਕਾਰੀ, ਕਰਮਚਾਰੀ ਹਾਜ਼ਰ ਨਹੀ ਸੀ। ਚੈਕਿੰਗ ਸਮੇ ਦੌਰਾਨ ਇਸ ਦਫਤਰ ਦਾ ਇੱਕ ਕਰਮਚਾਰੀ ਸੰਜੀਵ ਕੁਮਾਰ ਡੈਅਰੀ ਫੀਲਡ ਸਹਾਇਕ ਮੌਕੇ ਤੇ ਪੁੱਜਾ ਅਤੇ ਜਦੋਂ ਉਸਨੂੰ ਪੁੱਛਿਆ ਕਿ ਦਫਤਰ ਕਿਊਂ ਬੰਦ ਹੈ ਤਾਂ ਉਹ ਵੀ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ। ਬੀ.ਡੀ.ਪੀ.ਓ.ਦਫਤਰ ਖਰੜ ਦੀ ਦੀ ਚੈਕਿੰਗ ਦੌਰਾਨ ਸਟਾਫ ਹਾਜ਼ਰ ਮਿਲਿਆ ਅਤੇ ਐਸ.ਡੀ.ਐਮ. ਖਰੜ ਨੇ ਬੀ.ਡੀ.ਪੀ.ਓ.ਦਫਤਰ ਖਰੜ ਵਿਖੇ ਤਾਇਨਾਤ ਮਾਈਨਿੰਗ ਅਫਸਰ ਨੂੰ ਹਦਾਇਤ ਕੀਤੀ ਕਿ ਉਹ ਮਾਈਨਿੰਗ ਸਬੰਧੀ ਚੈਕਿੰਗ ਰਿਪੋਰਟ ਉਨ੍ਹਾਂ ਨੂੰ ਭੇਜਣ ਜੋ ਕਿ ਅਜੇ ਤੱਕ ਨਹੀਂ ਭੇਜੀ ਜਾ ਰਹੀ ਹੈ। ਐਸ ਡੀ ਐਮ ਨੇ ਦੱਸਿਆ ਕਿ ਸੀ.ਡੀ.ਪੀ.ਓ ਦਫਤਰ ਖਰੜ-1, ਸੀ.ਡੀ.ਪੀ.ਓ.ਦਫਤਰ ਖਰੜ-2 ਦੀ ਵੀ ਅਚਨਚੇਤ ਚੈਕਿੰਗ ਕੀਤੀ ਗਈ ਜਿਥੇ ਕਿ ਸਟਾਫ ਹਾਜ਼ਰ ਪਾਇਆ ਗਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਡਿਪਟੀ ਡਾਇਰੈਕਟਰ ਡੈਅਰੀ ਦੇ ਦਫਤਰ ਨੂੰ ਲੱਗੇ ਹੋਏ ਤਾਲੇ ਸਬੰਧੀ ਰਿਪੋਰਟ ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਨੂੰ ਭੇਜੀ ਜਾ ਰਹੀ ਹੈ। ਉਨ੍ਹਾਂ ਸਬ ਡਵੀਜਨ ਤਹਿਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ, ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਮੇਂ ਸਿਰ ਡਿਊਟੀ ਤੇ ਹਾਜਰ ਆਉਣ। ਇਸ ਮੌਕੇ ਐਸ.ਡੀ.ਐਮ.ਦਫਤਰ ਦੇ ਪਰਦੀਪ ਕੁਮਾਰ ਸਮੇਤ ਹੋਰ ਕਰਮਚਾਰੀ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…