nabaz-e-punjab.com

ਐਸਡੀਐਮ ਵੱਲੋਂ ਖਰੜ ਵਿੱਚ ਹੜ੍ਹਾਂ ਦੇ ਖ਼ਤਰੇ ਨਾਲ ਨਜਿੱਠਣ ਲਈ ਪ੍ਰਬੰਧਾਂ ਦੀ ਸਮੀਖਿਆ ਲਈ ਅਧਿਕਾਰੀਆਂ ਨਾਲ ਮੀਟਿੰਗ

ਮੀਟਿੰਗ ਵਿਚ ਹਾਜ਼ਰ ਨਾ ਆਉਣ ਵਾਲੇ ਵਿਭਾਗਾਂ ਦੇ ਮੁੱਖੀਆਂ ਖਿਲਾਫ ਰਿਪੋਰਟ ਡੀ.ਸੀ. ਨੂੰ ਭੇਜੀ ਜਾਵੇਗੀ

ਨਬਜ਼-ਏ-ਪੰਜਾਬ ਬਿਊਰੋ, ਖਰੜ, 14 ਜੂਨ:
ਬਰਸਾਤ ਦੇ ਦਿਨਾਂ ਵਿਚ ਹੜ੍ਹਾਂ ਵਰਗੀ ਸਥਿਤੀ ਨੂੰ ਨਜਿੱਠਣ ਲਈ ਉਪ ਮੰਡਲ ਪ੍ਰਸ਼ਾਸ਼ਨ ਵਲੋਂ ਕੀਤੇ ਜਾ ਰਹੇ ਪ੍ਰਬੰਧਾਂ ਦੀ ਸਮੀਖਿਆ ਲਈ ਹੋਈ ਮੀਟਿੰਗ ਦੀ ਪ੍ਰਧਾਨਗੀ ਉਪ ਮੰਡਲ ਮੈਜਿਸਟੇ੍ਰਟ ਅਮਨਿੰਦਰ ਕੌਰ ਬਰਾੜ ਨੇ ਕੀਤੀ। ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ ਕਿਹਾ ਕਿ ਡੇਰੇਨੇਜ਼ ਵਿਭਾਗ ਵਲੋਂ ਸਬ ਡਵੀਜ਼ਨ ਵਿਚ ਨਿਕਲਦੇ ਬਰਸਾਤੀ ਚੋਅ, ਸਹਿਰਾਂ ਵਿਚ ਈ.ਓਜ਼ ਸੀਵਰੇਜ਼, ਬਰਸਾਤੀ ਪਾਣੀ ਦੇ ਨਾਲਿਆਂ ਦੀ ਸਫਾਈ ਤੁਰੰਤ ਕਰਵਾਉਣ ਤਾਂ ਕਿ ਬਰਸਾਤਾਂ ਦੇ ਦਿਨਾਂ ਵਿਚ ਕਿਤੇ ਵੀ ਹੜ੍ਹਾਂ ਵਰਗੀ ਸਥਿਤੀ ਨਾ ਬਣ ਸਕੇ। ਉਨ੍ਹਾਂ ਈ.ਓ.ਖਰੜ ਨੂੰ ਰੰਧਾਵਾ ਰੋਡ, ਬਡਾਲਾ ਤੇ ਈ.ਓ. ਕੁਰਾਲੀ ਨੂੰ ਬਡਾਲੀ ਰੋਡ ਤੇ ਰੇਲਵੇ ਅੰਡਰ ਬ੍ਰਿਜਾਂ, ਬੀ.ਡੀ.ਪੀ.ਓ.ਖਰੜ ਨੂੰ ਘੜੂੰਆਂ-ਮਾਛੀਪੁਰ ਸੜਕ ਤੇ ਰੇਲਵੇ ਅੰਡਰ ਬ੍ਰਿਜਾਂ ਦੇ ਪਾਣੀ ਦਾ ਨਿਕਾਸ ਕਰਨ ਲਈ ਤੁਰੰਤ ਇੰਜਨ ਲਗਾਉਣ ਅਤੇ ਉਥੇ ਰੋਜ਼ਾਨਾ ਇੱਕ ਕਰਮਚਾਰੀ ਦੀ ਡਿਊਟੀ ਲਗਾਉਣ ਦੀ ਹਦਾਇਤ ਕੀਤੀ।
ਹੜ੍ਹ ਵਰਗੀ ਜੇਕਰ ਕਿਤੇ ਸਥਿਤੀ ਬਣਦੀ ਹੈ ਤਾਂ ਸਰਕਾਰੀ ਸਕੂਲਾਂ ਵਿਚ ਪੀੜਤਾਂ ਲੋਕਾਂ ਦੇ ਠਹਿਰਣ ਲਈ ਸਿੱਖਿਆ ਵਿਭਾਗ ਵਲੋਂ ਪ੍ਰਬੰਧ ਕੀਤੇ ਜਾਣਗੇ ਅਤੇ ਮੈਡੀਕਲ ਸਿਹਤ ਸੇਵਾਵਾਂ ਸਿਹਤ ਵਿਭਾਗ ਵਲੋਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਟਰਾਂਸਪੋਰਟ ਵਿਭਾਗ ਵਲੋਂ ਹੜ੍ਹ ਪੀੜਤਾਂ ਨੂੰ ਇੱਕ ਥਾਂ ਤੇ ਦੂਜੇ ਥਾਂ ਛੱਡਣ ਲਈ ਟਰਾਂਸਪੋਰਟ ਦਾ ਪ੍ਰਬੰਧ ਅਤੇ ਜਿਲ੍ਹਾ ਖੁਰਾਕ ਤੇ ਸਪਲਾਈ ਵਿਭਾਗ ਵਲੋਂ ਖਾਣ ਪੀਣ ਦੀਆਂ ਵਸਤਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਪਹਿਲ ਦੇ ਅਧਾਰ ਤੇ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਖਰੜ, ਮਾਜਰੀ ਆਪਣੇ ਆਪਣੇ ਬਲਾਕ ਵਿਚ ਹੜ੍ਹ ਪੀੜਤਾਂ ਦੇ ਠਹਿਰਣ ਲਈ ਪਹਿਲਾਂ ਹੀ ਅਗਾਊ ਪ੍ਰਬੰਧ ਕਰਨਗੇ। ਪੁਲਿਸ ਵਿਭਾਗ ਵਲੋਂ ਗੋਤਾਖੋਰਾਂ ਦੀ ਸੂਚੀ ਅਤੇ ਮੋਬਾਇਲ ਨੰਬਰ ਵੀ ਤੁਰੰਤ ਭੇਜਣ ਦੀ ਹਦਾਇਤ ਕੀਤੀ ਗਈ ਅਤੇ ਸੰਚਾਰ ਸਾਧਨਾ ਨੂੰ ਚਾਲੂ ਰੱਖਣ ਲਈ ਬੀ.ਐਸ.ਐਨ.ਐਲ, ਬਿਜਲੀ ਦਾ ਪ੍ਰਬੰਧ ਕਰਨ ਲਈ ਪਾਵਰਕਾਮ ਦੀ ਹੋਵੇਗੀ।
ਉਨ੍ਹਾਂ ਕਿਹਾ ਕਿ ਤਹਿਸੀਲ ਦਫਤਰ ਖਰੜ ਵਿਖੇ ਪਹਿਲਾਂ ਹੀ ਫਲੱਡ ਕੰਟਰੋਲ ਰੂਮ ਸਥਾਪਿਤ ਕੀਤਾ ਜਾ ਚੁੱਕਿਆ ਜਿਥੇ ਕਿ 24 ਘੰਟੇ ਮੁਲਾਜਮ ਡਿਊਟੀ ਤੇ ਤਾਇਨਾਤ ਹਨ ਜਿਥੇ ਕਿ ਬਰਸਾਤ ਦੇ ਦਿਨਾਂ ਵਿਚ ਜਿੱਥੇ ਕਿਤੇ ਵੀ ਹੜ੍ਹਾਂ ਵਰਗੀ ਸਥਿਤੀ ਆਉਦੀ ਹੈ ਤਾਂ ਉਹ ਤੁਰੰਤ ਫੋਨ ਨੰਬਰ: 0160 -2280853 ਤੇ ਸੂਚਨਾ ਦੇ ਸਕਦਾ ਹੈ। ਉਨ੍ਹਾਂ ਤਹਿਸੀਲਦਾਰ, ਨਾਇਬ ਤਹਿਸੀਲਦਾਰ ਖਰੜ ਨੂੰ ਹਦਾਇਤ ਕੀਤੀ ਕਿ ਉਹ ਹੜ੍ਹਾਂ ਵਿਚ ਵਰਤੀਆਂ ਜਾਣ ਵਾਲੀਆਂ ਕਿਸ਼ਤੀਆਂ, ਟੈਂਟ ਆਦਿ ਸਮੇਤ ਹੋਰ ਸਾਜੋ ਸਮਾਨ ਨੂੰ ਤਿਆਰ ਕਰਕੇ ਰੱਖਿਆ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿਹੜੇ ਵਿਭਾਗਾਂ ਦੇ ਮੁੱਖੀ ਜਾਂ ਉਨ੍ਹਾਂ ਦੇ ਨੁਮਾਇੰਦੇ ਮੀਟਿੰਗ ਵਿਚ ਹਾਜ਼ਰ ਨਹੀਂ ਆਏ ਉਸ ਸਬੰਧੀ ਰਿਪੋਰਟ ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਨੂੰ ਭੇਜੀ ਜਾ ਰਹੀ ਹੈ। ਮੀਟਿੰਗ ਵਿਚ ਪੁਲਿਸ ਵਿਭਾਗ, ਡਰੇਨੇਜ਼ ਵਿਭਾਗ, ਪਸੂ ਪਾਲਣ, ਬਿਜਲੀ, ਵਾਟਰ ਸਪਲਾਈ, ਬੀ.ਐਸ.ਐਨ.ਐਲ. ਦੇ ਅਧਿਕਾਰੀ ਜਾਂ ਨੁਮਾਇੰਦੇ ਮੀਟਿੰਗ ਵਿਚ ਹਾਜ਼ਰ ਨਹੀ ਆਏ। ਤਹਿਸੀਲਦਾਰ ਖਰੜ ਤਰਸੇਮ ਸਿੰਘ ਮਿੱਤਲ, ਨਾਇਬ ਤਹਿਸੀਲਦਾਰ ਹਰਿੰਦਰਜੀਤ ਸਿੰਘ, ਜਿਲ੍ਹਾ ਵਣ ਮੰਡਲ ਅਫਸਰ ਗੁਰਅਮਨਪ੍ਰੀਤ ਸਿੰਘ, ਸਕੱਤਰ ਮਾਰਕੀਟ ਕਮੇਟੀ ਖਰੜ ਮਲਕੀਤ ਸਿੰਘ, ਸਕੱਤਰ ਮਾਰਕੀਟ ਕਮੇਟੀ ਕੁਰਾਲੀ ਮਲਕੀਤ ਸਿੰਘ, ਈ.ਓ. ਨਵਾਂ ਗਾਓ ਚੇਤਨ ਸ਼ਰਮਾ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਵਿੰਦਰ ਕੌਰ, ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਡੇਜ਼ੀ, ਬੀ.ਡੀ.ਪੀ.ਓ.ਮਾਜਰੀ ਦਿਲਾਵਰ ਕੌਰ, ਡੀ.ਐਫ.ਐਸ.ਓ.ਸਿਫਾਲੀ ਚੋਪੜਾ, ਈ.ਓ.ਖਰੜ ਸੰਦੀਪ ਤਿਵਾੜੀ, ਸਿਮਰਨ ਸਰਾਓ ਏ.ਡੀ.ਟੀ.ਓ, ਪਰਦੀਪ ਸ਼ਰਮਾ ਖੇਤੀਬਾੜੀ ਅਫਸਰ, ਰਵਿੰਦਰ ਸਿੰਘ ਐਸ.ਈ.ਪੀ.ਓ., ਅਸੋਕ ਕੁਮਾਰ ਐਸ.ਆਈ.ਨਗਰ ਕੌਸਲ ਕੁਰਾਲੀ,ਮਨਜੀਤ ਸਿੰਘ ਆਰ.ਓ.ਐਸ.ਏ.ਐਸ.ਨਗਰ, ਨਵਦੀਪ ਸਿੰਘ ਟਿਵਾਣਾ ਪੀ.ਡਬਲਯੂ.ਡੀ. ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…