nabaz-e-punjab.com

ਐਸਡੀਐਮ ਨੇ ਰੇਲਵੇ ਅੰਡਰ ਗਰਾਉਂਡ ਕਾਜ਼ਵਿਆਂ ਦੇ ਪਾਣੀ ਨਿਕਾਸੀ ਦਾ ਲਿਆ ਜਾਇਜ਼ਾ

ਨਬਜ਼-ਏ-ਪੰਜਾਬ ਬਿਊਰੋ, ਖਰੜ, 29 ਜੂਨ:
ਐਸ.ਡੀ.ਐਮ.ਖਰੜ ਅਮਨਿੰਦਰ ਕੌਰ ਬਰਾੜ ਵਲੋਂ ਸਬ ਡਵੀਜ਼ਨ ਖਰੜ ਤਹਿਤ ਪੈਦੇ ਰੇਲਵੇ ਅੰਡਰ ਕਾਜ਼ਵੇ ਬਡਾਲਾ ਰੋਡ, ਰੰਧਾਵਾ ਰੋਡ ਤੇ ਬਰਸਾਤ ਦਾ ਪਾਣੀ ਭਰਨ ਤੋਂ ਪਹਿਲਾਂ ਕੀਤੇ ਗਏ ਪ੍ਰਬੰਧਾਂ ਦੀ ਸਮੀਖਿਆ ਕਰਨ ਲਈ ਦੌਰਾ ਕੀਤਾ ਗਿਆ, ਮੌਕੇ ਤੇ ਵੇਖਿਆ ਕਿ ਦੋਵਾਂ ਥਾਵਾਂ ਤੇ ਪਾਣੀ ਦੇ ਨਿਕਾਸ ਲਈ ਇੰਜਨ ਪੰਪ ਤਾਂ ਰੱਖੇ ਹੋਏ ਸਨ ਪਰ ਚਾਲੂ ਨਹੀਂ ਸੀ ਅਤੇ ਕਾਜ਼ਵਿਆਂ ਵਿਚ ਪਾਣੀ ਭਰਿਆ ਹੋਇਆ ਸੀ। ਐਸ.ਡੀ.ਐਮ ਨੇ ਅੱਗੇ ਦੱਸਿਆ ਕਿ ਇਨ੍ਹਾਂ ਥਾਵਾਂ ਤੇ ਇੰਜਨ ਪੰਪ ਰਖਾਉਣ ਦਾ ਮਕਸਦ ਹੈ ਕਿ ਪਾਣੀ ਜਮਾਂ ਨਾ ਹੋਵੇ ਅਤੇ ਨਾਲੋ ਨਾਲ ਪਾਣੀ ਬਾਹਰ ਕੱਢਿਆ ਜਾਵੇ ਅਤੇ ਆਵਾਜਾਈ ਵਿਚ ਕੋਈ ਵਿਘਨ ਨਾ ਪਵੇ।
ਉਨ੍ਹਾਂ ਕਿਹਾ ਕਿ ਕਿ ਈ.ਓ.ਨਗਰ ਕੌਸਲ ਖਰੜ ਨੂੰ ਦੋਵਾਂ ਕਾਜਵਿਆਂ ਤੇ ਈ.ਓ.ਨਗਰ ਕੌਸਲ ਕੁਰਾਲੀ ਨੂੰ ਬਡਾਲੀ ਰੋਡ ਤੇ, ਬੀ.ਡੀ.ਪੀ.ਓ.ਖਰੜ ਨੂੰ ਮਾਛੀਪੁਰ ਰੋਡ, ਤੋਲੇਮਾਜਰਾ ਰੋਡ ਤੇ ਪਾਣੀ ਦਾ ਨਿਕਾਸ ਕਰਨ ਲਈ ਤੁਰੰਤ ਇੰਜਨ ਪੰਪ ਰੱਖ ਕੇ ਰੋਜ਼ਾਨਾ ਇੱਕ ਕਰਮਚਾਰੀ ਦੀ ਡਿਊਟੀ ਲਗਾਉਣ ਲਈ ਪਹਿਲਾਂ ਵੀ ਹਦਾਇਤ ਕੀਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਅੱਜ ਜਦੋਂ ਮੌਕਾ ਵੇਖਿਆ ਕਿ ਇਨ੍ਹਾਂ ਦੋਵੇ ਕਾਜਵਿਆਂ ਵਿਚ ਪਾਣੀ ਭਰਿਆ ਹੋਇਆ ਸੀ ਅਤੇ ਦੋ ਪਹੀਏ ਵਾਹਨ ਚਾਲਕਾਂ ਨੂੰ ਮੁਸ਼ਕਲ ਨਾਲ ਲੰਘਣਾ ਪੈ ਰਿਹਾ ਹੈ, ਪਾਣੀ ਦੇ ਨਿਕਾਸ ਲਈ ਪੰਪ ਰੱਖੇ ਹੋਏ ਹਨ ਪਰ ਚਾਲੂ ਨਹੀਂ ਕੀਤੇ। ਉਨ੍ਹਾਂ ਅੱਜ ਫਿਰ ਈ.ਓ.ਖਰੜ, ਕੁਰਾਲੀ, ਬੀ.ਡੀ.ਪੀ.ਓ.ਖਰੜ ਨੂੰ ਹਦਾਇਤ ਜਾਰੀ ਕਰਦੇ ਹੋਏ ਆਦੇਸ਼ ਦਿੱਤੇ ਕਿ ਉਹ ਆਪਣੇ ਆਪਣੇ ਖੇਤਰ ਵਿਚ ਪੈਦੇ ਰੇਲਵੇ ਅੰਡਰ ਕਾਜ਼ਵਿਆਂ ਤੇ ਤੁਰੰਤ ਇੰਜਨ ਪੰਪ ਲਗਾ ਕੇ ਪਾਣੀ ਨਿਕਾਸੀ ਦਾ ਪ੍ਰਬੰਧ ਕਰਵਾਉਣ ਜੇਕਰ ਕਿਤੇ ਵੀ ਕੋਈ ਅਣਗਹਿਲੀ ਪਾਈ ਜਾਂਦੀ ਹੈ ਤਾਂ ਅਗਲੀ ਕਾਰਵਾਈ ਲਈ ਲਈ ਡਿਪਟੀ ਕਮਿਸ਼ਨਰ, ਐਸ.ਏ.ਐਸ.ਨਗਰ ਨੂੰ ਲਿਖ ਦਿੱਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…