ਸਰਚ ਅਪਰੇਸ਼ਨ: 96 ਸ਼ੱਕੀ ਵਿਅਕਤੀ ਰਾਉਂਡਅੱਪ, 450 ਫਲੈਟਾਂ ਤੇ ਪੀਜੀ ਦੀ ਜਾਂਚ

ਡੀਆਈਜੀ ਭੁੱਲਰ ਨੇ ਰੂਪਨਗਰ ਰੇਜ਼ ਵਿੱਚ ਚਲਾਇਆ ਸਰਚ ਅਪਰੇਸ਼ਨ

ਸਰਚ ਅਪਰੇਸ਼ਨ ਦੌਰਾਨ ਐਨਡੀਪੀਐਸ ਐਕਟ ਤਹਿਤ 3 ਕੇਸ ਦਰਜ ਕੀਤੇ: ਭੁੱਲਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਨਵੰਬਰ:
ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਦੀ ਨਿਗਰਾਨੀ ਵਿੱਚ ਰੂਪਨਗਰ ਰੇਂਜ ਅਧੀਨ ਪੈਂਦੇ ਤਿੰਨ ਜ਼ਿਲ੍ਹਿਆਂ ਰੂਪਨਗਰ, ਮੁਹਾਲੀ ਅਤੇ ਫਤਹਿਗੜ੍ਹ ਸਾਹਿਬ ਵਿੱਚ ਗੈਂਗਸਟਰਵਾਦ ਦਾ ਲੱਕ ਤੋੜਨ, ਨਸ਼ਾ ਸਪਲਾਈ ਦੀ ਚੇਨ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਕਾਰਡਨ ਅਤੇ ਸਰਚ ਅਪਰੇਸ਼ਨ ਕਰਵਾਏ ਗਏ ਅਤੇ ਵਿਸ਼ੇਸ਼ ਮੁਹਿੰਮ ਚਲਾਈ ਗਈ।
ਸਰਚ ਅਪਰੇਸ਼ਨ ਬਾਰੇ ਗੱਲ ਕਰਦਿਆਂ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਰੂਪਨਗਰ ਰੇਂਜ ਵੱਲੋਂ ਬੇਸਟੈਕ ਮਾਲ ਫੇਜ਼-11 ਸਮੇਤ 250 ਪੀਜੀ ਅਤੇ ਜੀਪੀਬੀ ਨਗੋਲਆ ਸੁਸਾਇਟੀ ਖਰੜ, ਟੀਡੀਆਈ ਕਲੋਨੀ ਸੈਕਟਰ-117, ਦੋ ਸੁਸਾਇਟੀਆਂ ਦੇ 450 ਫਲੈਟਾਂ, 4 ਪਿੰਡਾਂ ਅਤੇ 2 ਬਸਤੀਆਂ ਜਿਨ੍ਹਾਂ ਵਿੱਚ ਸਦਾਬਰਤ ਕਲੋਨੀ, ਰੂਪਨਗਰ, ਨੰਦਪੁਰ, ਫਤਹਿਗੜ ਸਾਹਿਬ, ਅਲਾਦਾਤਪੁਰ, ਫਤਹਿਗੜ੍ਹ ਸਾਹਿਬ, ਸੋਹਾਣਾ, ਮੁਹਾਲੀ, ਟੇਹਾ ਬਸਤੀ, ਡੇਰਾਬੱਸੀ, ਗੜਦੀਲਾ ਬਸਤੀ, ਡੇਰਾਬੱਸੀ ਦੀ ਚੈਕਿੰਗ ਕਰਵਾਈ ਗਈ ਅਤੇ 96 ਸ਼ੱਕੀ ਵਿਅਕਤੀਆਂ ਨੂੰ ਰਾਊਂਡ-ਅੱਪ ਕੀਤਾ ਗਿਆ। ਜਿਨ੍ਹਾਂ ਦੀ ਪੁੱਛਗਿੱਛ ਜਾਰੀ ਹੈ। ਚੈਕਿੰਗ ਦੌਰਾਨ ਕਿਰਾਏ ’ਤੇ ਰਹਿੰਦੇ ਵਿਅਕਤੀਆਂ ਦੀ ਵੈਰੀਫਿਕੇਸ਼ਨ ਵੀ ਕਰਵਾਈ ਗਈ ਅਤੇ ਕੁਝ ਵਿਅਕਤੀ ਬਿਨਾ ਵੈਰੀਫਿਕੇਸ਼ਨ ਤੋਂ ਰਹਿ ਰਹੇ ਸਨ, ਜਿਸ ਕਰਕੇ 5 ਪੀਜੀ ਮਾਲਕਾ ਦੇ ਖ਼ਿਲਾਫ਼ ਧਾਰਾ 188 ਅਧੀਨ ਕੇਸ ਦਰਜ ਕੀਤੇ ਗਏ।
ਡੀਆਈਜੀ ਭੁੱਲਰ ਨੇ ਦੱਸਿਆ ਕਿ ਇਸ ਸਪੈਸ਼ਲ ਸਰਚ ਆਪਰੇਸ਼ਨ ਦੌਰਾਨ ਐਨਡੀਪੀਐਸ ਐਕਟ ਅਧੀਨ 3 ਪਰਚੇ ਦਰਜ ਕੀਤੇ ਗਏ ਅਤੇ ਆਦਤਨ ਅਪਰਾਧੀਆ ਦੇ ਖ਼ਿਲਾਫ਼ ਰੋਕੂ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਗਈ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …