ਕੇਂਦਰੀ ਪੁਜਾਰੀ ਪ੍ਰੀਸ਼ਦ ਮੁਹਾਲੀ ਵੱਲੋਂ ਦੂਜੇ ਸਾਲਾਨਾ ਸਮਾਗਮ ਦਾ ਆਯੋਜਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜਨਵਰੀ:
ਸ੍ਰੀ ਸਤਿਆ ਨਰਾਇਣ ਮੰਦਿਰ ਮਟੌਰ ਸੈਕਟਰ 70 ਵਿਖੇ ਕੇਂਦਰੀ ਪੁਜਾਰੀ ਪ੍ਰੀਸ਼ਦ ਮੁਹਾਲੀ ਵੱਲੋਂ ਅੱਜ ਦੂਜੇ ਸਾਲਾਨਾ ਸਮਾਗਮ ਦਾ ਆਯੋਜਨ ਕੀਤਾ ਗਿਆ। ਪ੍ਰੀਸ਼ਦ ਦੇ ਪ੍ਰਧਾਨ ਜਗਦੰਬਾ ਰਤੂੜੀ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਵੱਖ ਵੱਖ ਮੰਦਰ ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨਾਂ, ਕੀਰਤਨ ਮੰਡਲੀਆਂ ਸਮੇਤ ਧਾਰਮਿਕ ਸੰਸਥਾਵਾਂ ਦੇ ਅਹੁਦੇਦਾਰਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ। ਇਸ ਸਮਾਗਮ ਦੀ ਸ਼ੁਰੂਆਤ ਪੂਜਾ ਅਰਚਨਾ ਨਾਲ ਕੀਤੀ ਗਈ। ਇਸ ਉਪਰੰਤ ਕੌਸ਼ਲ ਸ਼ਰਮਾ ਸੰਚਾਲਕ ਨਿਸ਼ਕਾਮ ਸੇਵਾ ਸਮਿਤੀ ਅਤੇ ਕੀਰਤਨ ਮੰਡਲੀਆਂ ਵੱਲੋਂ ਮਾਤਾ ਜੀ ਦਾ ਭਜਨ ਕੀਰਤਨ ਕੀਤਾ ਗਿਆ।
ਇਸ ਮੌਕੇ ਵਿਧਾਇਕ ਬਲਬੀਰ ਸਿੰਘ ਸਿੱਧੂ ਦੇ ਭਰਾ ਅਮਰਜੀਤ ਸਿੰਘ ਜੀਤੀ, ਸ਼ਿਵ ਸੈਨਾ ਪ੍ਰਧਾਨ ਨਿਸ਼ਾਂਤ ਸ਼ਰਮਾ, ਉੱਘੇ ਉਦਯੋਗਪਤੀ ਸੰਜੀਵ ਵਸ਼ਿਸ਼ਟ, ਭਾਜਪਾ ਕੌਂਸਲਰ ਅਰੁਣ ਸ਼ਰਮਾ ਅਤੇ ਅਸ਼ੋਕ ਝਾਅ, ਅਸ਼ੋਕ ਬੰਸਲ ਪ੍ਰਧਾਨ ਅਗਰਵਾਲ ਸਭਾ, ਗਊਸ਼ਾਲਾ ਪ੍ਰਧਾਨ ਰਮੇਸ਼, ਬੀ ਕੇ ਵੈਦ ਪ੍ਰਧਾਨ ਬ੍ਰਾਹਮਣ ਸਭਾ ਮੁਹਾਲੀ, ਵਿਵੇਕ ਕ੍ਰਿਸ਼ਨ ਜੋਸ਼ੀ ਪ੍ਰਧਾਨ ਯੁਵਾ ਬ੍ਰਾਹਮਣ ਸਭਾ ਮੁਹਾਲੀ, ਕੌਸ਼ਲ ਸ਼ਰਮਾ ਨਿਸ਼ਕਾਮ ਸੇਵਾ ਸਮਿਤੀ ਚੰਡੀਗੜ੍ਹ, ਇਸ਼ਵਰ ਚੰਦਰ ਸ਼ਾਸਤਰੀ ਦੇਵਾਲਯ ਪੂਜਨ ਪ੍ਰੀਸ਼ਦ ਚੰਡੀਗੜ੍ਹ, ਰਾਕੇਸ਼ ਪਾਲ ਮੋਦਗਿਲ ਜਿਲ੍ਹਾ ਪ੍ਰਧਾਨ ਕਾਲੀ ਮਾਤਾ ਮੰਦਰ ਚੰਡੀਗੜ੍ਹ, ਮਨੋਜ ਅਗਰਵਾਲ ਪ੍ਰਧਾਨ ਕੇਂਦਰੀ ਮਦਰ ਕਲਿਆਣ ਸਭਾ, ਵਿਮਲਾ ਦੇਵੀ ਮਹਿਲਾ ਮੰਡਲ ਪ੍ਰਧਾਨ, ਸਿੰਕਦਰ ਸ਼ਰਮਾ ਪ੍ਰਧਾਨ ਸਤਿਆ ਨਰਾਇਣ ਮੰਦਰ, ਦਿਆਵੰਤੀ ਪ੍ਰਧਾਨ ਮਹਿਲਾ ਮੰਡਲ, ਨਿਰਮਲ ਕੌਸਲ ਪ੍ਰਧਾਨ ਸਨਾਤਨ ਧਰਮ ਮੰਦਰ, ਸੁਨੀਤਾ ਚੌਪੜਾ ਪ੍ਰਧਾਨ ਮਹਿਲਾ ਮੰਡਲ, ਮਹੇਸ਼ ਮਨਨ ਪ੍ਰਧਾਨ ਹਰਿਮੰਦਰ, ਰਾਜਬਾਲਾ ਰਾਣੀ ਪ੍ਰਧਾਨ ਮਹਿਲਾ ਮੰਦਰ, ਚੰਦਰੇਸ਼ਵਰ ਪ੍ਰਧਾਨ ਕਾਲੀ ਮਾਤਾ ਮੰਦਰ, ਰੇਖਾ ਰਾਵਤ ਪ੍ਰਧਾਨ ਮਹਿਲਾ ਮੰਡਲ, ਮੋਹਨ ਸਿੰਘ ਪ੍ਰਧਾਨ ਦੁਰਗਾ ਮਾਤਾ ਮੰਦਰ, ਮਨੋਜ ਅਗਰਵਾਲ ਪ੍ਰਧਾਨ ਦੁਰਗਾ ਮਾਤਾ ਮੰਦਰ,ਸੁਰਿੰਦਰ ਸਿੰਘ ਰਾਵਤ ਪ੍ਰਧਾਨ ਸ਼ਿਵ ਸ਼ਕਤੀ ਮੰਦਰ, ਹਰਿਵੰਸ ਕਾਲੀਆ ਪ੍ਰਧਾਨ ਜਗਦੰਬਾ ਮਾਤਾ ਮੰਦਰ, ਨਰੇਸ਼ ਪ੍ਰਧਾਨ ਬਦਰੀ ਨਰਾਇਣ ਮੰਦਰ ਸੋਹਾਣਾ ਨੂੰ ਯਾਦ ਚਿੰਨ੍ਹ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭੰਡਾਰਾ ਵੀ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…