ਬੀਡੀਪੀਓ ਦਫ਼ਤਰ ਖਰੜ ਵਿੱਚ ਲਗਾਇਆ ਦੂਜਾ ਮੇਲਾ ਲੋਨ ਕਮ ਸਵੈ-ਰੁਜ਼ਗਾਰ ਮੇਲਾ

ਮੇਲੇ ਵਿੱਚ ਪਹੁੰਚੇ 200 ਵਿਅਕਤੀ, 50 ਜਣਿਆਂ ਨੇ ਕੀਤਾ ਵੱਖ-ਵੱਖ ਸਕੀਮਾਂ ਤਹਿਤ ਲੋਨ ਅਪਲਾਈ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 15 ਦਸੰਬਰ:
ਪੰਜਾਬ ਸਰਕਾਰ ਵੱਲੋਂ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਇਆ ਕਰਵਾਉਣ ਅਤੇ ਸਵੈ-ਰੁਜ਼ਗਰ ਨਾਲ ਜੋੜਨ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਅਧੀਨ ਜ਼ਿਲ੍ਹਾ ਰੁਜ਼ਗਾਰ ਉਤਪੱਤੀ ਅਤੇ ਸਿਖਲਾਈ ਵਿਭਾਗ ਮੁਹਾਲੀ ਵੱਲੋਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਰੀਸ਼ ਦਿਆਲਨ ਅਤੇ ਵਧੀਕ ਡਿਪਟੀ ਕਮਿਸ਼ਨਰ (ਡੀ) ਰਾਜੀਵ ਗੁਪਤਾ ਦੀ ਅਗਵਾਈ ਹੇਠ ਬਲਾਕ ਪੱਧਰ ’ਤੇ ਸਵੈ-ਰੁਜ਼ਗਾਰ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਰੁਜ਼ਗਾਰ ਮੇਲੇ ਵਿੱਚ ਜ਼ਿਲ੍ਹਾ ਰੁਜ਼ਗਾਰ ਅਫ਼ਸਰ ਸ੍ਰੀਮਤੀ ਹਰਪ੍ਰੀਤ ਕੌਰ ਬਰਾੜ ਅਤੇ ਬੀਡੀਪੀਓ ਹਿਤੇਨ ਕਪਿਲਾ ਨੇ ਵੀ ਸ਼ਿਰਕਤ ਕੀਤੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਰੁਜ਼ਗਾਰ ਜਨਰੇਸ਼ਨ ਅਤੇ ਟਰੇਨਿਗ ਅਫ਼ਸਰ ਸੰਦੀਪ ਕੁਮਾਰ ਵੱਲੋਂ ਦੱਸਿਆ ਗਿਆ ਕਿ ਮੇਲਿਆਂ ਦੀ ਲੜੀ ਵਿੱਚ ਦੂਸਰਾ ਮੇਲਾ ਸਵੈ-ਰੁਜ਼ਗਾਰ-ਕਮ-ਲੋਨ ਮੇਲਾ ਬੀਡੀਪੀਓ ਦਫਤਰ ਖਰੜ ਵਿਖੇ ਲਗਾਈਆ ਗਿਆ ਅਤੇ ਜਿਸ ਵਿੱਚ ਤਕਰੀਬਨ 22 ਬੈਂਕਾਂ ਦੇ ਨੁਮਾਇੰਦੇ ਅਤੇ 10 ਸਵੈ-ਰੁਜ਼ਗਾਰ ਏਜੰਸੀਆਂ ਜਿਵੇਂ ਕਿ ਐਸਸੀ ਕਾਰਪੋਰੇਸ਼ਨ, ਬੈਕਫਿੰਕੋ, ਬਾਗਬਾਨੀ ਵਿਭਾਗ, ਪਸ਼ੂ ਪਾਲਣ ਵਿਭਾਗ, ਆਰਸੇਟੀ, ਖੇਤੀਬਾੜੀ ਵਿਭਾਗ ਆਦਿ ਨੇ ਭਾਗ ਲਿਆ। ਇਨ੍ਹਾਂ ਲੋਨ ਮੇਲਿਆਂ ਵਿੱਚ ਵੱਖ-ਵੱਖ ਬੈਕਾਂ ਅਤੇ ਸਵੈ-ਰੁਜ਼ਗਾਰ ਏਜੰਸੀਆਂ ਦੇ ਨੁਮਾਇੰਦੀਆਂ ਵੱਲੋਂ ਪ੍ਰਾਰਥੀਆਂ ਨੂੰ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਵੱਲੋਂ ਚਲਾਇਆ ਜਾ ਰਹੀਆਂ ਸਵੈ-ਰੁਜ਼ਾਗਰ ਸਕੀਮਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਅਤੇ ਮੌਕੇ ਤੇ ਹੀ ਲੋਨ ਸਬੰਧੀ ਅਰਜ਼ੀਆਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ।
ਇਸ ਮੇਲੇ ਵਿੱਚ ਤਕਰੀਬਨ 200 ਵਿਅਕਤੀ ਪਹੁੰਚੇ ਅਤੇ 50 ਨੇ ਵੱਖ ਵੱਖ ਸਕੀਮਾਂ ਤਹਿਤ ਲੋਨ ਅਪਲਾਈ ਕੀਤਾ। ਰੁਜ਼ਗਾਰ ਅਫਸਰ ਵੱਲੋਂ ਦੱਸਿਆ ਗਿਆ ਕਿ ਮੇਲਿਆਂ ਦੀ ਲੜੀ ਵਿੱਚ ਤੀਸਰਾ ਮੇਲਾ 16 ਦਸੰਬਰ ਨੂੰ ਬੀਡੀਪੀਓ ਦਫ਼ਤਰ ਡੇਰਾਬਸੀ ਵਿਖੇ ਲਗਾਇਆ ਜਾ ਰਿਹਾ ਹੈ। ਵਾਧੂ ਜਾਣਕਾਰੀ ਲਈ ਪ੍ਰਾਰਥੀ ਇਸ ਦਫ਼ਤਰ ਦੇ ਹੈਲਪਲਾਈਨ ਨੰ.78142-59210 ’ਤੇ ਸੰਪਰਕ ਕਰ ਸਕਦੇ ਹਨ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…