nabaz-e-punjab.com

ਆਰੀਅਨਜ਼ ਕਾਲਜ ਦਾ ਦੂਜਾ ਸਕਾਲਰਸ਼ਿਪ ਮੇਲਾ ਅੱਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜੁਲਾਈ:
ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਵੱਲੋਂ ਜ਼ਿਲ੍ਹਾ ਮੁਹਾਲੀ ਸਮੇਤ ਟਰਾਈਸਿਟੀ ਅਤੇ ਹੋਰ ਨੇੜਲੇ ਇਲਾਕਿਆਂ ਦੇ ਵਿਦਿਆਰਥੀਆਂ ਦੇ ਲਈ ਪੀਐਚਡੀ ਚੈਂਬਰ, ਸੈਕਟਰ-31 ਚੰਡੀਗੜ੍ਹ ਵਿੱਚ ਭਲਕੇ 29 ਜੁਲਾਈ ਨੂੰ ਦੂਜਾ ਸਕਾਲਰਸ਼ਿਪ ਮੇਲਾ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਰੀਅਨਜ਼ ਕਾਲਜ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਨੇ ਦੱਸਿਆ ਕਿ ਇਹ ਮੇਲਾ ਉਨ੍ਹਾਂ ਵਿਦਿਆਰਥੀਆਂ ਲਈ ਲਾਭਕਾਰੀ ਸਿੱਧ ਹੋਵੇਗਾ, ਜਿਨ੍ਹਾਂ ਦੇ ਕੋਲ ਨੰਬਰ ਤਾਂ ਹਨ ਪ੍ਰੰਤੂ ਆਰਥਿਕ ਮੁਸ਼ਕਲਾਂ ਦੇ ਕਾਰਨ ਉਹ ਉੱਚ ਸਿੱਖਿਆ ਪ੍ਰਾਪਤ ਕਰਨ ਤਰਲੋਮੱਛੀ ਹੋ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਛੁਕ ਵਿਦਿਆਰਥੀ ਸਿੱਧੇ ਤੌਰ ’ਤੇ ਆਰੀਅਨਜ਼ ਕਾਲਜ ਦੀ ਵੈਬਸਾਈਟ www.aryans.edu.in ’ਤੇ ਅਪਲਾਈ ਕਰ ਸਕਦੇ ਹਨ ਜਾਂ ਆਰੀਅਨਜ਼ ਦੇ ਟੋਲ ਫਰੀ ਨੰਬਰ 1800-30000-388 ਉੱਤੇ ਮਿਸ ਕਾਲ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਸਕਾਲਰਸ਼ਿਪ ਮੇਲਾ ਟਰਾਈਸਿਟੀ ਦੇ ਉਨ੍ਹਾਂ ਵਿਦਿਆਰਥੀਆਂ ਲਈ ਲਾਭਕਾਰੀ ਹੋਵੇਗਾ। ਜਿਨ੍ਹਾਂ ਬੱਚਿਆਂ ਨੂੰ ਚੰਡੀਗੜ੍ਹ ਦੇ ਕਾਲਜਾਂ ਵਿੱਚ ਸੀਟਾਂ ਦੀ ਗਿਣਤੀ ਸੀਮਤ ਹੋਣ ਕਾਰਨ ਸੀਟ ਪ੍ਰਾਪਤ ਨਹੀਂ ਹੋ ਸਕੀ ਅਤੇ ਉਹ ਆਪਣਾ ਕੀਮਤੀ ਸਾਲ ਬਰਬਾਦ ਨਹੀਂ ਕਰਨਾ ਚਾਹੁੰਦੇ ਹਨ ਜਾਂ ਫਿਰ ਕਿਸੀ ਹੋਰ ਕੋਰਸ ਵਿੱਚ ਦਾਖ਼ਲਾ ਲੈਣਾ ਚਾਹੁੰਦੇ ਹਨ।
ਡਾ. ਕਟਾਰੀਆ ਨੇ ਦੱਸਿਆ ਕਿ 100 ਚੁਣੇ ਹੋਏ ਵਿਦਿਆਰਥੀਆਂ ਨੂੰ ਲਗਭਗ 71.30 ਲੱਖ ਦੀ ਸਕਾਲਰਸ਼ਿਪ ਦਿੱਤੀ ਜਾਵਗੀ। ਉਨ੍ਹਾਂ ਦੱਸਿਆ ਕਿ ਬੀ.ਟੈੱਕ ਵਿੱਚ 20 ਵਿਦਿਆਰਥੀ ਨੂੰ ( ਹਰੇਕ ਨੂੰ 1.80 ਲੱਖ ਰੁਪਏ), ਡਿਪਲੋਮਾ ਵਿੱਚ 15 ਵਿਦਿਆਰਥੀਆਂ ਨੂੰ (ਹਰੇਕ ਨੂੰ 90 ਹਜ਼ਾਰ), ਬੀਐਸਸੀ (ਐਗਰੀ) ਵਿੱਚ 15 ਵਿਦਿਆਰਥੀਆਂ ਨੂੰ (ਹਰੇਕ ਨੂੰ 40 ਹਜ਼ਾਰ), ਬੀਬੀਏ/ਬੀਸੀਏ ਵਿੱਚ 10 ਵਿਦਿਆਰਥੀਆਂ ਨੂੰ (ਹਰੇਕ ਨੂੰ 40 ਹਜ਼ਾਰ), ਬੀ.ਕਾਮ ਵਿੱਚ 5 ਵਿਦਿਆਰਥੀਆਂ ਨੂੰ (ਹਰੇਕ ਨੂੰ 23 ਹਜ਼ਾਰ), ਐਮਬੀਏ ਵਿੱਚ 5 ਵਿਦਿਆਰਥੀਆਂ ਨੂੰ (ਹਰੇਕ ਨੂੰ 90 ਹਜ਼ਾਰ)। ਉਨ੍ਹਾਂ ਕਿਹਾ ਕਿ ਐਸਸੀ/ਐਸਟੀ ਵਿਦਿਆਰਥੀ ਵੱਖ-ਵੱਖ ਕੋਰਸਾਂ ਵਿੱਚ ਕੇਂਦਰ ਸਰਕਾਰ ਦੀ ਪੀਐਮਐਸ ਸਕੀਮ ਦੇ ਅਧੀਨ 100 ਫੀਸਦੀ ਸਕਾਲਰਸ਼ਿਪ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸਕਾਲਰਸ਼ਿਪ ਮੇਲੇ ਵਿੱਚ ਆਉਣ ਸਮੇਂ ਆਪਣੇ ਦਸਵੀਂ, ਬਾਰ੍ਹਵੀਂ ਸ਼੍ਰੇਣੀ ਦੇ ਸਰਟੀਫਿਕੇਟ ਅਤੇ ਜਾਤੀ ਸਰਟੀਫਿਕੇਟ, ਫੋਟੋ ਸ਼ਨਾਖ਼ਤੀ ਕਾਰਡ, ਆਮਦਨ ਪ੍ਰਮਾਣ ਦੇ ਅਸਲੀ ਦਸਤਾਵੇਜ਼ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…