ਸੁਖਵਿੰਦਰ ਗੋਲਡੀ ਲਾਇਨਜ਼ ਕਲੱਬ ਖਰੜ ਦੇ ਪ੍ਰਧਾਨ ਤੇ ਗਗਨਦੀਪ ਸਕੱਤਰ ਨਿਯੁਕਤ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 5 ਮਈ:
ਲਾਇਨਜ਼ ਕਲੱਬ ਖਰੜ ਵੱਲੋਂ ਆਨਲਾਈਨ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਨਵੀਂ ਟੀਮ ਦਾ ਗਠਨ ਕੀਤਾ ਗਿਆ। ਮੀਟਿੰਗ ਵਿੱਚ ਸਰਬਸੰਮਤੀ ਨਾਲ ਸਾਲ 2020-21 ਲਈ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਮੁਹਾਲੀ ਦੇ ਸਾਬਕਾ ਪ੍ਰਧਾਨ ਅਤੇ ਕੇਂਦਰੀ ਕਮੇਟੀ ਦੇ ਮੈਂਬਰ ਸੁਖਵਿੰਦਰ ਸਿੰਘ ਗੋਲਡੀ ਨੂੰ ਲਾਇਨਜ਼ ਕਲੱਬ ਖਰੜ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਜਦੋਂਕਿ ਐਡਵੋਕੇਟ ਗਗਨਦੀਪ ਸਿੰਘ ਨੂੰ ਸਕੱਤਰ, ਰਾਜੀਵ ਗਰਗ ਅਤੇ ਨਰਿੰਦਰਪਾਲ ਸਿੰਘ ਬਿੱਟੂ ਨੂੰ ਪੀਆਰਓ ਚੁਣਿਆ ਗਿਆ ਹੈ।
ਮੀਟਿੰਗ ਦੀ ਸਰਪ੍ਰਸਤੀ ਕਰਦਿਆ ਲਾਇਨਜ਼ ਕਲੱਬਸ ਇੰਟਰ ਨੈਸ਼ਨਲ ਜ਼ਿਲ੍ਹਾ 321ਐਫ ਦੇ ਸਾਬਕਾ ਜ਼ਿਲ੍ਹਾ ਗਵਰਨਰ ਐਡਵੋਕੇਟ ਪ੍ਰੀਤਕੰਵਲ ਸਿੰਘ ਨੇ ਕਿਹਾ ਕਿ ਲਾਇਨਜ਼ ਕਲੱਬ ਵੱਲੋਂ ਹਰ ਸਾਲ ਵਿਧੀ ਵਿਧਾਨ ਅਨੁਸਾਰ ਨਵੀਂ ਟੀਮ ਦਾ ਗਠਨ ਕੀਤਾ ਜਾਂਦਾ ਹੈ ਅਤੇ ਇਹ ਟੀਮ 1 ਜੁਲਾਈ ਤੋਂ ਆਪਣਾ ਕੰਮ ਸ਼ੁਰੂ ਕਰਦੀ ਹੈ। ਉਹਨਾਂ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਸੁਖਵਿੰਦਰ ਸਿੰਘ ਗੋਲਡੀ ਦੀ ਅਗਵਾਈ ਵਿੱਚ ਲਾਇਨਜ਼ ਕਲੱਬ ਮਾਨਵਤਾ ਦੀ ਸੇਵਾ ਵਿੱਚ ਨਵੀਆਂ ਪੁਲਾਘਾਂ ਪੁੱਟੇਗਾ।
ਮੀਟਿੰਗ ਵਿੱਚ ਸ਼ਾਮਲ ਐਡਵੋਕੇਟ ਦਵਿੰਦਰ ਗੁਪਤਾ ਨੇ ਕਿਹਾ ਕਿ ਲਾਇਨਜ਼ ਕਲੱਬ ਖਰੜ ਸੇਵਾ ਦੇ ਖੇਤਰ ਵਿੱਚ 22ਵੇਂ ਸਾਲ ਵਿੱਚ ਦਾਖ਼ਲ ਹੋ ਚੁੱਕਿਆ ਹੈ ਅਤੇ ਬਹੁਤ ਦੇਰ ਤੋਂ ਲਟਕ ਰਹੇ ਆਪਣੇ ਇਕ ਵੱਡੇ ਪਰਮਾਨੈਟ ਪ੍ਰਾਜੈਕਟ ਨੂੰ ਇਸ ਸਾਲ ਨੇਪਰੇ ਚੜ੍ਹਾਇਆ ਜਾਵੇਗਾ। ਜਿਸ ਨਾਲ ਗਰੀਬ ਵਰਗ ਅਤੇ ਜ਼ਰੂਰਤਮੰਦਾਂ ਨੂੰ ਰੋਜ਼ਾਨਾ ਬਹੁਤ ਫਾਇਦਾ ਹੋਵੇਗਾ। ਇਸ ਆਨਲਾਈਨ ਮੀਟਿੰਗ ਵਿੱਚ ਨਵੀਂ ਟੀਮ ਦੇ ਮੈਂਬਰਾਂ ਤੋਂ ਇਲਾਵਾ ਬਲਵਿੰਦਰ ਸਿੰਘ, ਗੋਪਾਲ ਕ੍ਰਿਸ਼ਨ ਕਾਂਸਲ, ਸੁਨੀਲ ਅਗਰਵਾਲ, ਸਤਵਿੰਦਰ ਕੌਰ, ਮੀਨਾ ਗੁਪਤਾ, ਸੁਨੀਲ ਸਹਿਗਲ, ਇਕਵਿੰਦਰ ਸਿੰਘ ਧਵਨ, ਅਵਤਾਰ ਸਿੰਘ ਵਾਲੀਆ, ਇੰਦਰਜੀਤ ਕੌਰ ਅਤੇ ਕਮਲਜੀਤ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…