ਸਿੱਖਿਆ ਬੋਰਡ ਦੀ ਸਕੱਤਰ ਵੱਲੋਂ ਮੁਲਾਜ਼ਮ ਸਾਥੀ ਕਰਤਾਰ ਸਿੰਘ ਰਾਣੂ ਯਾਦਗਾਰੀ ਟਰੱਸਟ ਦਾ ਕੈਲੰਡਰ ਰਿਲੀਜ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਫਰਵਰੀ:
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਮਰਹੂਮ ਜਨਰਲ ਸਕੱਤਰ ਦੀ ਯਾਦ ਵਿੱਚ ਬਣੇ ਸਾਥੀ ਕਰਤਾਰ ਸਿੰਘ ਰਾਣੂ ਯਾਦਗਾਰੀ ਟਰੱਸਟ ਵੱਲੋਂ ਸਾਲ 2018-19 ਦਾ ਤਿਆਰ ਕੀਤਾ ਕਲੈਂਡਰ ਸਿੱਖਿਆ ਬੋਰਡ ਦੀ ਸਕੱਤਰ ਹਰਗੁਨਜੀਤ ਕੌਰ ਪੀ.ਸੀ.ਐਸ ਵੱਲੋੲ ਅੱਜ ਰਿਲੀਜ਼ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਟਰੱਸਟ ਦੇ ਵਿੱਤ ਸਕੱਤਰ ਸਿਕੰਦਰ ਸਿੰਘ ਨੇ ਦੱਸਿਆ ਕਿ ਟਰੱਸਟ ਵੱਲੋਂ ਹਰ ਸਾਲ ਅਪਣੇ ਵਿਛੜੇ ਆਗੂ ਦੀ ਯਾਦ ਵਿੱਚ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਸਿੱਖਿਆ ਬੋਰਡ ਦੇ ਮੁਲਾਜਮਾਂ ਦੇ ਦਸਵੀਂ ਅਤੇ ਬਾਰ੍ਹਵੀਂ ਸ੍ਰੇਣੀ ਵਿੱਚ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਮੈਡਲਾਂ ਨਾਲ ਸਨਮਾਨਿਤ ਕਰਨ, ਖੂਨਦਾਨ ਕੈਂਪ, ਮੈਡੀਕਲ ਚੈਕਅੱਪ ਕੈਂਪ ਅਤੇ ਅੱਖਾਂ ਦੀ ਜਾਂਚ ਦੇ ਕੈਂਪਾਂ ਤੋਂ ਇਲਾਵਾ ਹਰ ਸਾਲ ਦੁੱਧ ਦਾ ਲੰਗਰ ਲਗਾਇਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਇਸ ਸਾਲ ਟਰੱਸਟ ਵੱਲੋਂ ਇਕ ਵਿਸ਼ੇਸ਼ ਕੈਲੰਡਰ ਤਿਆਰ ਕਰਵਾ ਕੇ ਕਰਮਚਾਰੀਆਂ ਵਿੱਚ ਮੁਫ਼ਤ ਵੰਡਿਆ ਗਿਆ ਹੈ। ਇਸ ਤੋਂ ਇਲਾਵਾ ਸਿੱਖਿਆ ਬੋਰਡ ਵਿੱਚ ਮਨਾਏ ਜਾ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ ਉਤਸਵ ਦੇ ਲੰਗਰ ਵਿੱਚ ਇਕ ਕੁਅੰਟਲ ਦੁੱਧ ਭੇਂਟ ਕੀਤਾ ਗਿਆ। ਸਿਕੰਦਰ ਸਿੰਘ ਨੇ ਦੱਸਿਆ ਕਿ ਮੈਡਮ ਸਕੱਤਰ ਵੱਲੋ ਟਰੱਸਟ ਦੇ ਇਸ ਉਦਮ ਦੀ ਸ਼ਲਾਘਾ ਕੀਤੀ ਕੀਤੀ ਗਈ। ਉਨ੍ਹਾਂ ਟਰੱਸਟ ਨੂੰ ਅਪੀਲ ਕੀਤੀ ਕਿ ਸਿੱਖਿਆ ਬੋਰਡ ਦੇ ਇਕ ਦਰਜਾ ਚਾਰ ਕਰਮਚਾਰੀ ਕਰਮਚਾਰੀ ਰਾਮ ਸਿੰਘ ਦੀਆਂ ਅੱਖਾਂ ਦੇ ਅਪਰੇਸ਼ਨ ਲਈ ਮਾਲੀ ਮਦੱਦ ਕੀਤੀ ਜਾਵੇ। ਟਰੱਸਟ ਵੱਲੋੱ ਤੁਰੰਤ ਇਹ ਫੈਸਲਾ ਕੀਤਾ ਗਿਆ ਕਿ ਉਹ ਟਰੱਸਟ ਦੀ ਪਰੰਪਰਾ ਅਨੁਸਾਰ ਰਾਮ ਸਿੰਘ ਦੀ ਬਣਦੀ ਮਾਲੀ ਸਹਾਇਤਾ ਕੀਤੀ ਜਾਵੇਗੀ। ਇਸ ਮੌਕੇ ਟਰੱਸਟ ਦੇ ਆਗੂ ਐਮ.ਪੀ. ਸ਼ਰਮਾ, ਜਰਨੈਲ ਸਿੰਘ ਚੂੰਨੀ, ਸੰਤੋਖ ਸਿੰਘ, ਸੋਹਣ ਸਿੰਘ ਮਾਵੀ, ਜਸਵੰਤ ਸਿੰਘ ਢੇਲਪੁਰੀ, ਬਲਵੰਤ ਸਿੰਘ, ਪੱਪੀ, ਕੰਵਲਜੀਤ ਕੌਰ, ਕਰਨੈਲ ਸਿੰਘ ਛੋਕਰ, ਬਲਵਿੰਦਰ ਸਿੰਘ, ਕੁਲਦੀਪ ਸਿੰਘ, ਹਰਬੰਸ ਸਿੰਘ ਸਮੇਤ ਵੱਡੀ ਗਿÎਣਤੀ ਵਿਚ ਟਰੱਸਟ ਦੇ ਮੈਂਬਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…