nabaz-e-punjab.com

ਯੌਨ ਸ਼ੋਸ਼ਣ ਮਾਮਲਾ: ਆਸਾਰਾਮ ਸਬੰਧੀ ਫੈਸਲੇ ਨੂੰ ਲੈ ਕੇ ਜੋਧਪੁਰ ਵਿੱਚ ਧਾਰਾ 144 ਲਾਗੂ

ਨਬਜ਼-ਏ-ਪੰਜਾਬ ਬਿਊਰੋ, ਜੈਪੁਰ, 21 ਅਪਰੈਲ:
ਆਸਾਰਾਮ ਯੌਨ ਸੋਸ਼ਣ ਮਾਮਲੇ ਵਿੱਚ ਆਉਣ ਵਾਲੀ 25 ਅਪ੍ਰੈਲ ਨੂੰ ਆਉਣ ਵਾਲੇ ਫੈਸਲੇ ਨੂੰ ਦੇਖਦੇ ਹੋਏ ਜੋਧਪੁਰ ਕਮਿਸ਼ਨਰ ਦੇ ਅਧੀਨ ਆਉਂਦੇ ਇਲਾਕੇ ਵਿੱਚ ਧਾਰਾ 144 ਲਾਗੂ ਰਹੇਗੀ। ਫੈਸਲੇ ਦੇ ਦਿਨ ਵੱਡੀ ਗਿਣਤੀ ਵਿੱਚ ਆਸ਼ਾਰਾਮ ਦੇ ਸਮਰਥਕਾਂ ਦੇ ਆਉਣ ਦੀ ਸੰਭਾਵਨਾਂ ਨੂੰ ਦੇਖਦੇ ਹੋਏ ਪੁਲੀਸ ਪ੍ਰਸ਼ਾਸ਼ਨ ਸਖ਼ਤ ਕਦਮ ਚੁੱਕ ਰਿਹਾ ਹੈ। ਅੱਜ ਤੋੱ ਹੀ ਜੋਧਪੁਰ ਸ਼ਹਿਰ ਦਾ ਬਾਰਡਰ ਸੀਲ ਕਰਕੇ ਜਗ੍ਹਾ-ਜਗ੍ਹਾ ਨਾਕਾਬੰਦੀ ਕਰ ਦਿੱਤੀ ਜਾਵੇਗੀ। 21 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ 30 ਅਪ੍ਰੈਲ ਨੂੰ ਸ਼ਾਮ ਪੰਜ ਵਜੇ ਤੱਕ ਜੋਧਪੁਰ ਕਮਿਸ਼ਨਡ ਇਲਾਕੇ ਵਿੱਚ ਧਾਰਾ 144 ਲਾਗੂ ਰਹੇਗੀ। ਇਸ ਦੌਰਾਨ ਸਰਵਜਨਿਕ ਸਥਾਨ ਤੇ ਪੰਜ ਜਾਂ ਜ਼ਿਆਦਾ ਲੋਕ ਇਕੱਠੇ ਨਹੀਂ ਹੋ ਸਕਣਗੇ ਅਤੇ ਨਾ ਹੀ ਹਥਿਆਰ ਲੈ ਕੇ ਚੱਲ ਸਕਣਗੇ। ਸਭਾ-ਜਲੂਸ ਤੇ ਵੀ ਰੋਕ ਰਹੇਗੀ।
ਜੋਧਪੁਰ ਕਮਿਸ਼ਨਡ ਵੱਲੋਂ ਸੁਰੱਖਿਆ ਵਿਵਸਥਾ ਦੀ ਜਾਣਕਾਰੀ ਦੇਣ ਲਈ ਬੀਤੇ ਦਿਨੀਂ ਆਯੋਜਿਤ ਪ੍ਰੈਸ ਨਾਲ ਹੋਈ ਗੱਲਬਾਤ ਵਿੱਚ ਡੀਸੀਪੀ ਈਸਟ ਅਮਨਦੀਪ ਸਿੰਘ ਅਤੇ ਡੀਸੀਪੀ ਵੈਸਟ ਸਮੀਰ ਕੁਮਾਰ ਸਿੰਘ ਨੇ ਦੱਸਿਆ ਕਿ ਫੈਸਲੇ ਦੇ ਦਿਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪੂਰੀ ਨਿਗਰਾਨੀ ਕੀਤੀ ਜਾ ਰਹੀ ਹੈ, ਜੇਕਰ ਕੋਈ ਆਸਾਰਾਮ ਸਮਰਥਕ ਜੋਧਪੁਰ ਆਉੱਦਾ ਹੈ ਤਾਂ ਪੁਲੀਸ ਉਸ ਤੋਂ ਪੁੱਛਗਿੱਛ ਕਰੇਗੀ। ਸੁਰੱਖਿਆ ਵਿਵਸਥਾ ਵਿੱਚ ਕੋਈ ਗਲਤੀ ਦੀ ਗੁੰਜਾਇਸ਼ ਨਹੀਂ ਹੈ। ਯੌਨ ਸ਼ੋਸ਼ਨ ਮਾਮਲੇ ਦੇ ਦੋਸ਼ੀ ਆਸਾਰਾਮ ਦੇ ਮਾਮਲੇ ਸਬੰਧੀ ਫੈਸਲੇ ਲਈ 25 ਅਪ੍ਰੈਲ ਤੈਅ ਕੀਤੀ ਗਈ ਹੈ। ਸਜ਼ਾ ਸੁਣਾਏ ਜਾਣ ਦੌਰਾਨ ਵੱਡੀ ਗਿਣਤੀ ਵਿੱਚ ਆਸਾਰਾਮ ਦੇ ਸਮਰਥਕਾਂ ਦੇ ਜੋਧਪੁਰ ਸ਼ਹਿਰ ਪਹੁੰਚਣ ਦੀ ਪੁਲੀਸ ਨੂੰ ਖੁਫੀਆ ਰਿਪੋਰਟ ਮਿਲੀ ਸੀ। ਇਸ ਤੇ ਪੁਲੀਸ ਨੇ ਹਾਈਕੋਰਟ ਵਿੱਚ ਅਰਜੀ ਪੇਸ਼ ਕਰਕੇ ਆਸਾਰਾਮ ਦਾ ਫੈਸਲਾ ਜੇਲ ਵਿੱਚ ਹੀ ਸੁਣਾਏ ਜਾਣ ਦੀ ਦਰਖਾਸਤ ਲਗਾਈ ਸੀ। ਪੁਲੀਸ ਦੀ ਅਰਜੀ ਨੂੰ ਸਵੀਕਾਰ ਕਰਦੇ ਹੋਏ ਬੀਤੇ ਦਿਨੀਂ ਹਾਈ ਕੋਰਟ ਜਸਟਿਸ ਗੋਪਾਲ ਕ੍ਰਿਸ਼ਨ ਵਿਆਸ ਅਤੇ ਜਸਟਿਸ ਰਾਮਚੰਦਰ ਸਿੰਘ ਝਾਲਾ ਦੀ ਬੈਂਚ ਨੇ ਆਸਾਰਾਮ ਨੂੰ ਜੇਲ੍ਹ ਵਿੱਚ ਫੈਸਲੇ ਸੁਣਾਉਣ ਦਾ ਆਦੇਸ਼ ਦਿੱਤਾ ਸੀ। ਉਸ ਤੋਂ ਬਾਅਦ ਪੁਲੀਸ ਨੇ ਰਾਹਤ ਦੀ ਸਾਹ ਲਈ ਸੀ। ਫਿਰ ਤੋਂ ਪੁਲੀਸ ਪ੍ਰਸ਼ਾਸ਼ਨ ਕੋਈ ਰਿਸਕ ਨਹੀਂ ਲੈਣਾ ਚਾਹੁੰਦਾ ਹੈ। ਲਿਹਾਜਾ ਸੁਰੱਖਿਆ ਵਿਵਸਥਾ ਦੇ ਪ੍ਰਬੰਧ ਸਖ਼ਤ ਕੀਤੇ ਜਾ ਰਹੇ ਹਨ। 25 ਅਪ੍ਰੈਲ ਨੂੰ ਜੇਲ ਵਿੱਚ ਅਦਾਲਤ ਸ਼ੁਰੂ ਹੋਵੇਗੀ, ਉਸ ਤੇ ਹੀ ਆਸਾਰਾਮ ਦਾ ਫੈਸਲਾ ਸੁਣਾਇਆ ਜਾਵੇਗਾ। ਐਸਸੀ\ਐਸਟੀ ਕੋਰਟ ਪੀਠਾਸੀਨ ਅਧਿਕਾਰੀ ਮਧੂਸੂਦਨ ਸ਼ਰਮਾ ਸੈਸ਼ਨ ਕੋਰਟ ਜੱਜ ਜੇਲ ਵਿੱਚ ਹੀ ਫੈਸਲਾ ਸੁਣਾਉਣਗੇ। ਕੋਰਟ ਦੇ ਬਾਹਰ ਪੁਲੀਸ ਸੁਰੱਖਿਆ ਵਿਵਸਥਾ ਦੇ ਪੁਖਤਾ ਇੰਤਜ਼ਾਮ ਕੀਤੇ ਜਾਣਗੇ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…