ਪਿਛਲੇ 20 ਸਾਲਾਂ ਤੋਂ ਮਾਰਕੀਟ ਤੋਂ ਸੱਖਣਾ ਹੈ ਸੈਕਟਰ-69, ਲੋਕ ਪ੍ਰੇਸ਼ਾਨ

ਮਾਰਕੀਟ ਲਈ ਰਾਖਵੀਂ 28 ਏਕੜ ਜ਼ਮੀਨ ’ਤੇ ਚਾਰ ਚੁਫੇਰੇ ਗੰਦਗੀ ਫੈਲੀ: ਧਨੋਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜੂਨ:
ਸਮਾਜ ਸੇਵੀ ਆਗੂ ਅਤੇ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਸੈਕਟਰ-69 ਨੂੰ ਵਸਿਆ ਲਗਪਗ 20 ਸਾਲ ਹੋ ਚੁੱਕੇ ਹਨ ਪ੍ਰੰਤੂ ਪੰਜਾਬ ਸਰਕਾਰ ਅਤੇ ਗਮਾਡਾ ਵੱਲੋਂ ਹੁਣ ਤੱਕ ਇੱਥੋਂ ਦੇ ਵਸਨੀਕਾਂ ਦੀ ਸੁਵਿਧਾ ਲਈ ਕੋਈ ਮਾਰਕੀਟ ਹੀ ਨਹੀਂ ਬਣਾਈ ਗਈ, ਜੋ ਕਿ ਸੈਕਟਰ ਵਾਸੀਆਂ ਨਾਲ ਬੇਇਨਸਾਫ਼ੀ ਹੈ। ਉਨ੍ਹਾਂ ਦੱਸਿਆ ਕਿ ਸੈਕਟਰ ਵਾਸੀਆਂ ਨੂੰ ਨਿੱਤ ਵਰਤੋਂ ਦੀ ਛੋਟੀ ਤੋਂ ਛੋਟੀ ਚੀਜ਼ ਲੈਣ ਲਈ ਸੈਕਟਰ-70, ਫੇਜ਼-9 ਜਾਂ ਪਿੰਡ ਕੁੰਭੜਾ ਦੀ ਫਿਰਨੀ ’ਤੇ ਬਣੀ ਮਾਰਕੀਟ ਵਿੱਚ ਜਾਣਾ ਪੈਂਦਾ ਹੈ।
ਸ੍ਰੀ ਧਨੋਆ ਨੇ ਕਿਹਾ ਕਿ ਗਮਾਡਾ ਵੱਲੋਂ ਮਾਰਕੀਟ ਲਈ ਤਕਰੀਬਨ 28 ਏਕੜ ਜ਼ਮੀਨ ਰਾਖਵੀਂ ਰੱਖੀ ਹੋਈ ਹੈ ਪ੍ਰੰਤੂ ਇੱਥੇ ਮਾਰਕੀਟ ਤਿਆਰ ਨਹੀਂ ਕੀਤੀ ਗਈ ਅਤੇ ਗਮਾਡਾ ਦੀ ਅਣਗਹਿਲੀ ਕਾਰਨ ਇਸ ਰਾਖਵੀਂ ਥਾਂ ’ਤੇ ਚਾਰ ਚੁਫੇਰੇ ਗੰਦਗੀ ਫੈਲੀ ਹੋਈ ਹੈ। ਉਨ੍ਹਾਂ ਕਿਹਾ ਕਿ ਸੈਕਟਰ ਵਿੱਚ ਮਾਰਕੀਟ ਨਾ ਹੋਣ ਕਾਰਨ ਵਸਨੀਕਾਂ ਨੂੰ ਕਿਸੇ ਵੀ ਕਿਸਮ ਦੀ ਖਰੀਦਦਾਰੀ ਲਈ ਬਾਹਰਲੇ ਸੈਕਟਰਾਂ-ਫੇਜ਼ਾਂ ਵਿੱਚ ਜਾਣਾ ਪੈਂਦਾ ਹੈ ਜਿਸ ਨਾਲ ਪੈਸੇ ਅਤੇ ਸਮੇਂ ਦੀ ਬਰਬਾਦੀ ਹੁੰਦੀ ਹੈ।
ਇਸ ਸਬੰਧੀ ਕੌਂਸਲਰ ਕੁਲਦੀਪ ਕੌਰ ਧਨੋਆ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸੈਕਟਰ-69 ਦੇ ਵਸਨੀਕਾਂ ਨੂੰ ਬਿਨਾਂ ਕਿਸੇ ਹੋਰ ਦੇਰੀ ਮਾਰਕੀਟ ਉਪਲਬਧ ਕਰਾਈ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਗਮਾਡਾ ਵੱਲੋਂ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਵਸਨੀਕਾਂ ਨੂੰ ਆਪਣੇ ਇਸ ਬੁਨਿਆਦੀ ਹੱਕ ਦੀ ਪ੍ਰਾਪਤੀ ਲਈ ਅਦਾਲਤ ਜਾਣ ਲਈ ਮਜਬੂਰ ਹੋਣਾ ਪਵੇਗਾ। ਇਸ ਮੌਕੇ ਆਰ.ਡਬਲਿਊ.ਐਸ ਦੇ ਪ੍ਰਧਾਨ ਅਵਤਾਰ ਸਿੰਘ, ਹਰਭਗਤ ਸਿੰਘ ਬੇਦੀ, ਨਿਰਮਲ ਸਿੰਘ, ਹਰਮੀਤ ਸਿੰਘ, ਸੁਰਿੰਦਰ ਜੀਤ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…