Share on Facebook Share on Twitter Share on Google+ Share on Pinterest Share on Linkedin ਸੈਕਟਰ-76 ਤੋਂ 80 ਪਲਾਟ ਅਲਾਟਮੈਂਟ ਕਮੇਟੀ ਵੱਲੋਂ ਗਮਾਡਾ ਦੇ ਖ਼ਿਲਾਫ਼ ਧਰਨਾ ਦੇਣ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਸਤੰਬਰ: ਸਥਾਨਕ ਸੈਕਟਰ-76 ਤੋਂ 80 ਪਲਾਟ ਅਲਾਟਮੈਂਟ ਐੱਡ ਡਿਵੈਲਪਮੈਂਟ ਵੈਅਫੇਅਰ ਕਮੇਟੀ (ਰਜਿ)ਦੀ ਕਾਰਜਕਾਰਨੀ ਦੀ ਮੀਟਿੰਗ ਕਮੇਟੀ ਦੇ ਪ੍ਰਧਾਨ ਸੁੱਚਾ ਸਿੰਘ ਕਲੌੜ ਦੀ ਪ੍ਰਧਾਨਗੀ ਹੇਠ ਸੈਕਟਰ-79 ਦੇ ਪੈਟਰੋਲ ਪੰਪ ਨੇੜੇ ਹੋਈ। ਜਿਸ ਵਿੱਚ ਗਮਾਡਾ ਵੱਲੋੱ ਗਮਾਡਾ ਖੇਤਰ ਅਧੀਨ ਆਉੱਦੇ ਸੈਕਟਰਾਂ ਦੇ 5:5 ਗੁਣਾ ਪਾਣੀ ਦੇ ਬਿਲਾਂ ਵਿੱਚੇ ਵਧਾਏ ਰੇਟਾਂ ਅਤੇ ਸੈਕਟਰ 76-80 ਦੇ ਮਸਲਿਆਂ ਜਿਵੇ ਬਾਕੀ ਰਹਿੰੰਦੇ ਅਲਾਟੀਆਂ ਨੂੰ ਪਲਾਟਾਂ ਦੇ ਕਬਜੇ ਦੇਣ ਸਬੰਧੀ, ਸੈਕਟਰਾਂ ਵਿੱਚ ਜਮੀਨ ਦਾ ਕਬਜਾ ਲੈਣ ਸਬੰਧੀ, ਸੜਕਾਂ ਤੇ ਪ੍ਰੀਮਿਕਸ ਪਾਉਣ ਦਾ ਕੰਮ ਨਿਪਟਾਉਣ ਸਬੰਧੀ, ਸੈਕਟਰ-76 ਤੋਂ 80 ਅਤੇ ਸੈਕਟਰ-85 ਤੋਂ 89 ਦੀ ਸੜਕ ਚਾਲੂ ਹਾਲਤ ਵਿੱਚ ਕਰਨ ਸਬੰਧੀ, ਸੈਕਟਰ-79 ਦਾ ਵਾਟਰ ਵਰਕਸ ਚਾਲੂ ਕਰਨ ਸਬੰਧੀ, ਸੈਕਟਰਾਂ ਵਿੱਚ ਪਾਰਕਾਂ ਦਾ ਵਿਕਾਸ ਕਰਨ ਸਬੰਧੀ ਆਦਿ ਨੂੰ, ਹੱਲ ਕਰਵਾਉਣ ਸਬੰਧੀ ਵਿਚਾਰ ਵਟਾਂਦਰਾਂ ਕੀਤਾ ਗਿਆ। ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਇਨ੍ਹਾਂ ਮਸਲਿਆਂ ਨੂੰ ਹੱਲ ਕਰਵਾਉਣ ਲਈ ਮਕਾਨ ਉਸਾਰੀ ਅਤੇ ਸਹਿਰੀ ਵਿਭਾਗ ਦੇ ਕੈਬਨਿਟ ਮੰਤਰੀ ਅਤੇ ਸਰਕਾਰ ਦੇ ਨੁਮਇੰਦਿਆਂ ਅਤੇ ਗਮਾਡਾ ਦੇ ਅਧਿਕਾਰੀਆਂ ਨੂੰ ਮਿਲ ਕੇ ਮੰਗ-ਪੱਤਰ ਵੀ ਦਿੱਤੇ ਗਏ ਪ੍ਰੰਤੂ ਹਾਲੇ ਤੱਕ ਇਨ੍ਹਾਂ ਮਸਲਿਆਂ ਤੇ ਕੋਈ ਕਾਰਵਾਈ ਨਾਂ ਹੋਣ ਕਾਰਨ ਸੈਕਟਰ-76 ਤੋਂ 80 ਦੇ ਅਲਾਟੀਆਂ ਵਿੱਚ ਬਹੁਤ ਰੋਸ ਪਾਇਆ ਜਾ ਰਿਹਾ ਹੈ ਜਿਸ ਕਾਰਨ ਪੁੱਡਾ ਭਵਨ ਦੇ ਸਾਹਮਣੇ ਇਸ ਮਹੀਨੇ ਦੇ ਅੰਤ ਵਿੱਚ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਕਮੇਟੀ ਦੇ ਸਰਪ੍ਰਸਤ ਰਘਬੀਰ ਸਿੰਘ ਸੰਧੂ, ਪ੍ਰੈੱਸ ਸਕੱਤਰ ਸਰਦੂਲ ਸਿੰਘ ਪੂੰਨੀਆਂ, ਜੀ.ਐਸ. ਪਠਾਣੀਆਂ, ਮੇਜਰ ਸਿੰਘ, ਅਮਰੀਕ ਸਿੰਘ, ਸੰਤ ਸਿੰਘ, ਗੁਰਮੇਲ ਸਿੰਘ ਢੀਂਡਸਾ, ਸੁਦਰਸ਼ਨ ਸਿੰਘ, ਨਿਰਮਲ ਸਿੰਘ ਸੱਭਰਵਾਲ, ਹਰਮੇਸ਼ ਲਾਲ, ਹਰਦਿਆਲ ਚੰਦ, ਦਰਸ਼ਨ ਸਿੰਘ ਅਧਿਆਤਮ ਪ੍ਰਕਾਸ, ਦਿਆਲ ਚੰਦ, ਸੁਖਦੇਵ ਸਿੰਘ ਦੁਆਬਾ, ਕੇੇ.ਐਲ. ਸ਼ਰਮਾ, ਭੁਪਿੰਦਰ ਸਿੰਘ ਮਟੌਰੀਆਂ ਆਦਿ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ