ਸੈਕਟਰ-78-79, 86-87 ਚੌਂਕ ਬਣਾਉਣ ਲਈ ਜ਼ਮੀਨ ਪੁੱਟ ਕੇ ਛੱਡਿਆ, ਹਾਦਸੇ ਵਾਪਰਨ ਦਾ ਖ਼ਦਸ਼ਾ

ਡਿਪਟੀ ਮੇਅਰ ਬੇਦੀ ਨੇ ਸੀਏ ਗਮਾਡਾ ਨੂੰ ਪੱਤਰ ਲਿਖ ਕੇ ਨਿਰਮਾਣ ਕੰਮ ਫੌਰੀ ਮੁਕੰਮਲ ਕਰਨ ਦੀ ਮੰਗ

ਨਬਜ਼-ਏ-ਪੰਜਾਬ, ਮੁਹਾਲੀ, 4 ਅਕਤੂਬਰ:
ਇੱਥੋਂ ਦੇ ਦੇ ਸੈਕਟਰ-78-79, ਸੈਕਟਰ-86-87 ਵਿਖੇ ਗੋਲ ਚੌਂਕ ਬਣਾਉਣ ਦਾ ਕੰਮ ਠੰਢੇ ਬਸਤੇ ਵਿੱਚ ਪੈਣ ਕਾਰਨ ਇਲਾਕੇ ਲੋਕ ਡਾਢੇ ਤੰਗ ਪ੍ਰੇਸ਼ਾਨ ਹਨ। ਗੋਲ ਚੌਂਕ ਬਣਾਉਣ ਲਈ ਪੁੱਟੀ ਜ਼ਮੀਨ ਕਾਰਨ ਇਨ੍ਹਾਂ ਥਾਵਾਂ ’ਤੇ ਸੜਕ ਹਾਦਸੇ ਵਾਪਰਨ ਦਾ ਖ਼ਦਸ਼ਾ ਹੈ। ਇਸ ਸਬੰਧੀ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਪੱਤਰ ਲਿਖ ਕੇ ਗੋਲ ਚੌਂਕ ਉਸਾਰੀ ਦਾ ਕੰਮ ਮੁਕੰਮਲ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਚੌਂਕ ਦੀ ਬਹੁਤ ਮਾੜੀ ਹਾਲਤ ਹੈ ਅਤੇ ਭਾਵੇਂ ਛੇ ਮਹੀਨੇ ਪਹਿਲਾਂ ਇਹ ਕੰਮ ਸ਼ੁਰੂ ਕਰਨ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਸੀ, ਜੋ ਗਮਾਡਾ ਦੇ ਚੇਅਰਮੈਨ ਵੀ ਹਨ ਪਰ ਠੇਕੇਦਾਰ ਦੀ ਢਿੱਲੀ ਕਾਰਗੁਜ਼ਾਰੀ ਕਰਨ ਇੱਥੇ ਜ਼ਮੀਨ ਪੁੱਟ ਕੇ ਖਾਲੀ ਛੱਡ ਦਿੱਤੀ ਗਈ।
ਡਿਪਟੀ ਮੇਅਰ ਕੁਲਜੀਤ ਬੇਦੀ ਨੇ ਕਿਹਾ ਕਿ ਪਿਛਲੇ ਦਿਨੀਂ ਰਾਤ ਸਮੇਂ ਕੁੱਝ ਦਿਖਾਈ ਨਾ ਦੇਣ ਕਾਰਨ ਇੱਥੇ ਤਿੰਨ ਕਾਰਾਂ ਖੱਡਿਆਂ ਵਿੱਚ ਵੜ ਗਈਆਂ, ਜੋ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਇੱਥੇ ਰੋਜ਼ਾਨਾ ਅਜਿਹੇ ਹਾਦਸੇ ਵਾਪਰਦੇ ਹਨ ਕਿਉਂਕਿ ਰਾਤ ਵੇਲੇ ਲੋਕਾਂ ਨੂੰ ਇਸ ਸੜਕ ਤੋਂ ਲੰਘਣ ਸਮੇਂ ਜ਼ਮੀਨ ਪੁੱਟੀ ਹੋਈ ਨਜ਼ਰ ਨਹੀਂ ਆਉਂਦੀ ਹੈ ਕਿਉਂਕਿ ਇੱਥੇ ਸਟਰੀਟ ਜਾਂ ਕੋਈ ਲਾਲ ਬੱਤੀ ਆਦਿ ਨਹੀਂ ਲੱਗੀ ਹੋਈ ਹੈ। ਇੱਥੋਂ ਅਗਲੇ ਪਿੰਡਾਂ ਦਾ ਰਾਹ ਵੀ ਇਸੇ ਸੜਕ ਤੋਂ ਮੁਹਾਲੀ ਨੂੰ ਜੋੜਦਾ ਹੈ, ਇੱਥੇ ਆਵਾਜਾਈ ਜ਼ਿਆਦਾ ਹੈ ਕਿਉਂਕਿ ਇਹੀ ਸੜਕ ਅੱਗੇ ਏਅਰਪੋਰਟ ਰੋਡ ਨੂੰ ਜਾ ਕੇ ਮਿਲਦੀ ਹੈ।
ਡਿਪਟੀ ਮੇਅਰ ਕੁਲਜੀਤ ਬੇਦੀ ਨੇ ਕਿਹਾ ਕਿ ਆਉਂਦੇ ਦਿਨਾਂ ਵਿੱਚ ਸਰਦੀ ਵਧਣ ਨਾਲ ਧੁੰਦ ਪੈਣੀ ਸ਼ੁਰੂ ਹੋਵੇਗੀ ਅਤੇ ਨਵਰਾਤਰੇ ਸ਼ੁਰੂ ਹੋਣ ਕਾਰਨ ਵਿਆਹ ਅਤੇ ਤਿਉਹਾਰਾਂ ਦਾ ਸੀਜ਼ਨ ਵੀ ਸ਼ੁਰੂ ਹੋਣ ਵਾਲਾ ਹੈ। ਜਿਸ ਕਾਰਨ ਸੜਕ ਉੱਤੇ ਆਵਾਜਾਈ ਹੋਰ ਵੀ ਵਧੇਗੀ, ਇੱਥੇ ਹਾਦਸਿਆਂ ਦੀ ਗਿਣਤੀ ਵੱਧ ਸਕਦੀ ਹੈ ਅਤੇ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਮੁੱਖ ਪ੍ਰਸ਼ਾਸਕ ਨੂੰ ਅਪੀਲ ਕੀਤੀ ਕਿ ਠੇਕੇਦਾਰ ਨੂੰ ਸਖ਼ਤ ਹਦਾਇਤਾਂ ਜਾਰੀ ਕਰਕੇ ਗੋਲ ਚੌਂਕ ਬਣਾਉਣ ਦਾ ਕੰਮ ਫੌਰੀ ਸ਼ੁਰੂ ਕਰਵਾਇਆ ਜਾਵੇ ਅਤੇ ਰਾਤ ਵੇਲੇ ਇੱਥੇ ਲਾਈਟਾਂ ਦਾ ਬੰਦੋਬਸਤ ਕੀਤਾ ਜਾਵੇ ਅਤੇ ਰਾਤ ਨੂੰ ਚਮਕਣ ਵਾਲੇ ਨਿਊਨ ਸਾਈਨ ਲਗਾਏ ਜਾਣ ਤਾਂ ਜੋ ਹਾਦਸਿਆਂ ਨੂੰ ਠੱਲ੍ਹ ਪਾਈ ਜਾ ਸਕੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਠੇਕੇਦਾਰ ਦੀ ਢਿੱਲੀ ਕਾਰਵਾਈ ਦੇ ਚੱਲਦਿਆਂ ਉਸ ਨੂੰ ਜੁਰਮਾਨਾ ਕੀਤਾ ਜਾਵੇ ਅਤੇ ਕੰਮ ਦਾ ਸਮਾਂ ਫਿਕਸ ਕੀਤਾ ਜਾਵੇ। ਜੇਕਰ ਠੇਕੇਦਾਰ ਫਿਰ ਵੀ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ ਤਾਂ ਉਸ ਨੂੰ ਬਲੈਕ ਲਿਸਟ ਕੀਤਾ ਜਾਵੇ।

Load More Related Articles
Load More By Nabaz-e-Punjab
Load More In General News

Check Also

ਵੱਡੀ ਲਾਪਰਵਾਹੀ: ਪੰਚਾਇਣ ਚੋਣਾਂ ਸਬੰਧੀ ਅਸਲਾ ਜਮ੍ਹਾ ਕਰਵਾਉਣਾ ਭੁੱਲੀ ਸਰਕਾਰ

ਵੱਡੀ ਲਾਪਰਵਾਹੀ: ਪੰਚਾਇਣ ਚੋਣਾਂ ਸਬੰਧੀ ਅਸਲਾ ਜਮ੍ਹਾ ਕਰਵਾਉਣਾ ਭੁੱਲੀ ਸਰਕਾਰ ਪਿੰਡ ਮਨੌਲੀ ਦੇ ਜਤਿੰਦਰ ਸਿੰਘ…